- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਨੂੰ ਲੈ ਕੇ ਲੋਕਾਂ ਵਿੱਚ ਭਰਮ
ਵਜੀਦਪੁਰ – ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਲੋਕਾਂ ਵਿੱਚ ਇਹ ਭਰਮ ਫੈਲਿਆ ਹੋਇਆ ਹੈ ਕਿਉਂਕਿ ਕੁਝ ਸਮਾਂ ਪਹਿਲਾ ਫਿਰੋਜਪੁਰ ਛਾਉਣੀ ਤੇ ਸ਼ਹਿਰ ਦੇ ਮੰਦਰ ਕਮੇਟੀ ਦੇ ਮੈਬਰਾਂ ਨੇ ਵਿਦਵਾਨ ਬ੍ਰਹਮਣਾ ਦੀ ਸਲਾਹ ਤੋ ਬਿਨਾ ਹੀ ਤਿੰਨ ਸਤੰਬਰ ਨੂੰ ਜਨਮ ਅਸ਼ਟਮੀ ਮਨਾਉਣ ਦਾ ਫੈਸਲਾ ਲੈ ਲਿਆ। ਜੋ ਕਿ ਸ਼ਸ਼ਤਰਾ ਦੇ ਬਿਲਕੁਲ ਖਿਲਾਫ ਹੈ। ਇਸ ਸਬੰਧ ਵਿੱਚ ਫਿਰੋਜਪੁਰ ਛਾਉਣ ਵਿੱਚ ਸਥਿਤ ਬਾਲਵਾੜੀ ਸੰਸਕ੍ਰਿਤ ਪਾਠਸ਼ਾਲਾ ਫਿਰੋਜਪੁਰ ਛਾਉਣੀ ਵਿੱਚ ਸਾਰੇ ਬ੍ਰਹਮਣ ,ਪੁਜਾਰੀ,ਜੋਤਸ਼ੀ ਅਤੇ ਅਚਾਰੀਆਂ ਨੇ ਮਿਲ ਕੇ ਫੈਸਲਾ ਕੀਤਾ ਕੇ ਸ਼ਸ਼ਤਰਾ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 2ਸਤੰਬਰ 2018 ਨੂੰ ਹੀ ਮਨਾਉਣੀ ਚਾਹੀਦੀ ਹੈ। 19 ਅਗਸਤ 2018 ਨੂੰ ਫਿਰੋਜਪੁਰ ਦੇ ਸਾਰੇ ਬ੍ਰਾਹਮਣ ,ਪੁਜਾਰੀ,ਜੋਤਸ਼ੀ ਅਤੇ ਅਚਾਰੀਆਂ ਨੇ ਮਿਲ ਕੇ ਇੱਕ ਮੀਟਿੰਗ ਕੀਤੀ ਜੋ ਕਿ ਕਾਲੀ ਮਾਤਾ ਮੰਦਿਰ ਵਿੱਚ ਇਹ ਫੈਸਲਾ ਲਿਆ ਗਿਆ। ਜਿਸ ਵਿੱਚ ਅਚਾਰੀਆ ਪੰਡਿਤ ਦੀਪਕ ਸ਼ੁਕਲਾ ਜੀ ,ਪੰਡਿਤ ਕਪਿਲ ਸ਼ੁਕਲਾ ਜੀ ਸਨਾਤਨ ਸਭ੍ਹਾ ਮੰਦਰ ਦੇ ਪੁਜਾਰੀ ਪੰਡਿਤ ਅਮਿਤ ਤ੍ਰਿਪਾਠੀ ਜੀ ,ਸ਼੍ਰੀ ਗਵਾਲ ਵੰਸ਼ ਮੰਦਰ ਦੇ ਜੋਤਸ਼ੀ ਪੰਡਿਤ ਕੇਸ਼ਵ ਤਿਵਾੜੀ ਜੀ,ਸ਼ੀਤਲਾ ਮਾਤਾ ਮੰਦਰ ਦੇ ਪੁਜਾਰੀ ਪੰਡਤ ਰਜਿੰਦਰ ਪ੍ਰਸ਼ਾਦ ਜੀ,ਬਸਤੀ ਟੈਂਕਾ ਵਾਲੀ ਵਿੱਚ ਸਥਿਤ ਸਨਾਤਨ ਪੁਜਾਰੀ ਪੰਡਿਤ ਸਤੀਸ਼ ਪਾਂਡੇ ,ਬਾਜੀਦਪੁਰ ਸਨਿਆਸ ਆਸ਼ਰਮ ਦੇ ਪੰਡਿਤ ਸ਼੍ਰੀ ਰਾਜੇਸ਼ ਸ਼ਰਮਾ ਜੀ ਆਦਿ ਸਭ ਨੇ ਇੱਕਮੱਤ ਵੀਚਾਰ ਪੇਸ਼ ਕੀਤਾ ਕਿ ਸਾਰੇ 2 ਸਤੰਬਰ 2018 ਨੂੰ ਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾੳਣਗੇ।


