- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦੀ ਵਿੰਡੀਜ਼ ’ਤੇ ਸ਼ਾਨਦਾਰ ਜਿੱਤ; ਲਗਾਤਾਰ ਛੇਵੀਂ ਲੜੀ ਜਿੱਤੀ
ਤਿਰੂਵਨੰਤਪੁਰਮ – ਭਾਰਤੀ ਟੀਮ ਨੇ ਅੱਜ ਇਥੇ ਪੰਜਵੇਂ ਤੇ ਲੜੀ ਦੇ ਆਖਰੀ ਇਕ ਰੋਜ਼ਾ ਮੈਚ ਵਿੱਚ ਵੈਸਟ ਇੰਡੀਜ਼ ਨੂੰ ਨੌਂ ਵਿਕਟਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਘਰੇਲੂ ਸਰਜ਼ਮੀਨ ’ਤੇ ਲਗਾਤਾਰ ਛੇਵੀਂ ਲੜੀ ਆਪਣੇ ਨਾਂ ਕਰ ਲਈ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਵੱਲੋਂ ਲਈਆਂ ਚਾਰ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇਥੇ ਗ੍ਰੀਨਫੀਲਡ ਸਟੇਡੀਅਮ ਵਿੱਚ ਵੈਸਟਇੰਡੀਜ਼ ਨੂੰ ਮਹਿਜ਼ 31.5 ਓਵਰਾਂ ਵਿੱਚ 104 ਦੌੜਾਂ ’ਤੇ ਸਮੇਟ ਦਿੱਤਾ। ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਜਸਪ੍ਰੀਤ ਬਮਰਾਹ ਨੇ ਦੋ ਦੋ ਵਿਕਟ ਲਏ। ਘਰੇਲੂ ਟੀਮ ਨੇ ਇਸ ਮਾਮੂਲੀ ਜਿਹੇ ਟੀਚੇ ਨੂੰ ਮਹਿਜ਼ 14.5 ਓਵਰਾਂ ਵਿੱਚ ਪੂਰਾ ਕਰ ਲਿਆ। ਰੋਹਿਤ ਸ਼ਰਮਾ (54 ਗੇਂਦਾਂ ’ਤੇ 62 ਦੌੜਾਂ) ਅਤੇ ਕਪਤਾਨ ਵਿਰਾਟ ਕੋਹਲੀ (29 ਗੇਂਦਾਂ ’ਚ 33 ਦੌੜਾਂ) ਨੇ ਦੂਜੇ ਵਿਕਟ ਲਈ ਨਾਬਾਦ 99 ਦੌੜਾਂ ਦੀ ਭਾਈਵਾਲੀ ਕੀਤੀ। ਸ਼ਿਖਰ ਧਵਨ (6) ਇਕ ਵਾਰ ਫ਼ਿਰ ਨਿਗੂਣੇ ਸਕੋਰ ’ਤੇ ਆਊਟ ਹੋ ਗਿਆ। ਪਹਿਲੇ ਤਿੰਨ ਮੈਚਾਂ ਵਿੱਚ ਮੁਕਾਬਲੇ ਵਾਲੀ ਖੇਡ ਵਿਖਾਉਣ ਵਾਲੀ ਵੈਸਟ ਇੰਡੀਜ਼ ਦੀ ਟੀਮ ਨੇ ਅੱਜ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ। ਭਾਰਤ ਨੂੰ ਪਿਛਲੀ ਵਾਰ ਸਾਲ 2015 ਵਿੱਚ ਘਰੇਲੂ ਸਰਜ਼ਮੀਨ ’ਤੇ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੀ ਲੜੀ ’ਚ 2-3 ਦੀ ਸ਼ਿਕਸਤ ਝੱਲਣੀ ਪਈ ਸੀ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਜਿੱਤ ਦੀ ਨੀਂਹ ਰੱਖੀ ਤੇ ਮਗਰੋਂ ਮੇਜ਼ਬਾਨ ਟੀਮ ਨੇ 105 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਜ਼ਰਾ ਵੀ ਸਮਾਂ ਬਰਬਾਦ ਨਹੀਂ ਕੀਤਾ। ਰੋਹਿਤ ਨੇ ਬਿਹਤਰੀਨ ਲੈਅ ਨੂੰ ਜਾਰੀ ਰੱਖਦਿਆਂ ਆਪਣਾ ਨੀਮ ਸੈਂਕੜਾ ਮੁਕੰਮਲ ਕੀਤਾ। ਇਸ ਦੌਰਾਨ ਉਹ ਕੈਲੰਡਰ ਸਾਲ 2018 ਵਿੱਚ 1000 ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ੁਮਾਰ ਹੋ ਗਿਆ। ਰੋਹਿਤ ਨੇ ਇਕ ਰੋਜ਼ਾ ਮੁਕਾਬਲਿਆਂ ’ਚ ਆਪਣਾ 200ਵਾਂ ਛੱਕਾ ਵੀ ਜੜਿਆ। ਇਸ ਦੌਰਾਨ ਉਪ ਕਪਤਾਨ ਨੂੰ 18 ਦੌੜਾਂ ਦੇ ਨਿੱਜੀ ਸਕੋਰ ’ਤੇ ਜੀਵਨਦਾਨ ਵੀ ਮਿਲਿਆ। ਉਧਰ ਕਪਤਾਨ ਕੋਹਲੀ ਦੂਜੇ ਸਿਰੇ ’ਤੇ ਮਜ਼ਬੂਤੀ ਨਾਲ ਟਿਕਿਆ ਰਿਹਾ। ਧਵਨ ਦੀ ਵਿਕਟ ਹਾਲਾਂਕਿ ਮਾਯੂਸ ਕਰਨ ਵਾਲੀ ਰਹੀ। ਇਸ ਤੋਂ ਪਹਿਲਾਂ ਮਹਿਮਾਨ ਟੀਮ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ, ਪਰ ਕੈਰੇਬਿਆਈ ਟੀਮ ਸ਼ੁਰੂਆਤ ਤੋਂ ਹੀ ਮੁਸ਼ਕਲ ਵਿੱਚ ਦਿਸੀ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਮੈਚ ਦੀ ਚੌਥੀ ਗੇਂਦ ’ਤੇ ਕੀਰੋਨ ਪਾਵੇਲ ਨੂੰ ਬਿਨਾਂ ਖਾਤਾ ਖੋਲ੍ਹਿਆਂ ਵਿਕਟਾਂ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਹੱਥੋਂ ਕੈਚ ਆਊਟ ਕਰਵ ਕੇ ਪਹਿਲਾ ਝਟਕਾ ਦਿੱਤਾ। ਦੂਜੇ ਸਿਰੇ ਤੋਂ ਬਮਰਾਹ ਨੇ ਸ਼ਾਈ ਹੋਪ ਦਾ ਵਿਕਟ ਕੱਢ ਕੇ ਟੀਮ ਦਾ ਸਕੋਰ 2/2 ਕਰ ਦਿੱਤਾ। ਮਾਰਲੋਨ ਸੈਮੁਅਲਜ਼ ਨੇ 24 ਦੌੜਾਂ ਦੀ ਪਾਰੀ ਨਾਲ ਕੁਝ ਦਮ ਵਿਖਾਇਆ, ਪਰ ਵੁਹ 12ਵੇਂ ਓਵਰ ’ਚ ਜਡੇਜਾ ਦੀ ਗੇਂਦ ’ਤੇ ਕਪਤਾਨ ਕੋਹਲੀ ਨੂੰ ਕੈਚ ਦੇ ਬੈਠਾ। ਕਪਤਾਨ ਹੋਲਡਰ ਨੇ ਸੰਜਮ ਨਾਲ ਕੰਮ ਲੈਂਦਿਆਂ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ, ਪਰ ਉਹ ਵੀ ਜ਼ਿਆਦਾ ਦੇਰ ਕਰੀਜ਼ ’ਤੇ ਨਹੀਂ ਟਿਕ ਸਕਿਆ।


