ਮਹਾਕਾਲੀ ਮਾਂ ਮੰਦਰ ਮਾਨਸਾ ‘ਚ ਮੇਲਾ ਭਲਕੇ

ਮਾਨਸਾ – ਮਹਾਕਾਲੀ ਮਾਂ ਮੰਦਰ ਖੋਖਰ ਰੋਡ ਮਾਨਸਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ 11 ਅਕਤੂਬਰ ਨੂੰ ਵਿਸ਼ਾਲ ਮੇਲਾ ਭਰੇਗਾ ਮੰਦਰ ਦੇ ਗੱਡੀ ਨਸ਼ੀਨ ਮਾਤਾ ਸ਼ੀਲਾ ਦੇਵੀ ਜੀ ਨੇ ਦੱਸਿਆ ਕਿ ਮੇਲੇ ਵਿੱਚ ਦੂਰੋਂ ਨੇੜਿਓਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਮਹਮਾਈ ਤੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਉਨ੍ਹਾਂ ਦੱਸਿਆ ਕਿ ਗਣੇਸ਼ ਪੂਜਨ,ਝੰਡਾ ਰਸਮ, ਹਨੂੰਮਾਨ ਪੂਜਨ,ਭੈਰੋਂ ਪੂਜਨ,ਮਾ ਮਹਾਕਾਲੀ ਪੂਜਨ ਉਪਰੰਤ ਰਾਤ ਨੂੰ ਵਿਸ਼ਾਲ ਭਗਵਤੀ ਜਾਗਰਣ ਹੋਵੇਗਾ। ਜਾਗਰਣ ਦੌਰਾਨ ਟੀ ਵੀ ਕਲਾਕਾਰ ਮੀਨੂੰ ਸਿੰਘ ਅਤੇ ਪੰਜਾਬ ਦੀਆਂ ਹੋਰ ਮਸ਼ਹੂਰ ਮੰਡਲੀਆਂ ਮਹਾਮਾਈ ਦਾ ਗੁਣਗਾਨ ਕਰਨਗੀਆਂ ਅਤੇ ਮਾਤਾ ਦਾ ਲੰਗਰ ਵੀ ਅਟੁੱਟ ਵਰਤੇਗਾ।

VIA PUNJAB