- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟਰੇਲੀਆ ਨੂੰ ਹਰਾ ਸਕਦੀ ਹੈ ਵਿਰਾਟ ਬ੍ਰਿਗੇਡ : ਮੁਹੰਮਦ ਅਜਹਰੂਦੀਨ
ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜਹਰੂਦੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇ ਆਸਟ੍ਰੇਲੀਆ ਦੌਰੇ ‘ਚ ਜਿੱਤਣ ਦੀਆਂ ਸੰਭਾਵਨਾਵਾਂ ਹਨ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸਦੇ ਲਈ ਭਾਰਤ ਨੂੰ ਸਖਤ ਮਿਹਨਤ ਕਰਨੀ ਹੋਵੇਗੀ। ਅਜਹਰੂਦੀਨ ਨੇ ਈਡਨ ਗਾਰਡਨਜ਼ ‘ਚ ਜਗਮੋਹਨ ਡਾਲਮੀਆ ਸਾਲਾਨਾ ਸੰਮੇਲਨ ਤੋਂ ਅਲੱਗ ਕਿਹਾ,’ਭਾਰਤ ਦੇ ਆਸਟ੍ਰੇਲੀਆ ‘ਚ ਜਿੱਤਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ, ਭਾਰਤੀ ਟੀਮ ਚੰਗੀ ਹੈ ਅਤੇ ਇਸ ਲਈ ਮੈਂ ਉਸ ਨੂੰ ਜਿੱਤ ਦਾ ਦਾਅਵੇਦਾਰ ਮੰਨਦਾ ਹਾਂ, ਆਸਟ੍ਰੇਲੀਆ ‘ਚ ਹਾਲਾਂਕਿ ਜਿੱਤਣਾ ਆਸਾਨ ਨਹੀਂ ਹੋਵੇਗਾ ਪਰ ਇਹ ਭਾਰਤੀ ਟੀਮ ਜਿੱਤ ਸਕਦੀ ਹੈ।’ ਅਜਹਰ ਦੇ ਇਲਾਵਾ ਇਸ ਸੰਮੇਲਨ ‘ਚ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਿਆਨ ਲਾਰਾ, ਕਾਰਲ ਹੂਪਰ, ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਵੀ ਮੌਜੂਦ ਸਨ, ਇਨ੍ਹਾਂ ਸਾਰਿਆ ਨੇ ਚਰਚਾ ‘ਚ ਹਿੱਸਾ ਲਿਆ ਅਤੇ 1993 ਸੀ.ਏ.ਬੀ. ਟੂਰਨਾਮੈਂਟ ‘ਦ ਹੀਰੋ ਕੱਪ’ ਦੀ 24ਵੀਂ ਵਰ੍ਹੇਗੰਢ ਦਾ ਜਸ਼ਨ ਮਨਾਇਆ। ਬੀ.ਸੀ.ਸੀ.ਆਈ ਦੇ ਸਾਬਕਾ ਪ੍ਰਧਾਨ ਡਾਲਮੀਆ ‘ਤੇ ਲੈਕਚਰ ਦੇਣ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੈਮ ਸਮਿਥ ਵੀ ਇਸ ਚਰਚਾ ਦਾ ਹਿੱਸਾ ਸੀ। ਅਜਹਰ ਨੂੰ ਕੁਕਾਬੁਰਾ ਗੇਂਦ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ‘ਚ ਵੀ ਪੁੱਛਿਆ ਗਿਆ, ਹਾਲ ਹੀ ‘ਚ ਸਚਿਨ ਤੇਂਦੁਲਕਰ ਨੇ ਵੀ ਕਿਹਾ ਸੀ ਕਿ ਕੁਕਾਬੁਰਾ ਗੇਂਦ ਸਮੇਂ ਦੇ ਨਾਲ ਮੁਲਾਇਮ ਹੋ ਜਾਂਦੀ ਹੈ ਜਿਸ ਨਾਲ ਆਸਟ੍ਰੇਲੀਆ ‘ਚ ਸ਼ਾਟ ਲਗਾਉਣਾ ਆਸਾਨ ਹੁੰਦਾ ਹੈ।


