ਪਾਕਿਸਤਾਨ ਨੇ ਕਰਤਾਰਪੁਰ ਜ਼ਮੀਨ ਤਬਾਦਲੇ ਦੀ ਪੇਸ਼ਕਸ਼ ਠੁਕਰਾਈ

ਚੰਡੀਗੜ੍ਹ – ਪੰਜਾਬ (ਭਾਰਤ) ਵਲੋਂ ਪਾਕਿਸਤਾਨ ਨਾਲ ਕਰਤਾਰਪੁਰ ਗੁਰਦੁਆਰਾ ਸਾਹਿਬ ਲਈ ਜ਼ਮੀਨ ਤਬਾਦਲੇ ਦੀ ਪੇਸ਼ਕਸ਼ ਨੂੰ ਪਾਕਿਸਤਾਨ ਵਲੋਂ ਠੁਕਰਾ ਦਿਤਾ ਗਿਆ ਹੈ। ਇਹ ਜਾਣਕਾਰੀ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਦਿਤੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਦੇਣ ਦਾ ਫ਼ੈਸਲਾ ਸਿਖ ਭਾਈਚਾਰੇ ਦੀ ਮੰਗ ਨੂੰ ਧਿਆਨ ’ਚ ਰਖਦਿਆਂ ਕੀਤਾ ਗਿਆ, ਜਿਸ ਲਈ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਤਾਂ ਕਿ ਉਨ੍ਹਾਂ ਦੇ ਅਹਿਮ ਧਾਰਮਿਕ ਸਥਾਨ ਤਕ ਵੀਜ਼ਾ ਮੁਕਤ ਪਹੁੰਚ ਸੰਭਵ ਹੋ ਸਕੇ। ਜ਼ਿਕਰਯੋਗ ਹੈ ਕਿ ਪੰਜਾਬ (ਭਾਰਤ) ਵਿਧਾਨ ਸਭਾ ’ਚ ਕਰਤਾਰਪੁਰ ਸਾਹਿਬ ਨਾਲ ਜ਼ਮੀਨ ਤਬਾਦਲੇ ਦਾ ਮਤਾ ਪਾਇਆ ਗਿਆ ਸੀ, ਜਿਸ ’ਚ ਕਰਤਾਰਪੁਰ ਸਾਹਿਬ ਦੇ ਬਦਲੇ ਪਾਕਿਸਤਾਨ ਨੂੰ ਲੋੜੀਂਦੀ ਜ਼ਮੀਨ ਕਿਸੇ ਹੋਰ ਜਗ੍ਹਾ ’ਤੇ ਦਿੱਤੀ ਜਾਣ ਦਾ ਪ੍ਰਸਤਾਵ ਰਖਿਆ ਗਿਆ ਸੀ, ਪਰ ਹੁਣ ਪਾਕਿਸਤਾਨ ਵੱਲੋਂ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਹੈ।

VIA PUNJAB