ਸੀਰੀਆ-ਤੁਰਕੀ ਸੀਮਾ ‘ਤੇ ਨਿਗਰਾਨੀ ਚੌਕੀਆਂ ਬਣਾਏਗੀ ਅਮਰੀਕੀ ਫੌਜ : ਮੈਟਿਸ

ਵਾਸ਼ਿੰਗਟਨ – ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਸਮੂਹ (ਆਈ.ਐੱਸ.) ਵਿਰੁੱਧ ਲੜਾਈ ਵਿਚ ਤੁਰਕੀ ਅਤੇ ਅਮਰੀਕਾ ਦੇ ਕੁਰਦ ਸਹਿਯੋਗੀਆਂ ਵਿਚਕਾਰ ਤਣਾਅ ਨੂੰ ਘੱਟ ਕਰਨ ਲਈ ਸੀਰੀਆ ਅਤੇ ਤੁਰਕੀ ਦੇ ਵਿਚ ਉੱਤਰੀ ਸੀਮਾ ‘ਤੇ ਨਿਗਰਾਨੀ ਚੌਕੀਆਂ ਬਣਾਈਆਂ ਜਾਣਗੀਆਂ। ਅਮਰੀਕੀ ਫੌਜ ਇਨ੍ਹਾਂ ਚੌਕੀਆਂ ਦੀ ਸਥਾਪਨਾ ਕਰੇਗੀ। ਮੈਟਿਸ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ,”ਉੱਤਰੀ ਸੀਰੀਆਈ ਸੀਮਾ ‘ਤੇ ਅਸੀਂ ਕਈ ਥਾਵਾਂ ‘ਤੇ ਨਿਗਰਾਨੀ ਚੌਕੀਆਂ ਬਣਾ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਚੌਕੀਆਂ ਇਸ ਲਈ ਬਣਾਈਆਂ ਜਾਣਗੀਆਂ ਤਾਂ ਜੋ ਸੀਰੀਆਈ ਲੋਕਤੰਤਰੀ ਬਲ (ਐੱਸ.ਡੀ.ਐੱਫ.) ਅਤੇ ਸੀਰੀਆਈ ਕੁਰਦ ਵਾਈ.ਜੀ.ਪੀ. ਮਿਲੀਸ਼ੀਆ ਇਸ ਲੜਾਈ ਦੀ ਚਪੇਟ ਵਿਚ ਨਾ ਆਉਣ ਅਤੇ ਅਸੀਂ ਆਸਾਨੀ ਨਾਲ ਬਚੇ ਹੋਏ ਭੂਗੋਲਿਕ ਖਿਲਾਫਤ ਨੂੰ ਖਤਮ ਕਰ ਸਕੀਏ। ਇਹ ਰੇਖਾਂਕਿਤ ਕਰਦੇ ਹੋਏ ਕਿ ਇਹ ਫੈਸਲਾ ਤੁਰਕੀ ਨਾਲ ਮਿਲ ਕੇ ਲਿਆ ਗਿਆ ਹੈ, ਮੈਟਿਸ ਨੇ ਕਿਹਾ ਕਿ ਦਿਨ ਅਤੇ ਰਾਤ ਦੋਵੇਂ ਸਮੇਂ ਬਹੁਤ ਸਪੱਸ਼ਟ ਤਰੀਕੇ ਨਾਲ ਇਨ੍ਹਾਂ ਥਾਵਾਂ ਨੂੰ ਨਿਸ਼ਾਨਬੱਧ ਕੀਤਾ ਜਾਵੇਗਾ ਤਾਂ ਜੋ ਤੁਰਕਾਂ ਨੂੰ ਪਤਾ ਰਹੇ ਕਿ ਉਹ ਕਿੱਥੇ ਹਨ। ਐੱਸ.ਡੀ.ਐੱਫ. ਨੇ 11 ਨਵੰਬਰ ਨੂੰ ਕਿਹਾ ਸੀ ਕਿ ਉਹ ਆਈ.ਐੱਸ. ਦੇ ਵਿਰੁੱਧ ਆਪਣੀ ਮੁਹਿੰਮ ਨੂੰ ਫਿਰ ਤੋਂ ਸ਼ੁਰੂ ਕਰੇਗਾ। ਇਸ ਵਿਚਕਾਰ ਸੀਰੀਆ ਦੀ ਸਰਕਾਰ ਨੇ ਤੁਰਕੀ ਨਾਲ ਤਣਾਅ ਵਧਣ ‘ਤੇ ਅੱਤਵਾਦੀ ਸਮੂਹ ਵਿਰੁੱਧ ਕਾਰਵਾਈ ਰੋਕ ਦਿੱਤੀ ਸੀ।

VIA PUNJAB