15 ਦਸੰਬਰ ਨੂੰ ਭਾਂਖਰਪੁਰ ਵਿੱਚ ਵਿਸ਼ਵ ਪੱਧਰ ਤੇ ਮਣਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

ਐਸ ਏ ਐਸ ਨਗਰ –  ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ਤੇ 15 ਦਸੰਬਰ ਨੂੰ ਪਿੰਡ ਭਾਂਖਰਪੁਰ ਦੀ ਧਰਤੀ ਤੇ ਮਨਾਇਆ ਜਾਵੇਗਾ ਅਤੇ ਉਸੇ ਹੀ ਦਿਨ ਇੱਕ 101 ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਣਗੇ| ਜਿਸ ਲਈ ਲੋੜਵੰਦ ਪਰਿਵਾਰਾਂ ਤੋਂ ਅਰਜੀਆਂ ਲੈਣ ਦੀ ਆਖਰੀ ਮਿਤੀ 30 ਜੂਨ ਨਿਰਧਾਰਿਤ ਕੀਤੀ ਗਈ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਨੇ ਸਥਾਨਕ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਇਸ ਵਿਸ਼ਵ ਪੱਧਰੀ ਸਮਾਗਮ ਦੇ ਵਿੱਚ ਲਗਭਗ ਪੰਜਾਹ ਹਜ਼ਾਰ ਤੋਂ ਵੀ ਵੱਧ ਸੇਵਾਦਾਰਾਂ ਵਲੋਂ ਡਿਊਟੀਆਂ ਨਿਭਾਈਆਂ ਜਾਣਗੀਆਂ| ਇਸ ਮੌਕੇ ਉਨ੍ਹਾਂ ਨਾਲ ਦੇ ਸ੍ਰ. ਗੁਰਮੀਤ ਸਿੰਘ ਵਾਲੀਆ ਐਮ ਸੀ ਮੁਹਾਲੀ, ਜੀ ਬੀ.ਪੀ ਗਰੁੱਪ ਤੋਂ ਡਾਇਰੈਕਟਰ ਪ੍ਰਦੀਪ ਗੁਪਤਾ ਰਣਜੀਤ ਸਿੰਘ, ਕੈਂਟਰ ਯੂਨੀਅਰ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਤਰਨਜੀਤ ਸਿੰਘ ਬੇਦੀ, ਅਮਰਿੰਦਰ ਸਿੰਘ ਗੋਲਡੀ, ਮੋਹਨ ਸਿੰਘ ਅਤੇ ਰਣਜੋਧ ਸਿੰਘ ਵੀ ਹਾਜ਼ਰ ਸਨ|

VIA PUNJAB