ਕੋਹਲੀ ਨੇ ਵੱਲੋਂ ਸੌਰਵ ਗਾਂਗੁਲੀ ਦੇ ਰਿਕਾਰਡ ਦੀ ਬਰਾਬਰੀ

ਵਿਰਾਟ ਕੋਹਲੀ ਨੇ ਭਾਰਤੀ ਕਪਤਾਨ ਵਜੋਂ 45ਵੇਂ ਮੈਚ ਵਿੱਚ ਟੀਮ ਦੀ ਅਗਵਾਈ ਕਰਦਿਆਂ 26ਵੀਂ ਜਿੱਤ ਦਰਜ ਕੀਤੀ। ਭਾਰਤੀ ਕਪਤਾਨ ਵਜੋਂ ਉਸ ਤੋਂ ਵੱਧ ਜਿੱਤਾਂ ਹੁਣ ਸਿਰਫ਼ ਮਹਿੰਦਰ ਸਿੰਘ ਧੋਨੀ ਦੇ ਨਾਮ ਦਰਜ ਹਨ, ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ 60 ਟੈਸਟ ਖੇਡੇ ਅਤੇ ਇਨ੍ਹਾਂ ਵਿੱਚੋਂ ਟੀਮ 27 ਮੈਚਾਂ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਕੋਹਲੀ ਦੀ ਕਪਤਾਨੀ ਵਿੱਚ ਵਿਦੇਸ਼ੀ ਧਰਤੀ ’ਤੇ ਇਹ ਭਾਰਤ ਦੀ 11ਵੀਂ ਜਿੱਤ ਹੈ। ਇਸ ਜਿੱਤ ਨਾਲ ਕੋਹਲੀ ਨੇ ਸੌਰਵ ਗਾਂਗੁਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ, ਜਿਸ ਦੀ ਅਗਵਾਈ ਵਿੱਚ ਭਾਰਤ ਨੇ ਵਿਦੇਸ਼ੀ ਧਰਤੀ ’ਤੇ ਇਸ ਤੋਂ ਪਹਿਲਾਂ ਸਭ ਤੋਂ ਵੱਧ 11 ਟੈਸਟ ਜਿੱਤੇ ਸਨ। ਗਾਂਗੁਲੀ ਦੀ ਅਗਵਾਈ ਵਿੱਚ ਭਾਰਤ ਨੇ ਕੁੱਲ 49 ਟੈਸਟ ਖੇਡੇ ਅਤੇ ਇਨ੍ਹਾਂ ਵਿੱਚੋਂ ਟੀਮ 21 ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੀ।

VIA PUNJAB