ਸ਼ਬਦ ਗੁਰੁ ਯਾਤਰਾ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਪਹੁੰਚਣ ’ਤੇ ਸ਼ਰਧਾ ਨਾਲ ਸੁਆਗਤ

ਜਲੰਧਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੁ ਯਾਤਰਾ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨ ਪੁਰ ਤੋਂ ਅਰੰਭ ਹੋਈ ਇਹ ਯਾਤਰਾ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੋਂ ਲੰਘਦੀ ਹੋਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਪਹੁੰਚੀ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਜੀਤ ਸਿੰਘ ਸੇਠੀ,ਸ. ਮਹਿੰਦਰਜੀਤ ਸਿੰਘ, ਸ.ਕੰਵਲਜੀਤ ਸਿੰਘ ਕੋਛੜ,ਸ. ਸੁਰਜੀਤ ਸਿੰਘ ਅਰੋੜਾ,ਸ.ਕੁਲਤਾਰਨ ਸਿੰਘ ਅਨੰਦ, ਸ.ਐਚ.ਐਸ. ਭਸੀਨ, ਸ. ਤੇਜਦੀਪ ਸਿੰਘ ਸੇਠੀ, ਸ. ਗਗਨਦੀਪ ਸਿੰਘ ਸੇਠੀ, ਸਮੂਹ ਸੰਗਤ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸੁਆਗਤ ਕੀਤਾ। ਇਸ ਮੌਕੇ ਸ. ਸਰਬਜੀਤ ਸਿੰਘ ਮੱਕੜ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਗੁਰੁ ਕਾ ਅਤੁੱਟ ਲੰਗਰ ਵਰਤਾਇਆ ਗਿਆ।

VIA PUNJAB