ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ‘ਚ ਸ਼ੋਭਾ ਯਾਤਰਾ ਲਈ ਰੂਟ ਮੈਪ ਤਿਆਰ

ਜਲੰਧਰ – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਮਿਤੀ 09-02-2020 ਨੂੰ ਰਾਜ ਪੱਧਰ ਦਾ ਸਮਾਗਮ ਗੁਰੂ ਰਵਿਦਾਸ ਭਵਨ ਲਿੰਕ ਰੋਡ ਨੇੜੇ ਟੀ-ਪੁਆਇੰਟ ਨਕੋਦਰ ਰੋਡ ਵਿਖੇ ਹੋਣਾ ਹੈ.ਇਸ ਤੋਂ ਇਲਾਵਾ ਮਿਤੀ 07-02-2020 ਤੋਂ 09-02-2020 ਤੱਕ ਪ੍ਰਕਾਸ਼ ਦਿਵਸ ਸਬੰਧੀ ਸਤਿਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਨਕੋਦਰ ਰੋਡ ਵਿਖੇ ਸਮਾਗਮ ਹੋਣੇ ਹਨ,ਅਤੇ ਮਿਤੀ 08-02-2020 ਨੂੰ ਜਲੰਧਰ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਸਤਿਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਗੁਰੂ ਰਵਿਦਾਸ ਚੋਂਕ-ਨਕੋਦਰ ਚੋਕ ਜੋਤਿ ਚੋਕ ਪੀ.ਐੱਨ.ਬੀ.ਚੋਕ ਮਿਲਾਪ ਚੋਕ, ਸ਼ਹੀਦ ਭਗਤ ਸਿੰਘ ਚੋਕ,ਅੱਡਾ ਹੋਸ਼ਿਆਰਪੁਰ, ਮਈ ਹੀਰਾਂ ਗੇਟ, ਪਟੇਲਚੋਂਕ, ਸਬਜ਼ੀ ਮੰਡੀ, ਚੋਂਕ, ਬਸਤੀ ਅੱਡਾ ਚੋਂਕ, ਜੋਤਿ ਚੋਂਕ, ਨਕੋਦਰ ਚੋਂਕ, ਗੁਰੂ ਰਵਿਦਾਸ ਚੋਂਕ, ਰਾਹੀਂ ਹੁੰਦੀ ਸਤਿਗੁਰੂ ਰਵਿਦਾਸ ਧਾਮ, ਬੂਟਾਂ ਮੰਡੀ ਵਿਖੇ ਪੁੱਜ ਕੇ ਸਮਾਪਤ ਹੋਵੇਗੀ ਅਤੇ ਇਸ ਸ਼ੋਭਾ ਯਾਤਰਾ ਵਿਚ ਗੁਰੂ ਰਵਿਦਾਸ ਭਵਨ ਲਿੰਕ ਰੋਡ, ਬਸਤੀ ਗੁਜਾਂ ਅਤੇ ਹੋਰ ਵੱਖ-ਵੱਖ ਸ਼ੋਭਾ ਯਾਤਰਾਵਾਂ ਦਾ ਰਲੇਵਾਂ ਵੀ ਹੋਣਾ ਹੈ। ਇਸ ਸਾਲਾਨਾ ਜੋੜ ਮੇਲੇ ਅਤੇ ਸ਼ੋਭਾ ਯਾਤਰਾ ਵਿਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿਚ ਸ਼ਰਧਾਲੂਆਂ/ਸੰਗਤਾਂ ਨੇ ਸ਼ਾਮਿਲ ਹੋਣਾ ਹੈ.ਜਿਸਨੂੰ ਧਿਆਨ ਵਿਚ ਰੱਖਦੇ ਹੋਏ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵਲੋਂ ਆਮ ਪਬਲਿਕ ਦੀ ਸਹੂਲਤ ਲਈ ਟਰੈਫਿਕ ਡਾਇਵਰਸ਼ਨਾ ਅਤੇ ਵਹਾਂ ਪਾਰਕਿੰਗ ਸਥਾਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇਸ ਦੌਰਾਨ ਆਵਾਜਾਈ ਨੂੰ ਨਿਰਵਿਘਨ ਅਤੇ ਸੁਚਾਰੂ ਤਰੀਕੇ ਨਾਲ ਬਹਾਲ ਰੱਖਿਆ ਜਾ ਸਕੇ। ਸਾਲਾਨਾ ਜੋੜ ਮੇਲੇ ਦੌਰਾਨ ਮਿਤੀ 07-02-2020 ਤੋਂ 09-02-2020 ਤੱਕ ਟਰੈਫਿਕ ਡਾਇਵਰਸ਼ਨਾ ਅਤੇ ਪਾਰਕਿੰਗ ਦਾ ਵੇਰਵਾ:-ਪ੍ਰਤਾਪਪੁਰਾ ਮੋੜ,ਵਡਾਲਾ ਚੋਕ,ਗੁਰੂ ਰਵਿਦਾਸ ਚੋਕ,ਨੇੜੇ ਘਈ ਹਸਪਤਾਲ,ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ਼,ਬੂਟਾਂ ਇੰਦ ਮੋੜ ਨੇੜੇ ਚਾਰਾਮੰਡੀ,ਮੈਂਨਬਰੋ ਚੋਂਕ,ਮੋੜ ਬਾਵਾ ਸ਼ੂਜ਼ ਫੈਕਟਰੀ,ਜੱਗੂ ਚੋਕ,ਮਾਤਾ ਰਾਣੀ ਚੋਂਕ, ਬਾਬਰਿਕ ਚੋਕ, ਡਾਕਟਰ ਅੰਬੇਦਕਰ ਭਵਨ ਮੋੜ ਨਕੋਦਰ ਰੋਡ, ਟੀ ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ ,ਨਕੋਦਰ ਚੋਕ, ਗੁਰੂ ਅਮਰਦਾਸ ਚੋਕ,ਸਮਰਾ ਚੋਂਕ, ਅਰਬਨ ਅਸਟੇਟ ਫੈਜ-2 ਟਰੈਫਿਕ ਸਿਗਨਲ ਲਾਈਟਾਂ, ਟੀ ਪੁਆਇੰਟ ਨੇੜੇ ਕੋਠੀ ਸ਼੍ਰੀ ਪਾਵਾਂ ਕੁਮਾਰ ਟੀਨੂ ਆਦਿ।

VIA PUNJAB