ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਡੇ ਸਮਾਗਮ ਆਯੋਜਿਤ ਕਰਨ ਦਾ ਫੈਸਲਾ

ਐਸ ਏ ਐਸ ਨਗਰ – ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੀ ਇੱਕ ਮੀਟਿੰਗ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਸੌਂਧੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਡੇ ਸਮਾਗਮ ਆਯੋਜਿਤ ਕੀਤੇ ਜਾਣਗੇ| ਇਹ ਸਮਾਗਮ ਕਿਸੇ ਸਾਂਝੀ ਥਾਂ ਉਪਰ ਰਲ ਮਿਲ ਕੇ ਆਯੋਜਿਤ ਕੀਤੇ ਜਾਣਗੇ| ਸ੍ਰ. ਸੌਂਧੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਮਸ਼ਾਨਘਾਟ ਮੁਹਾਲੀ ਦੇ ਨਾਲ ਸਥਿਤ ਸਿੱਖ ਅਜਾਇਜ ਘਰ ਨੂੰ ਕਿਸੇ ਢੁਕਵੀਂ ਥਾਂ ਤਬਦੀਲ ਕਰਨ ਦੀ ਮੰਗ ਕੀਤੀ ਗਈ ਅਤੇ ਇਸ ਸਬੰਧੀ ਸਬ ਕਮੇਟੀ ਵਲੋਂ ਜਲਦੀ ਹੀ ਡੀ ਸੀ ਮੁਹਾਲੀ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ| ਮੀਟਿੰਗ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਨਗਰ ਕੀਰਤਨ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ| ਇਸ ਮੀਟਿੰਗ ਵਿੱਚ ਜਨਰਲ ਸਕੱਤਰ ਸ੍ਰ. ਪਰਮਜੀਤ ਸਿੰਘ ਗਿੱਲ, ਸ੍ਰ. ਅਮਰਜੀਤ ਸਿੰਘ ਪਾਹਵਾ, ਸ੍ਰ. ਕਰਮ ਸਿੰਘ ਬਬਰਾ, ਸ੍ਰ. ਭੁਪਿੰਦਰ ਸਿੰਘ, ਸ੍ਰ.ਮਨਜੀਤ ਸਿੰਘ ਮਾਨ, ਸ੍ਰ. ਬਲਬੀਰ ਸਿੰਘ,ਸ੍ਰ.ਅਵਤਾਰ ਸਿੰਘ, ਸ੍ਰ. ਗੁਰਨਾਮ ਸਿੰਘ, ਸ੍ਰ.ਮਹਿੰਦਰ ਸਿੰਘ ਕਾਨਪੁਰੀ, ਸ੍ਰ.ਭੁਪਿੰਦਰ ਸਿੰਘ, ਸ੍ਰ.ਪ੍ਰੀਤਮ ਸਿੰਘ, ਸ੍ਰ.ਨਿਰਮਲ ਸਿੰਘ, ਸ੍ਰ.ਕਰਨੈਲ ਸਿੰਘ, ਸ੍ਰ.ਰਾਜਦੇਵ ਸਿੰਘ, ਸ੍ਰ. ਸੁਰਜੀਤ ਸਿੰਘ ਮਠਾਰੂ,ਸ੍ਰ.ਹਰਪਾਲ ਸਿੰਘ ਸੋਢੀ, ਸ੍ਰ.ਗੁਰਮੇਲ ਸਿੰਘ, ਸ੍ਰ.ਨਿਸ਼ਾਨ ਸਿੰਘ, ਸ੍ਰ. ਬਲਵਿੰਦਰ ਸਿੰਘ ਵੀ ਮੌਜੂਦ ਸਨ|

VIA PUNJAB