ਕਰਨ ਤੇ ਮੋਈਨ ਨੇ ਸੰਭਾਲੀ ਇੰਗਲੈਂਡ ਦੀ ਪਾਰੀ

ਸਾਊਥੈਂਪਟਨ – ਹਰਫ਼ਨਮੌਲਾ ਮੋਈਨ ਅਲੀ ਤੇ ਸੈਮ ਕਰਨ ਵਿਚਾਲੇ ਸੱਤਵੇਂ ਵਿਕਟ ਲਈ 53 ਦੌੜਾਂ ਦੀ ਨਾਬਾਦ ਪਾਰੀ ਦੀ ਬਦੌਲਤ ਇੰਗਲੈਂਡ ਨੇ ਅੱਜ ਇਥੇ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਚਾਹ ਦੇ ਸਮੇਂ ਤਕ ਟੀਮ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਵੱਲੋਂ ਦਿੱਤੇ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਮੋਈਨ 30 ਤੇ ਕਰਨ 27 ਦੌੜਾਂ ਨਾਲ ਨਾਬਾਦ ਸਨ। ਇਸ ਤੋਂ ਪਹਿਲਾਂ ਮੁਹੰਮਦ ਸ਼ਮੀ ਦੇ ਦੋਹਰੇ ਝਟਕਿਆਂ ਮਗਰੌੀ ਇੰਗਲੈਂਡ ਦਾ ਸਕੋਰ ਇਕ ਵੇਲੇ ਛੇ ਵਿਕਟ ’ਤੇ 86 ਦੌੜਾਂ ਸੀ। ਦੂਜੇ ਸੈਸ਼ਨ ਵਿੱਚ 82 ਦੌੜਾਂ ਬਣੀਆਂ ਤੇ ਦੋ ਵਿਕਟ ਡਿੱਗੇ। ਲੰਚ ਮਗਰੋਂ ਜੋਸ ਟੇਲਰ 24 ਨੂੰ ਸ਼ਮੀ ਨੇ ਸਲਿੱਪ ਵਿੱਚ ਕਪਤਾਨ ਵਿਰਾਟ ਕੋਹਲੀ ਹੱਥੋਂ ਕੈਚ ਆਊਟ ਕਰਵਾਇਆ। ਬੈਨ ਸਟੋਕਸ 79 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਰਨ ਆਊਟ ਹੋਇਆ। ਇਸ ਮਗਰੋਂ ਅਲੀ ਤੇ ਕਰਨ ਨੇ ਚਾਹ ਦੇ ਸਮੇਂ ਤਕ ਮੋਰਚਾ ਸੰਭਾਲੀ ਰੱਖਿਆ। ਜਸਪ੍ਰੀਤ ਬਮਰਾਹ ਨੇ ਕੁਝ ਬਿਹਤਰੀਨ ਗੇਂਦਾਂ ਪਾਈਆਂ ਤੇ 35 ਦੌੜਾਂ ਬਦਲੇ ਦੋ ਵਿਕਟ ਲਏ। ਕਰਨ ਤੇ ਅਲੀ ਟੀਮ ਦੇ ਸਕੋਰ ਨੂੰ 100 ਦੇ ਪਾਰ ਲੈ ਗਏ। ਉਂਜ ਭਾਰਤ ਨੇ ਅੱਜ ਪਹਿਲੇ ਸੈਸ਼ਨ ਦੌਰਾਨ 57 ਦੌੜਾਂ ਦੇ ਕੇ ਮੇਜ਼ਬਾਨ ਟੀਮ ਦੇ ਚਾਰ ਵਿਕਟ ਕੱਢੇ।

VIA PUNJAB