ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦੀ ਸ਼ੁਰੂਆਤ 8 ਨੂੰ

ਚੰਡੀਗੜ੍ਹ – ਏਅਰ ਇੰਡੀਆ ਨੇ ਨਵੇਂ ਸਾਲ ਮੌਕੇ ਸਿਖ ਸ਼ਰਧਾਲੂਆਂ ਨੂੰ ਖ਼ਾਸ ਤੋਹਫਾ ਦਿਤਾ ਹੈ। ਦਰਅਸਲ 8 ਜਨਵਰੀ ਤੋਂ ਚੰਡੀਗੜ੍ਹ-ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਲਈ ਸਿਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਹਫ਼ਤੇ ਵਿਚ ਦੋ ਵਾਰ ਮੰਗਲਵਾਰ ਤੇ ਬੁਧਵਾਰ ਨੂੰ ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਲਈ ਉਡਾਣ ਜਾਏਗੀ। ਜਾਣਕਾਰੀ ਅਨੁਸਾਰ ਉਡਾਣ ਨੰਬਰ 817 ਚੰਡੀਗੜ੍ਹ ਤੋਂ ਸਵੇਰੇ 9:10 ਵਜੇ ਰਵਾਨਾ ਹੋ ਕੇ 11:30 ਵਜੇ ਨਾਂਦੇੜ ਪਹੁੰਚੇਗੀ। ਇਸੇ ਤਰ੍ਹਾਂ ਉਡਾਣ ਨੰਬਰ 818 12:05 ਵਜੇ ਨਾਂਦੇੜ ਤੋਂ ਚਲੇਗੀ ਤੇ 2:20 ਵਜੇ ਵਾਪਸ ਚੰਡੀਗੜ੍ਹ ਪਹੁੰਚੇਗੀ।

VIA PUNJAB