- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਹਰ ਵਰਗ ਦੇ ਲੋਕਾਂ ਨੂੰ ਸਮਰਪਿਤ: ਬ੍ਰਹਮਪੁਰਾ
ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜਾ ਹਟਾਉਣਾ ਸਿੱਖ ਪੰਥ ਅਤੇ ਕੌਮ ਦਾ ਫ਼ੈਸਲਾ: ਬ੍ਰਹਮਪੁਰਾ
ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਤੌਰ ਤੇ ਜਾਣੀ ਜਾਂਦੀ ਹੈ ਪਰ ਬਦਕਿਸਮਤੀ ਨਾਲ ਜਦ ਤੋਂ ਇਸ ਕਮੇਟੀ ਤੇ ਬਾਦਲਾਂ ਦਾ ਕਬਜਾ ਹੋਇਆ, ਪੰਥਕ ਮਰਿਯਾਦਾਵਾਂ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਨੇ ਜਦ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਸੰਭਾਲੀ ਬਸ ਉਸ ਸਮੇਂ ਤੋਂ ਹੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਕਿਉਜੋਂ ਸੁਖਬੀਰ ਦੀ ਪ੍ਰਧਾਨਗੀ ਹੇਠ ਹੋਏ ਫੈਸਲੇ ਕਿਸੇ ਸ਼ੇਖਚਿੱਲੀ ਤੋਂ ਘੱਟ ਨਹੀਂ ਅਤੇ ਸਾਫ਼ ਸੁਥਰਾ ਅਕਸ ਰੱਖਣ ਵਾਲੇ ਟਕਸਾਲੀ ਅਕਾਲੀ ਲੀਡਰਾਂ ਨੂੰ ਸ਼ੇਖਚਿੱਲੀ ਦੇ ਫੈਸਲੇ ਟਕਸਾਲੀ ਬਹੁਤਾ ਪ੍ਰਭਾਵਤ ਨਹੀਂ ਕਰ ਸਕੇ ਅਤੇ ਹੁਣ ਬਾਦਲਾਂ ਵਲੋਂ ਬਜਰ ਗੁਨਾਹਾਂ ਨੂੰ ਸਮੂਚੀ ਸਿੱਖ ਕੌਮ ਕੋਲੋਂ ਬਰਦਾਸ਼ਤ ਨਹੀਂ ਕੀਤਾ ਗਿਆ। ਸਿੱਖ ਪੰਥ ਅਤੇ ਕੌਮ ਦੇ ਫੈਸਲਿਆਂ ਨੂੰ ਮੁੱਖ ਰੱਖਦਿਆਂ ਟਕਸਾਲੀ ਅਕਾਲੀ ਲੀਡਰਾਂ ਦਾ ਮੁੱਖ ਟੀਚਾ ਹੀ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾਉਣਾ ਹੈ ਤਾਂ ਜੋ ਪਾਰਦਰਸ਼ੀ ਢੰਗ ਨਾਲ ਸ਼੍ਰੋਮਣੀ ਕਮੇਟੀ ਆਪਣਾ ਕੰਮ ਕਰ ਸਕੇ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਫ਼ ਲਫ਼ਜ਼ਾਂ ਵਿਚ ਇਹ ਖੁਲਾਸਾ ਕੀਤਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਹੀ ਆਪਣੇ ਨਿੱਜੀ ਮੁਫਾਦਾਂ ਲਈ ਸਿੱਖ ਧਰਮ, ਸਿੱਖ ਪੰਥ, ਤਖ਼ਤਾਂ, ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਨੂੰ ਆਪਣਾ ਰਾਜਨੀਤਕ ਲਾਹਾ ਖੱਟਣ ਕਾਰਨ ਵਰਤਿਆ ਹੈ। ਉਨ੍ਹਾਂ ਬਾਦਲ ਪਰਿਵਾਰ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਆਪਣੀ ਕੁਰਸੀ ਨੂੰ ਬਚਾਉਣ ਲਈ ਬਾਦਲ ਪਰਿਵਾਰ ਵਲੋਂ ਹਰ ਤਰ੍ਹਾਂ ਦਾ ਹਿਲਾ ਵਿਸਾਲਾ ਕੀਤਾ ਗਿਆ, ਚਾਹੇਂ ਉਹ ਪਖੰਡੀ ਸਾਧ ਵਲੋਂ ਸਲਾਬਤਪੁਰ ਡੇਰੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਕੋਟਕਪੂਰਾ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਨਾਲ ਸਿੱਖਾਂ ਦੇ ਜ਼ਹਿਨ ਵਿੱਚ ਬਾਦਲਾਂ ਪ੍ਰਤੀ ਭਾਰੀ ਰੋਸ ਹੈ ਇਸ ਕਰਕੇ ਟਕਸਾਲੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਗਿਆ ਹੈ ਤਾਂ ਜੋ ਸਿੱਖੀ ਸਿਧਾਂਤਾਂ ਦੀ ਹਿਫ਼ਾਜ਼ਤ ਕੀਤੀ ਜਾ ਸਕੇ ਅਤੇ ਧਰਮ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਨਾਲ ਲੋਕਾਂ ਦਾ ਕ੍ਰੋਧ ਸਤਵੇਂ ਅਸਮਾਨ ਤੱਕ ਜਾ ਪੁੱਜਿਆ ਜਿਸ ਦਾ ਖਮਿਆਜ਼ਾ ਬਾਦਲ ਅਕਾਲੀ ਦਲ ਦੇ ਲੀਡਰਾਂ ਅਤੇ ਜਥੇਦਾਰਾਂ ਨੂੰ ਆਪਣੇ ਘਰਾਂ ‘ਚੋਂ ਨਿਕਲਣਾ ਮੁਸ਼ਕਲ ਹੋ ਗਿਆ। ਇਸ ਦੌਰਾਨ ਲੋਕ ਸਭਾ ਚੋਣਾਂ ਲੜਨ ਬਾਰੇ ਵੀ ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਇਸ ਦਾ ਫੈਸਲਾ ਸਾਡੀ ਪਾਰਟੀ ਦੀ ਕੌਰ ਕਮੇਟੀ ਤੇ ਨਿਰਭਰ ਕਰਦਾ ਹੈ ਅਤੇ ਸਮਾਂ ਆਉਣ ਤੇ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ ਪਰ ਉਨ੍ਹਾਂ ਇਸ ਗੱਲ ਦੀ ਤਸੱਲੀ ਬਖ਼ਸ਼ ਪੁਸ਼ਟੀ ਕੀਤੀ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਣ ਗੲੀਆਂ ਅਤੇ ਇਸ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜਾ ਹਟਾਇਆ ਜਾਵੇਗਾ ਤਾਂ ਜੋ ਸਿੱਖ ਪੰਥ ਅਤੇ ਕੌਮ ਦੀ ਚੜ੍ਹਦੀਕਲ੍ਹਾ ਹੋ ਸਕੇ। ਉਨ੍ਹਾਂ ਇਸ ਗੱਲ ਵੀ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਨੌਜਵਾਨ ਵੱਡੀ ਆਮਦ ਵਿੱਚ ਸ਼ਾਮਲ ਹੋਣਗੇ ਕਿਉਜੋਂ ਇਹ ਨੌਜਵਾਨ ਸਾਡੇ ਸੂਬੇ, ਦੇਸ਼ ਅਤੇ ਰਾਸ਼ਟਰ ਦਾ ਸੁਨਹਿਰੀ ਭਵਿੱਖ ਹੈ ਜਿਸਨੂੰ ਅਕਾਲੀ ਦਲ ਬਾਦਲ ਦੇ ਕੁੱਝ ਮੰਤਰੀਆਂ ਨੇ ਆਪਣੀ ਰਿਸ਼ਤੇਦਾਰੀ ਦਾ ਫਾਇਦਾ ਉਠਾਉਂਦੇ ਹੋਏ, ਜੋ ਚਿੱਟੇ ਦੇ ਵਪਾਰੀ ਵਜੋਂ ਵੀ ਪ੍ਰਸਿੱਧ ਹਨ, ਹਾਲਾਂਕਿ ਉਨ੍ਹਾਂ ਕਿਸੇ ਦਾ ਨਾਂ ਤਾਂ ਨਹੀਂ ਲਿਆ ਪਰ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਭ ਭਲੀ-ਭਾਂਤ ਜਾਣਦੇ ਹਨ ਕੀ ਕਿਸਨੇ ਪਿਛਲੇ (10) ਦੱਸ ਸਾਲਾਂ ਦੇ ਰਾਜ ਸਮੇਂ ਲੱਖਾਂ ਮਾਵਾਂ ਦੇ ਪੁੱਤ ਮਰਵਾਏ, ਪੰਜਾਬ ਦੇ ਮਾਫ਼ੀਆ ਰਾਜ ਪੈਦਾ ਕੀਤਾ, ਪੰਜਾਬ ਦੀ ਨੌਜਵਾਨ ਨਸਲ ਨੂੰ ਕਿਸਨੇ ਤਬਾਹ ਕੀਤਾ ਅਤੇ ਸਮਾਂ ਆਉਣ ਤੇ ਇਹਨਾਂ ਚਿੱਟੇ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।


