ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ‘ਤੇ ਨਗਰ ਕੀਰਤਨ ਸਜਾਇਆ

ਨਥਾਣਾ – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀ ਵੱਲੋ ਪੰਜ ਪਿਆਰਿਆ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਨਥਾਣਾ ਦੀਆ ਗਲ਼ੀਆ ਵਿੱਚੋ ਹੁੰਦਾ ਹੋਇਆ ਬੱਸ ਸਟੈਡ ਪਹੁੰਚਿਆ ਜਿੱਥੇ ਸਮੂਹ ਦੁਕਾਨਦਾਰਾ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।ਇਸ ਦੋਰਾਨ ਦੁਕਾਨਦਾਰ ਨੇ ਪੰਜ ਪਿਆਰਿਆ ਨੂੰ ਸਿਰੋਪੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਸਾਹਿਬ ਦੀ ਸੇਵਾ ਕੀਤੀ।ਕਾਰਜ ਸਿੰਘ ਤੁੰਗਵਾਲੀ ਦੇ ਕਵੀਸ਼ਰੀ ਜੱਥੇ ਦੁਆਰਾ ਗੁਰੂ ਸਾਹਿਬ ਦੇ ਪ੍ਰਸੰਗ ਸੁਨਾਏ ਗਏ ਅਤੇ ਰਾਗੀ ਸਿੰਘਾਂ ਵੱਲੋ ਕੀਰਤਨ ਕੀਤਾ ਗਿਆ। ਗੁਰੂ ਹਰਗੋਬਿੰਦ ਸਾਹਿਬ ਗੱਤਕਾ ਪਾਰਟੀ ਦੁਆਰਾ ਗੱਤਕੇ ਦੇ ਹੈਰਾਨੀਜਨਕ ਕਰਤੱਬ ਦਿਖਾਏ ਗਏ।ਇਸ ਸੇਵਾ ਵਿੱਚ ਦਰਸ਼ਨ ਸਿੰਘ ਮਾਲਵਾ,ਅਜੀਤ ਸਿੰਘ ਦੁਆ,ਰਮਿੰਦਰ ਸਿੰਘ ਰੰਮੀ, ਡਾ:ਜਗਸੀਰ ਸਿੰਘ,ਬਿੱਕਰ ਸਿੰਘ ਧਾਲੀਵਾਲ ਅਤੇ ਸਮੂਹ ਦੁਕਾਨਦਾਰਾ ਨੇ ਹਿੱਸਾ ਪਾਇਆ।

VIA PUNJAB