ਸ਼ਹੀਦੀ ਜੋੜ ਮੇਲੇ ਦੀਆਂ ਸੰਗਤਾਂ ਲਈ ਥਾਂ ਥਾਂ ਲੱਗੇ ਲੰਗਰ

ਐਸ ਏ ਐਸ ਨਗਰ – ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਤੇ ਫਤਹਿਗੜ ਸਾਹਿਬ ਵਿਖੇ ਚਲ ਰਹੇ ਸ਼ਹੀਦੀ ਜੋੜ ਮੇਲੇ ਵਿੱਚ ਜਾਣ ਵਾਲੀਆਂ ਸੰਗਤਾ ਦੀ ਸਹੂਲੀਅਤ ਵਾਸਤੇ ਸ਼ਰਧਾਲੂਆਂ ਵਲੋਂ ਥਾਂ ਥਾਂ ਤੇ ਲੰਗਰ ਲਗਾਏ ਜਾ ਰਹੇ ਹਨ| ਇਸ ਦੌਰਾਨ ਜਿੱਥੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵਲੋਂ ਲੰਗਰ ਲਗਾਏ ਜਾ ਰਹੇ ਹਨ ਉੱਥੇ ਸਿਆਸੀ ਆਗੂ ਵੀ ਲੰਗਰ ਲਗਾਉਣ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ| ਫੇਜ਼ 3 ਬੀ1 ਦੀ ਜਨਤਾ ਮਾਰਕੀਟ ਦੀ ਸੰਸਥਾ ਵਲੋਂ ਇਲਾਕਾ ਕੌਂਸਲਰ ਅਤੇ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਵਿੱਚ ਲੰਗਰ ਲਗਾਇਆ ਗਿਆ| ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਨੌਰ ਦੇ ਵਿਧਾਇਕ ਸ੍ਰ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਆਯੋਜਕਾਂ ਦੀ ਹੌਸਲਾ ਅਫਜਾਈ ਕੀਤੀ| ਇਸ ਮੌਕੇ ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਪ੍ਰੋ. ਚੰਦੂਮਾਜਰਾ ਦੇ ਓ ਐਸ ਡੀ ਸ੍ਰ. ਹਰਦੇਵ ਸਿੰਘ ਹਰਪਾਲਪੁਰ, ਸ੍ਰ. ਦਵਿੰਦਰ ਸਿੰਘ ਪ੍ਰਧਾਨ ਮਾਰਕੀਟ ਕਮੇਟੀ ਫੇਜ਼ 3ਬੀ 1, ਨੈਨਸੀ ਪ੍ਰਿੰਸ ਵਾਲੀਆ, ਇੰਦਰਪ੍ਰੀਤ ਸਿੰਘ ਟਿੰਕੂ, ਨੀਰਜ ਕੁਮਾਰ, ਪ੍ਰੇਮ ਸਿੰਘ ਛਾਬੜਾ, ਮਾਰਕੀਟ ਕਮੇਟੀ ਫੇਜ਼ 3ਬੀ 1 ਦੇ ਮਂਬਰ ਤੇ ਹੋਰ ਪਤਵੰਤੇ ਹਾਜਿਰ ਸਨ| ਰਾਮਗੜ੍ਹੀਆ ਸਭਾ ਮੁਹਾਲੀ ਵਲੋਂ ਕੋਰਟ ਚੌਂਕ ਲਖਨੌਰ ਵਿਖੇ ਦਸਮੇਸ਼ ਵੈਲਫੇਅਰ ਕਂੌਸਲ, ਕੰਟਰੈਕਟਰ ਯੂਨੀਅਨ ਮੁਹਾਲੀ, ਦੀ ਪ੍ਰਤਾਪ ਕੋਆਪਰੇਟਿਵ ਸੁਸਇਟੀ ਮੁਹਾਲੀ, ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਸਹਿਯੋਗ ਨਾਲ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ| ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਡਾ. ਐਸ ਐਸ ਭੰਮਰਾ, ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ, ਦਸ਼ਮੇਸ਼ ਵੈਲਫੇਅਰ ਕਂੌਸਲ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ, ਕੰਟਰੈਕਟਰ ਯੂਨੀਅਨ ਮੁਹਾਲੀ ਦੇ ਪ੍ਰਧਾਨ ਸ੍ਰ. ਸੂਰਤ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ ਸਾਹਿਬਜ਼ਾਦਾ ਟਿੰਬਰ, ਪਰਮਜੀਤ ਸਿੰਘ, ਦੀਦਾਰ ਸਿੰਘ, ਦਵਿੰਦਰ ਸਿੰਘ ਨੰਨੜਾ, ਗੁਰਚਰਨ ਸਿੰਘ ਨੰਨੜਾ, ਹਰਚਰਨ ਸਿੰਘ ਗਿੱਲ, ਮੋਹਣ ਸਿੰਘ ਸਭਰਵਾਲ, ਸੁਰਿੰਦਰ ਸਿੰਘ ਖੋਖਰ, ਗੁਰਚਰਨ ਸਿੰਘ ਭੰਮਰਾ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ, ਵਿਕਰਮਜੀਤ ਸਿੰਘ ਹੁੰਝਣ, ਬਲਜਿੰਦਰ ਸਿੰਘ ਹੁੰਝਣ, ਭੁਪਿੰਦਰ ਸਿੰਘ ਮੁੰਦੜ, ਜਸਵੰਤ ਸਿੰਘ ਧੰਜਲ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਸੱਜਣਾਂ ਨੇ ਲੰਗਰ ਵਿੱਚ ਸੇਵਾ ਕੀਤੀ| ਸਥਾਨਕ ਫੇਜ਼ 5 ਵਿੱਚ ਇਲਾਕੇ ਦੇ ਵਸਨੀਕਾਂ ਵਲੋਂ ਸ੍ਰੀ ਗੁਰਮੀਤ ਸਿੰਘ ਸਿਆਣ ਦੀ ਅਗਵਾਈ ਵਿੱਚ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਗਰੀਬ ਵਿਅਕਤੀਆਂ ਨੂੰ ਗਰਮ ਕਪੜੇ ਵੀ ਵੰਡੇ ਗਏ| ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਜਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਗੁਰਦੇਵ ਸਿੰਘ ਚੌਹਾਨ, ਸ੍ਰੀ ਨਵਜੋਤ ਬਾਛਲ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਇੰਦਰਜੀਤ ਸਿੰਘ ਖੋਖਰ, ਜਨਰਲ ਸਕੱਤਰ ਸ੍ਰ. ਮਨਮੋਹਨ ਸਿੰਘ, ਮੀਤ ਪ੍ਰਧਾਨ ਸ੍ਰੀ ਪ੍ਰੇਮ ਕੁਮਾਰ ਚਾਂਦ, ਪ੍ਰਮੋਦ ਕੁਮਾਰ ਮਿਤਰਾ, ਸਕੱਤਰ ਦਵਿੰਦਰ ਸਿੰਘ, ਜਨਰਲ ਸਕੱਤਰ ਬਲਬੀਰ ਸਿੰਘ ਪਦਮ, ਐਚ ਐਸ ਕੰਵਲ, ਜਸਵੰਤ ਸਿੰਘ ਬਿਲਖੂ, ਦਲਜੀਤ ਸਿੰਘ, ਰੌਸ਼ਨੀ ਨੇਗੀ, ਬਿੰਦਰ ਕੌਰ, ਬੀ ਸੀ ਪ੍ਰੇਮੀ, ਮਨਜੀਤ ਸਿੰਘ, ਵਿਕੀ ਬਖਸ਼ੀ ਨੇ ਵੀ ਸੇਵਾ ਕੀਤੀ|

VIA PUNJAB