ਪੰਤ ਲਈ ਮੈਚ ਦਿਨ ਦਾ ਇੰਤਜ਼ਾਰ ਕਰੋ : ਸ਼ਾਸਤਰੀ

ਨਾਟਿੰਘਮ – ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਦਿਨੇਸ਼ ਕਾਰਤਿਕ ਦੀ ਜਗ੍ਹਾ ਮੌਕਾ ਮਿਲ ਸਕਦਾ ਹੈ ਜਾਂ ਨਹੀਂ, ਇਸਦੇ ਲਈ ਮੈਚ ਦਿਨ ਤਕ ਇੰਤਜ਼ਾਰ ਕਰਨਾ ਪਵੇਗਾ। ਸ਼ਾਸਤਰੀ ਵੀਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਤੇ ਜਦੋਂ ਪੱਤਰਕਾਰਾਂ ਨੇ ਪੰਤ ਦੇ ਬਾਰੇ ਵਿਚ ਪੁੱਛਿਆ ਤਾਂ ਰਵੀ ਨੇ ਕਿਹਾ ਕਿ ਤੁਸੀਂ ਰਿਸ਼ਭ ਦੇ ਬਾਰੇ ਵਿਚ ਟਾਸ ਦੇ ਦਿਨ ਜਾਣ ਜਾਓਗੇ। ਅੱਜ ਅਭਿਆਸ ਦੌਰਾਨ ਇਹ ਦੇਖਿਆ ਗਿਆ ਕਿ ਕਾਰਤਿਕ ਵਿਕਟਕੀਪਿੰਗ ਅਭਿਆਸ ਵਿਚ ਗੇਂਦ ਪੰਤ ਨੂੰ ਫੜਾ ਰਿਹਾ ਸੀ। ਕਾਰਤਿਕ ਦਾ ਪਹਿਲੇ ਦੋ ਟੈਸਟਾਂ ਵਿਚ ਬੱਲੇ ਨਾਲ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਸੀ ਹਾਲਾਂਕ ਵਿਕਟਾਂ ਦੇ ਪਿੱਛੇ ਉਸਦਾ ਪ੍ਰਦਰਸ਼ਨ ਚੰਗਾ ਸੀ।

VIA PUNJAB