- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏਸ਼ੀਆਈ ਖੇਡਾਂ 2018 : ਮੌਮਾ ਦਾਸ ਰਾਊਂਡ-32 ਵਿੱਚੋਂ ਬਾਹਰ
ਜਕਾਰਤਾ – ਭਾਰਤੀ ਖਿਡਾਰੀ ਮੌਸਾ ਦਾਸ ਇੱਥੇ ਏਸ਼ੀਆਈ ਖੇਡਾਂ 2018 ਵਿੱਚ ਅੱਜ ਟੇਬਲ ਟੈਨਿਸ ਮੁਕਾਬਲੇ ਵਿੱਚ ਮਹਿਲਾ ਸਿੰਗਲ ਦੇ ਰਾਊਂਡ-32 ਵਿੱਚ ਹਾਰ ਕੇ ਬਾਹਰ ਹੋ ਗਈ| ਮੌਮਾ ਚੀਨੀ ਤਾਈਪੈ ਦੀ ਖਿਡਾਰਨ ਜਿਊ ਚੇਨ ਦੇ ਹੱਥੋਂ ਇਕਤਰਫਾ ਮੁਕਾਬਲੇ ਵਿੱਚ 0-4 ਨਾਲ ਹਾਰ ਕੇ ਬਾਹਰ ਹੋ ਗਈ| ਚੇਨ ਨੇ ਮੌਮਾ ਨੂੰ ਲਗਾਤਾਰ ਗੇਮਾਂ ਵਿੱਚ 11-6, 11-5, 11-6, 11-6 ਨਾਲ ਹਰਾ ਕੇ 25 ਮਿੰਟਾਂ ਵਿੱਚ ਆਪਣਾ ਮੁਕਾਬਲਾ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ| ਮਹਿਲਾ ਸਿੰਗਲ ਦੇ ਰਾਊਂਡ-32 ਵਿੱਚ ਹੁਣ ਨਿਗਾਹਾਂ ਸਟਾਰ ਮਣੀਕਾ ਬੱਤਰਾ ਉਤੇ ਲੱਗੀਆਂ ਹਨ ਜਿਨ੍ਹਾਂ ਨੇ ਮਿਕਸਡ ਡਬਲਜ਼ ਵਿੱਚ ਬੁੱਧਵਾਰ ਅਚੰਤਾ ਸ਼ਰਤ ਕਮਲ ਦੇ ਨਾਲ ਕਾਂਸੀ ਤਮਗਾ ਜਿੱਤਿਆ ਸੀ| ਉਹ ਥਾਈਲੈਂਡ ਦੀ ਨਨਥਾਨਾ ਕੋਮਵੋਂਗ ਦੇ ਖਿਲਾਫ ਖੇਡੇਗੀ| ਜਦਕਿ ਪੁਰਸ਼ ਸਿੰਗਲ ਵਿੱਚ ਅਚੰਤ ਰਾਊਂਡ-32 ਵਿੱਚ ਆਪਣਾ ਪਹਿਲਾ ਮੁਕਾਬਲਾ ਪਾਕਿਸਤਾਨੀ ਅਸੀਮ ਮੁਹੰਮਦ ਕੁਰੇਸ਼ੀ ਨਾਲ ਖੇਡਣ ਉਤਰਨਗੇ ਜਦਕਿ ਸਤਯਨ ਇੰਡੋਨੇਸ਼ੀਆ ਦੇ ਸੁਪਿਤ ਸੰਤੋਸੋ ਨਾਲ ਖੇਡਣਗੇ|


