- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਹਰਿਆਣਾ ਨੂੰ 40-31 ਨਾਲ ਹਰਾਇਆ
ਨਵੀਂ ਦਿੱਲੀ – ਰੇਡਰ ਸਚਿਨ ਦੇ 10 ਅੰਕ ਦੀ ਮਦਦ ਨਾਲ ਗੁਜਰਾਤ ਫਾਰਚਿਊਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਵੀਰਵਾਰ ਨੂੰ ਇੱਥੇ ਹਰਿਆਣਾ ਸਟੀਲਰਸ ਨੂੰ 40-31 ਨਾਲ ਹਰਾਇਆ। ਗੁਜਰਾਤ ਦੇ ਸਚਿਨ ਨੇ ਇਸ ਮੌਜੂਦਾ ਸੈਸ਼ਨ ‘ਚ 100 ਅੰਕ ਹਾਸਲ ਕੀਤੇ। ਸਚਿਨ ਤੋਂ ਇਲਾਵਾ ਡਿਫੇਂਡਰ ਪ੍ਰਵੇਸ਼ ਬੈਂਸਵਾਲ ਨੇ 6 ਟੈਕਲ ਅੰਕ ਹਾਸਲ ਕਰ ਟੀਮ ਦੀ ਜਿੱਤ ਨੂੰ ਪੱਕਾ ਕਰ ਦਿੱਤਾ। ਹਰਿਆਣਾ ਦੀ ਟੀਮ ਦੇ ਲਈ ਮੋਨੂੰ ਗੋਇਲ ਨੇ 10 ਅੰਕ ਹਾਸਲ ਤਾਂ ਕੀਤੇ ਪਰ ਟੀਮ ਦੇ ਬਾਕੀ ਖਿਡਾਰੀਆਂ ਨੇ ਉਸਦਾ ਵਧੀਆ ਸਾਥ ਨਹੀਂ ਦਿੱਤਾ। ਇਸ ਜਿੱਤ ਦੇ ਨਾਲ ਗੁਜਰਾਤ ਗਰੁੱਪ ‘ਏ’ ‘ਚ 14 ਮੈਚਾਂ ‘ਚ 58 ਅੰਕ ਦੇ ਨਾਲ ਚੋਟੀ ‘ਤੇ ਹੈ, ਜਦਕਿ ਹਰਿਆਣਾ 14 ਮੈਚਾਂ ‘ਚ 26 ਅੰਕਾਂ ਦੇ ਨਾਲ 5ਵੇਂ ਸਥਾਨ ‘ਤੇ ਹੈ।


