- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੇ ਮੈਲਬਰਨ ਟੈਸਟ ਜਿੱਤਣ ਨਾਲ ਲਾਈ ਰਿਕਾਰਡਾਂ ਦੀ ਝੜੀ
ਭਾਰਤ ਨੇ ਸੱਤ ਦਹਾਕਿਆਂ ਵਿੱਚ ਆਸਟਰੇਲਿਆਈ ਧਰਤੀ ’ਤੇ ਪਹਿਲੀ ਟੈਸਟ ਲੜੀ ਜਿੱਤਣ ਵੱਲ ਮਜ਼ਬੂਤੀ ਨਾਲ ਕਦਮ ਵਧਾਉਂਦਿਆਂ ਅੱਜ ਤੀਜੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਇੱਥੇ 137 ਦੌੜਾਂ ਦੀ ਜਿੱਤ ਨਾਲ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਬਰਕਰਾਰ ਰੱਖੀ ਹੈ। ਭਾਰਤ ਨੇ ਆਸਟਰੇਲੀਆ ਨੂੰ 137 ਦੌੜਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਬਣਾ ਲਈ ਹੈ। ਜੇਕਰ ਸਿਡਨੀ ਵਿੱਚ ਲੜੀ ਬਰਾਬਰ ਵੀ ਰਹਿੰਦੀ ਹੈ ਤਾਂ ਬਾਰਡਰ-ਗਾਵਸਕਰ ਟਰਾਫੀ ਭਾਰਤ ਕੋਲ ਹੀ ਰਹੇਗੀ ਕਿਉਂਕਿ ਉਸ ਨੇ 2017 ਦੌਰਾਨ ਆਸਟਰੇਲੀਆ ਤੋਂ ਘਰੇਲੂ ਲੜੀ ਜਿੱਤੀ ਸੀ। ਭਾਰਤ ਦੇ 399 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲਿਆਈ ਟੀਮ ਲੰਚ ਤੋਂ ਬਾਅਦ ਦੇ ਸੈਸ਼ਨ ਵਿੱਚ 261 ਦੌੜਾਂ ’ਤੇ ਢੇਰ ਹੋ ਗਈ। ਮੀਂਹ ਕਾਰਨ ਸਵੇਰ ਦੇ ਸੈਸ਼ਨ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਭਾਰਤ ਨੇ ਆਖ਼ਰੀ ਦਿਨ ਸਿਰਫ਼ 4.3 ਓਵਰ ਵਿੱਚ ਦੋ ਵਿਕਟਾਂ ਲੈ ਕੇ ਜਿੱਤ ਦੀ ਰਸਮ ਪੂਰੀ ਕੀਤੀ। ਭਾਰਤ ਇਸ ਜਿੱਤ ਦੇ ਨਾਲ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ 150 ਜਾਂ ਇਸ ਤੋਂ ਵੱਧ ਜਿੱਤ ਦਰਜ ਕਰਨ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਬੁਮਰਾਹ ਨੇ ਮੈਚ ਵਿੱਚ 86 ਦੌੜਾਂ ਦੇ ਕੇ ਨੌਂ ਵਿਕਟਾਂ ਝਟਕਾਈਆਂ, ਜਿਸ ਲਈ ਉਸ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਰਵਿੰਦਰ ਜਡੇਜਾ ਨੇ ਵੀ 82 ਦੌੜਾਂ ਦੇ ਕੇ ਤਿੰਨ, ਜਦਕਿ ਮੁਹੰਮਦ ਸ਼ਮੀ ਨੇ 71 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਭਾਰਤ ਨੇ ਆਪਣੇ 532ਵੇਂ ਟੈਸਟ ਵਿੱਚ 150ਵੀਂ ਜਿੱਤ ਦਰਜ ਕੀਤੀ। ਭਾਰਤ ਤੋਂ ਇਲਾਵਾ ਆਸਟਰੇਲੀਆ (384), ਇੰਗਲੈਂਡ (364), ਵੈਸਟ ਇੰਡੀਜ਼ (171) ਅਤੇ ਦੱਖਣੀ ਅਫਰੀਕਾ (162) ਇਹ ਉਪਲਧੀ ਹਾਸਲ ਕਰ ਚੁੱਕੇ ਹਨ। ਆਸਟਰੇਲੀਆ ਦੀ ਇਹ ਟੈਸਟ ਕ੍ਰਿਕਟ ਵਿੱਚ 222ਵੀਂ ਹਾਰ ਹੈ ਅਤੇ ਉਸ ਤੋਂ ਵੱਧ ਹਾਰ ਸਿਰਫ਼ ਇੰਗਲੈਂਡ (298) ਦੇ ਨਾਮ ਦਰਜ ਹੈ। ਭਾਰਤ ਐਮਸੀਜੀ ’ਤੇ 37 ਸਾਲ ਬਾਅਦ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ। ਇਸ ਤੋਂ ਪਹਿਲਾਂ ਟੀਮ ਨੇ 1980-81 ਵਿੱਚ ਸੁਨੀਲ ਗਾਵਸਕਰ ਦੀ ਅਗਵਾਈ ਵਿੱਚ ਗ੍ਰੇਗ ਚੈਪਲ ਦੀ ਟੀਮ ਨੂੰ ਐਮਸੀਜੀ ’ਤੇ ਹਰਾਇਆ ਸੀ।


