ਵੱਖ ਵੱਖ ਥਾਵਾਂ ਤੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਏ

ਐਸ ਏ ਐਸ ਨਗਰ – ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਲੰਗਰ ਸੇਵਾ ਤਹਿਤ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਹਨ| ਸਥਾਨਕ ਫੇਜ਼ 2 ਵਿਖੇ ਗੁਰਦੁਆਰਾ ਸਾਹਿਬ ਫੇਜ਼ 2 ਵਲੋਂ ਆਯੋਜਿਤ ਨਗਰ ਕੀਰਤਨ ਮੌਕੇ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜਾਦਿਆਂ ਦੀ ਯਾਦ ਵਿੱਚ ਐਚ ਐਲ ਐਚ ਐਮ ਕੁਆਟਰਾਂ ਦੇ ਵਸਨੀਕਾਂ ਵਲੋਂ ਬਰੈਡ ਪਕੌੜੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਇਲਾਕਾ ਵਾਸੀ ਪ੍ਰਦੀਪ ਕੁਮਾਰ ਨਵਾਬ, ਸਤਪਾਲ ਸਿੰਘ ਰਾਣਾ, ਰਵਿੰਦਰ ਸਿੰਘ ਰਾਣਾ, ਸੂਰਜ ਸ਼ਰਮਾ, ਪ੍ਰਦੀਪ ਕੁਮਾਰ ਜੁਗਨੂੰ, ਦੀਪਕ ਸ਼ਰਮਾ, ਪਵਨ ਕੁਮਾਰ ਬਾਂਕਾ, ਚਰਨਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਮਾਨ, ਹਰਜੀਤ ਸਿੰਘ ਮਾਨ, ਅਜੈਪਾਲ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਸੇਵਾ ਕੀਤੀ|ਗੁਰਦੁਆਰਾ ਸਿੰਘ ਸ਼ਹੀਦਾਂ ਲਾਂਡਰਾ ਸਰਹਿੰਦ ਰੋਡ ਵਿਖੇ ਪਲਹੇੜੀ ਦੀ ਸੰਗਤ ਵਲੋਂ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ| ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਗੀਗੇਮਾਜਰਾ ਵਾਲੇ, ਸਤਨਾਮ ਸਿੰਘ, ਗੁਰੰਜਟ ਸਿੰਘ ਖਾਲਸਾ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਅਰਮਪ੍ਰੀਤ ਸਿੰਘ, ਗਗਨਦੀਪ ਸਿੰਘ, ਅਰਪਿੰਦਰ ਸਿੰਘ, ਦਿਲਪ੍ਰੀਤ ਸਿੰਘ, ਆਸ਼ੀਸ਼ ਕੁਮਾਰ, ਦਿਲਜੀਤ ਸਿੰਘ, ਪਵਨਦੀਪ ਸਿੰਘ, ਹਰਵਿੰਦਰ ਸਿੰਘ, ਨਮਨ ਸਿੰਘ, ਓਂਕਾਰ ਸਿੰਘ ਨੇ ਵੀ ਹਾਜਰੀ ਲਗਵਾਈ|ਇਸੇ ਦੌਰਾਨ ਪਿੰਡ ਦਾਊਂ ਦੀ ਸੰਗਤ ਵੱਲੋਂ ਚਾਰ ਸ਼ਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਹ ਪਕੌੜਿਆਂ ਦਾ ਲੰਗਰ ਲਾਇਆ ਗਿਆ| ਇਸ ਮੌਕੇ ਬਾਬਾ ਜਸਵਿੰਦਰ ਸਿੰਘ ਵੱਲੋਂ ਲੰਗਰ ਦੇ ਨਾਲ ਗੁਰਬਾਣੀ ਕੀਰਤਨ ਕੀਤਾ ਗਿਆ| ਇਸ ਮੌਕੇ ਸਮਾਜ ਸੇਵਕ ਅਜਮੇਰ ਸਿੰਘ ਖਾਲਸਾ ਨੇ ਕਿਹਾ ਕਿ ਸਾਡੇ ਇਤਿਹਾਸ ਵਿੱਚ ਚਾਰੇ ਸਾਹਿਬਜਾਦਿਆਂ ਦੀ ਸ਼ਹੀਦੀ ਦੀ ਵੱਡੀ ਮਹੱਤਤਾ ਹੈ| ਦੁਨੀਆਂ ਭਰ ਦੇ ਇਤਿਹਾਸ ਵਿੱਚ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ ਜਿੱਥੇ ਧਰਮ ਦੀ ਰੱਖਿਆ ਲਈ ਨੰਨੀਆਂ ਜਾਂਨਾਂ ਨੂੰ ਹਾਕਮਾਂ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਹੋਵੇ| ਅੱਜ ਸਾਡੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ ਸਾਡੀ ਇਹ ਜਿੰਮੇਵਾਰੀ ਬਣਦੀ ਹੈ ਕਿ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੋਂ ਆਉਣ ਵਾਲੀ ਪੀੜ੍ਹੀ ਨੂੰ ਸਿੱਖਿਆ ਪ੍ਰਦਾਨ ਕਰਵਾਈ ਜਾਵੇ|

VIA PUNJAB