ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਦੇ ਸਰਕਾਰੀ ਸਮਾਗਮਾਂ ਲਈ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਵੱਲੋਂ ਸਹਿਯੋਗ ਦੀ ਪੇਸ਼ਕਸ਼

ਸਭਿਆਚਾਰਕ ਮੰਤਰੀ ਵਲੋਂ ਪ੍ਰਸਤਾਵ ਨੂੰ ਸਹਿਮਤੀ, ਮੁੱਖ ਮੰਤਰੀ ਨਾਲ ਵਿਚਾਰਨ ਉਪਰੰਤ ਰਸਮੀ ਪ੍ਰਵਾਨਗੀ ਦਿੱਤੀ ਜਾਵੇਗੀ

ਚੰਡੀਗੜ – ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਦੇ ਪ੍ਰਧਾਨ ਸ. ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਪ੍ਰੋਫੈਸਰ ਨਿਰਮਲ ਜੌੜਾ, ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਕੈਪਟਨ ਹਰਜਿੰਦਰ ਸਿੰਘ ਅਤੇ ਸਰਪੰਚ ਸ ਜਗਜਿੰਦਰਾ ਸਿੰਘ ਨੇ ਅੱਜ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਕੈਂਪ ਦਫਤਰ ਵਿਖੇ ਮੁਲਾਕਾਤ ਕੀਤੀ।ਇਸ ਮੌਕੇ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਮਾਗਮਾਂ ਵਿੱਚ ਭਾਗੀਦਾਰ ਬਣਨ ਲਈ ਪ੍ਰਸਤਾਵ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਕੋਲ ਰੱਖਿਆ।ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪ੍ਰਤਾਵ ਪੇਸ਼ ਕੀਤਾ ਹੈ ਕਿ ਫਾਂਉਡੇਸ਼ਨ ਇਹਨਾਂ ਸਮਾਗਮਾਂ ਵਿੱਚ ਨਿਰੋਲ ਧਾਰਮਿਕ ਅਤੇ ਬਾਬਾ ਨਾਨਕ ਜੀ ਦੀਆਂ ਸਿੱਖਿਆ ਦੇ ਆਧਾਰ ‘ਤੇ ਹੀ ਸੰਗੀਤਕ ਪੇਸਕਾਰੀਆਂ ਸਬੰਧੀ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ।ਫਾਊਡੇਸਨ ਵੱਲੋਂ ਢਾਡੀ, ਕਵੀਸਰ, ਧਾਰਮਿਕ ਸੰਗੀਤ, ਧਾਰਮਿਕ ਨਾਟਕ ਅਤੇ ਬਾਬਾ ਨਾਨਕ ਜੀ ਦੇ ਜੀਵਨ ਅਧਾਰਤ ਪ੍ਰਦਰਸਨੀਆਂ ਲਾਈਆਂ ਜਾਣ ਬਾਰੇ ਪ੍ਰਸਤਾਵ ਪੇਸ਼ ਕੀਤਾ ਗਿਆ।ਸ. ਚੰਨੀ ਨੇ ਇਸ ਪ੍ਰਸਤਾਵ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਵਲੋਂ ਦਿੱਤੇ ਗਏ ਪ੍ਰਸਤਾਵ ਨਾਲ ਉਹ ਮੁਢਲੇ ਰੂਪ ਵਿਚ ਸਹਿਮਤ ਹਨ, ਪਰ ਇਸ ਨੂੰ ਅਮਲੀ ਰੂਪ ਵਿਚ ਪ੍ਰਵਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰਨ ਕਰਨ ਉਪਰੰਤ ਦਿੱਤੀ ਜਾਵੇਗੀ।ਪੰਜਾਬ ਦੇ ਸਭਿਆਚਾਰਕ ਮਾਮਲ਼ਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿਹਾ ਕਿ ਅਵਾਮ ਦੀ ਸੱਭਿਆਚਾਰਕ ਤੰਦਰੁਸਤੀ ਹੀ ਕਿਸੇ ਕੌਮ ਦੀ ਕਾਮਯਾਬੀ ਦਾ ਰਾਜ ਹੁੰਦੀ ਹੈ।ਸ. ਚੰਨੀ ਨੇ ਕਿਹਾ ਕਿ ਪੰਜਾਬ ਅਤੇ ਵਿਦੇਸਾਂ ਵਿੱਚ ਪੰਜਾਬੀ ਸਭਿਆਚਾਰ, ਸਾਹਿਤ, ਕਲਾ, ਗੀਤ ਸੰਗੀਤ ਲਈ ਯਤਨਸੀਲ ਸੰਸਥਾਵਾਂ ਜੇਕਰ ਇੱਕਠਿਆਂ ਹੋਕੇ ਇੱਕ ਮੰਚ ਕੰਮ ਕਰਨ ਤਾਂ ਅਸੀਂ ਪੰਜਾਬ ਨੂੰ ਹੋਰ ਚੜਦੀ ਕਲਾ ਵੱਲ ਲੈਜਾ ਸਕਦੇ ਹਾਂ। ਉਨ੍ਹਾਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਵੱਲੋਂ ਪੰਜਾਬ ਵਿੱਚ ਤੋਰੀ ਸਭਿਆਚਾਰਕ ਲਹਿਰ ਦੀ ਸਲਾਘਾ ਵੀ ਕੀਤੀ। ਉਹਨਾਂ ਕਿਹਾ ਸਮਾਜਿਕ ਬੁਰਾਈਆਂ ਅਤੇ ਦੇਸ ਦੀਆ ਦੁਸਮਣ ਤਾਕਤਾਂ ਦਾ ਟਾਕਰਾ ਕਰਨ ਲਈ ਸਾਰਥਿਕ ਗੀਤ ਸੰਗੀਤ, ਉਸਾਰੂ ਸਾਹਿਤ , ਕੋਮਲ ਕਲਾਵਾਂ ਅਤੇ ਵਿਰਾਸਤੀ ਕਲਾਵਾਂ ਦਾ ਗਿਆਨ ਹੀ ਤਾਕਤ ਬਣਦਾ ਹੈ।ਸ. ਚੰਨੀ ਵੱਲੋਂ ਫਾਊਂਡੇਸਨ ਦੇ ਇਸ ਪ੍ਰਸਤਾਵ ਨੂੰ ਦਿੱਤੇ ਉਤਸਾਹੀ ਹੁੰਗਾਰੇ ਲਈ ਪ੍ਰੋ ਨਿਰਮਲ ਜੌੜਾ ਨੇ ਸ. ਚੰਨੀ ਦਾ ਧੰਨਵਾਦ ਕੀਤਾ।

चंडीगढ़ – प्रोफ़ैसर मोहन सिंह फाऊंडेशन के प्रधान स. प्रगट सिंह गरेवाल, सचिव जनरल प्रोफ़ैसर निर्मल जौढ़ा, चेयरमैन इन्द्रजीत सिंह गरेवाल, गुरनाम सिंह धालीवाल, कैप्टन हरजिन्दर सिंह और सरपंच स. जगजिन्दरा सिंह ने आज पंजाब के सांस्कृतिक मामलों के मंत्री स. चरनजीत सिंह चन्नी के साथ उनके कैंप कार्यालय में मुलाकात की।इस मौके पर प्रो. मोहन सिंह फांउडेशन ने पंजाब सरकार द्वारा सुलतानपुर लोधी में श्री गुरु नानक देव जी के 550वें प्रकाश पर्व समागमों में भागीदार बनने के लिए प्रस्ताव सांस्कृतिक मामलों के मंत्री के पास रखा। प्रो. मोहन सिंह फांउडेशन ने प्रस्ताव पेश किया है कि फांउडेशन इन समागमों में केवल धार्मिक और बाबा नानक जी की शिक्षा के आधार पर ही संगीतात्मक प्रस्तुतियों सम्बन्धी प्रोग्राम करवाना चाहती है। फाऊंडेशन द्वारा ढाडी, कवीसर, धार्मिक संगीत, धार्मिक नाटक और बाबा नानक जी के जीवन पर आधारित प्रदर्शनियां लगाए जाने संबंधी प्रस्ताव पेश किया गया।स. चन्नी ने इस प्रस्ताव के साथ सहमति प्रकट करते हुए कहा कि प्रो. मोहन सिंह फांउडेशन द्वारा दिए गए प्रस्ताव के साथ वह प्राथमिक रूप में सहमत हैं, परन्तु इसको अमली रूप में मंजूरी मुख्यमंत्री कैप्टन अमरिन्दर सिंह के साथ विचार-विमर्श करने के उपरांत दी जायेगी।पंजाब के सांस्कृतिक मामलों के मंत्री स. चरनजीत सिंह चन्नी ने कहा कि अवाम की सांस्कृतिक तंदुरुस्ती ही किसी कौम की कामयाबी का राज होती है। स. चन्नी ने कहा कि पंजाब और विदेशों में पंजाबी संस्कृति, साहित्य, कला, गीत संगीत के लिए यत्नशील संस्थाएं यदि इक_े होकर एक मंच पर काम करें तो हम पंजाब को और विकास की ओर ले जा सकते हैं। उन्होंने प्रोफ़ैसर मोहन सिंह फाऊंडेसन द्वारा पंजाब में चलाई गई सांस्कृतिक लहर की प्रशंसा भी की। उन्होंने कहा कि सामाजिक बुराईयों और देश के दुश्मनी ताकतों का मुकाबला करने के लिए सार्थक गीत संगीत, रचनात्मक साहित्य, कोमल कलाएं और विरासती कलाओं का ज्ञान ही ताकत बनता है।स. चन्नी द्वारा फाऊंडेशन के इस प्रस्ताव को दिए उत्साही समर्थन के लिए प्रो. निर्मल जौढ़ा ने स. चन्नी का धन्यवाद किया।

VIA PUNJAB