- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੇਂਦਰ ਸਰਕਾਰ ਦੇਵੇ 2145 ਕਰੋੜ : ਰਵਨੀਤ ਬਿੱਟੂ
ਡੇਹਲੋਂ/ਆਲਮਗੀਰ – ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਵਿੱਚ ਬੋਲਦਿਆ ਗੁਰੁ ਨਾਨਕ ਦੇਵ ਜੀ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਸਿੱਖ ਧਰਮ ਦੇ ਪਹਿਲੇ ਗੁਰੁ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਹੋਕਾ ਦਿੱਤਾ ਤੇ ਸਭ ਧਰਮਾ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ, ਉਹਨਾਂ ਨੇ ਹੱਕ-ਸੱਚ ਦੀ ਕਮਾਈ ਕਰਨ ਤੇ ਮਿਹਨਤ ਕਰਨ ਦਾ ਸੰਦੇਸ਼ ਦਿੱਤਾ, ਸ: ਬਿੱਟੂ ਨੇ ਕਿਹਾ ਜਦੋਂ ਬਾਬਰ ਨੇ ਲੋਕਾਂ ਤੇ ਜੁਲਮ ਕੀਤੇ, ਤਾਂ ਸਿਰਫ ਬਾਬੇ ਨਾਨਕ ਨੇ ਹੀ ਹਾ ਦਾ ਨਾਅਰਾ ਮਾਰਿਆ ਤੇ ਬਾਬਰ ਨੂੰ ‘ਜਾਬਰ’ ਕਹਿ ਕੇ ਸੰਬੋਧਨ ਕੀਤਾ। ਬਿੱਟੂ ਨੇ ਲੋਕ ਸਭਾ ਵਿੱਚ ਬੋਲਦਿਆ ਕਿਹਾ ਕਿ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੇ ਸਿਰਫ ਪੰਜਾਬ ਤੇ ਭਾਰਤ ਵਿੱਚ ਹੀ ਨਹੀ ਸਗੋਂ ਪੂਰੀ ਦੁਨੀਆਂ ਵਿੱਚ ਵਸਦੇ ਹਨ, ਜੋ ਸਾਰੇ ਧਰਮਾਂ ਨਾਲ ਸਬੰਧ ਰੱਖਦੇ ਹਨ, ਇਸ ਕਰਕੇ ਪੰਜਾਬ ਸਰਕਾਰ ਤੇ ਸਮੂੰਹ ਕਾਂਗਰਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ 2019 ਵਿੱਚ ਬਾਬਾ ਨਾਨਕ ਜੀ ਦਾ 550ਵਾਂ ਪ੍ਰਕਾਸ਼ ਦਿਵਸ ਭਾਰੀ ਧੂਮ-ਧਾਮ ਮਨਾਇਆ ਜਾਵੇਗਾ, ਇਸ ਨਾਲ ਸਬੰਧਿਤ ਪ੍ਰੋਗਰਾਮ ਸਾਰਾ ਸਾਲ ਚੱਲਣਗੇ। ਇਸ ਵਾਰੇ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਭਾਰੀ ਵਿਕਾਸ ਕਾਰਜ ਵੀ ਕੀਤੇ ਜਾਣਗੇ। ਇਸ ਸਬੰਧੀ ‘ਪੰਜਾਬ ਟਾਇਮਜ’ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਹਲਕਾ ਗਿੱਲ ਦੇ ਆਗੂ ਯੂਥ ਸਪੋਰਟਸ ਸੈਲ ਦੇ ਉਪ-ਚੇਅਰਮੈਨ ਸੋਨੀ ਗਿੱਲ ਤੇ ਸ਼੍ਰੀ ਜਸਵੀਰ ਗੁਰਮ ਇੰਚਾਰਜ ਸ਼ੋਸ਼ਲ ਮੀਡਿਆ ਸੈਲ ਕਾਂਗਰਸ ਪੰਜਾਬ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਸਾਬਕਾ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਲੋਕਲ ਬਾਡੀ ਸੈਲ ਪੰਜਾਬ ਅਤੇ ਸਾਬਕਾ ਮੈਂਬਰ ਫਿਲਮ ਸੈਂਸਰ ਬੋਰਡ ਭਾਰਤ ਸਰਕਾਰ ਨੇ ਖਾਸ ਤੌਰ ਤੇ ਕਿਹਾ ਕਿ ਸਮੂਹ ਕਾਂਗਰਸ ਕਮੇਟੀ ਸ਼੍ਰੀ ਬਿੱਟੂ ਦੀ ਇਸ ਮੰਗ ਨਾ ਸਹਿਮਤ ਹੈ ਤੇ ਪ੍ਰੋੜਤਾ ਕਰਦੀ ਹੈ, ਤੇ ਕੇਂਦਰ ਸਰਕਾਰ ਨੂੰ ਇਹ ਰਾਸ਼ੀ ਤੁਰੰਤ ਪੰਜਾਬ ਸਰਕਾਰ ਨੂੰ ਭੇਜ ਦੇਣੀ ਚਾਹੀਦੀ ਹੈ। ਇਸ ਮੌਕੇ ਉਪਰੋਕਤ-ਆਗੂਆਂ ਤੋਂ ਬਿਨਾਂ ਗੁਰਜੀਤ ਸਿੰਘ ਧਾਂਦਰਾਂ, ਮਨੋਹਰ ਸਿੰਘ ਗਿੱਲ ਸਾਬਕਾ ਮੈਂਬਰ ਬਲਾਕ ਸੰਮਤੀ, ਮੋਹਣ ਸਿੰਘ ਗਿੱਲ, ਸਰਪੰਚ ਲਾਲ ਸਿੰਘ, ਵਿਕਰਮਜੀਤ ਸਿੰਘ ਗਿੱਲ, ਮੇਵਾ ਸਿੰਘ ਗਿੱਲ ਐਡਵੋਕੇਟ ਸਤਨਾਮ ਸਿੰਘ ਗਿੱਲ, ਪੰਮਾ ਗਿੱਲ, ਜੈਲਦਾਰ ਜਸਪ੍ਰੀਤ ਸਿੰਘ, ਹਰੀ ਸਿੰਘ ਲਾਲੀ, ਰਾਜ ਗਿੱਲ, ਸੁਨੀਲ ਮਲਹੋਤਰਾ, ਸਤਨਾਮ ਧੀਮਾਨ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਦੇਵ ਸਿੰਘ, ਗੁਰਬਖਸ਼ ਸਿੰਘ, ਗਾਬੀ ਪਹੀੜ ਪ੍ਰਧਾਨ ਯੂਥ ਕਾਂਗਰਸ ਗਿੱਲ, ਰਾਜਵੀਰ ਚੁਪਕੀ, ਜਸਵੀਰ ਗੁਰਮਾ, ਸੁੱਖ ਸਾਗਰ, ਜਗਰੂਪ ਆਲਮਗੀਰ, ਜਸਮੇਲ ਸਿੰਘ ਲੰਬਰਦਾਰ ਭੁੱਟਾ ਮਹੁੱਬਤ ਸਿੰਘ ਮਿੰਟੂ ਭੁੱਟਾ, ਮਨਜਿੰਦਰ ਸਿੰਘ ਨੋਨੀ ਸੀਲੋਂ ਖੁਰ, ਰਾਜਵਿੰਦਰ ਸਿੰਘ ਹੈਪੀ ਭੁੱਟਾ ਅਤੇ ਹੋਰ ਬਹੁਤ ਸਾਰੇ ਹਲਕਾ ਗਿੱਲ ਅਤੇ ਦਿਹਾਤੀ ਲੁਧਿਆਣਾ ਦੇ ਆਗੂ ਤੇ ਵਰਕਰ ਹਾਜ਼ਰ ਸਨ।


