ਮੈਂ ਟੀਮ ਦੇ ਲਈ ਨਹੀਂ, ਦੇਸ਼ ਦੇ ਲਈ ਖੇਡਦਾ ਹਾਂ ਰੋਹਿਤ ਸ਼ਰਮਾ

ਮੈਂ ਟੀਮ ਦੇ ਲਈ ਨਹੀਂ, ਦੇਸ਼ ਦੇ ਲਈ ਖੇਡਦਾ ਹਾਂ ਰੋਹਿਤ ਸ਼ਰਮਾ

ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਰੋਹਿਤ ਸ਼ਰਮਾ ਨਾਲ ਵਿਵਾਦ ਦੀਆਂ ਖਬਰਾਂ ਦਾ ਖੰਡਨ ਕਰਨ ਲਈ ਇਕ ਦਿਨ ਬਾਅਦ ਰੋਹਿਤ ਨੇ ਟਵੀਟ ਕੀਤਾ ਕਿ ਮੈਂ ਸਿਰਫ ਆਪਣੀ ਟੀਮ ਦੇ ਲਈ ਨਹੀਂ ਖੇਡਦਾ। ਮੈਂ ਆਪਣੇ ਦੇਸ਼ ਦੇ ਲਈ ਖੇਡਦਾ ਹਾਂ। ਟੀਮ ਦੀ ਅਮਰੀਕਾ ਰਵਾਨਗੀ ਤੋਂ ਪਹਿਲਾਂ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਲੋਕ ਝੂਠ ਬੋਲ ਰਹੇ ਹਨ। ਉਸਦੇ ਤੇ ਰੋਹਿਤ ਵਿਚਾਲੇ ਸਭ ਕੁਝ ਠੀਕ ਹੈ। ਕੋਚ ਰਵੀ ਸ਼ਾਸਤਰੀ ਨੇ ਵੀ ਵਿਵਾਦ ਦੀਆਂ ਖਬਰਾਂ ਨੂੰ ਖਾਰਿਜ਼ ਕੀਤਾ ਸੀ।

VIA PUNJAB
ਅੱਗੇ ਪੜ੍ਹੋ

ਦੀਪਕ ਦੇ ਤੂਫਾਨੀ ਖੇਡ ਨਾਲ ਜੈਪੁਰ ਨੇ ਲਗਾਈ ਜਿੱਤ ਦੀ ਹ੍ਰੈਟਿਕ

ਦੀਪਕ ਦੇ ਤੂਫਾਨੀ ਖੇਡ ਨਾਲ ਜੈਪੁਰ ਨੇ ਲਗਾਈ ਜਿੱਤ ਦੀ ਹ੍ਰੈਟਿਕ

ਰੇਡਰ ਦੀਪਕ ਹੁੱਡਾ ਦੇ ਤੂਫਾਨੀ ਪ੍ਰਦਰਸ਼ਨ ਨਾਲ ਜੈਪੁਰ ਪਿੰਕ ਪੈਂਥਰਸ ਨੇ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ‘ਚ ਬੁੱਧਵਾਰ 37-21 ਨਾਲ ਹਰਾਇਆ ਤੇ ਟੂਰਨਾਮੈਂਟ ‘ਚ ਜਿੱਤ ਦੀ ਹ੍ਰੈਟਿਕ ਪੂਰੀ ਕੀਤੀ ਨਾਲ ਹੀ ਚੋਟੀ ਦਾ ਸਥਾਨ ਹਾਸਲ ਕੀਤਾ। ਜੈਪੁਰ ਦੀ ਜਿੱਤ ਦੇ ਸਟਾਰ ਦੀਪਕ ਜਿਸ ਨੇ 23 ਰੇਡ ਨਾਲ 14 ਅੰਕ ਹਾਸਲ ਕੀਤੇ। ਜੈਪੁਰ ਦੇ ਸੰਦੀਪ ਧੁਲ ਨੇ ਡਿਫੇਂਸ ‘ਚ 9 ਟੈਕਲ ਨਾਲ 6 ਅੰਕ ਹਾਸਲ ਕੀਤੇ। ਹਰਿਆਣਾ ਵਲੋਂ ਵਿਨੈ ਨੇ ਰੇਡ ਨਾਲ 6 ਤੇ ਸੁਨੀਲ…

VIA PUNJAB
ਅੱਗੇ ਪੜ੍ਹੋ

ਪ੍ਰਿਥਵੀ ਸ਼ਾਅ ਡੋਪਿੰਗ ਚ ਫੇਲ, 8 ਮਹੀਨੇ ਲਈ ਸਸਪੈਂਡ

ਪ੍ਰਿਥਵੀ ਸ਼ਾਅ ਡੋਪਿੰਗ ਚ ਫੇਲ, 8 ਮਹੀਨੇ ਲਈ ਸਸਪੈਂਡ

ਨੌਜਵਾਨ ਕ੍ਰਿਕਟਰ ਪ੍ਰਿਥਵੀ ਸ਼ਾਅ ਨੂੰ ਡੋਪਿੰਗ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 8 ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਵਿੰਡੀਜ਼ ਵਿਰੁੱਧ 2018 ‘ਚ 2 ਟੈਸਟ ਮੈਚ ਖੇਡਣ ਵਾਲੇ 19 ਸਾਲਾ ਸ਼ਾਅ ਰਿਪੋਰਟਾਂ ਅਨੁਸਾਰ ਆਪਣੇ ਕਮਰ ਦੀ ਸੱਟ ਦਾ ਇਲਾਜ ਕਰਾ ਰਹੇ ਹਨ। ਉਸਦਾ ਸੈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੇ ਦੌਰਾਨ ਡੋਪਿੰਗ ਟੈਸਟ ਕੀਤਾ ਗਿਆ ਤੇ ਉਸ ਨੂੰ ‘ਟਰਬੁਟੈਲਾਈਨ’ ਦਾ ਦੋਸ਼ੀ ਪਾਇਆ ਗਿਆ। ਸ਼ਾਅ ਤੋਂ…

VIA PUNJAB
ਅੱਗੇ ਪੜ੍ਹੋ

ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਦੌਰਾ ਸਭ ਤੋਂ ਮੁਸ਼ਕਲ ਹੋਵੇਗਾ : ਫਾਫ ਡੁ ਪਲੇਸਿਸ

ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਦੌਰਾ ਸਭ ਤੋਂ ਮੁਸ਼ਕਲ ਹੋਵੇਗਾ : ਫਾਫ ਡੁ ਪਲੇਸਿਸ

ਦੱਖਣੀ ਅਫਰੀਕਾ – ਕੌਮਾਂਤਰੀ ਕ੍ਰਿਕਟ ਕੌਂਸਲ ਭਾਵ ਆਈ.ਸੀ.ਸੀ. ਨੇ ਕੱਲ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ| ਇਸ ਦੌਰਾਨ ਦੱਖਣੀ ਅਫਰੀਕਾ ਇਸ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ਭਾਰਤ ਖਿਲਾਫ ਕਰੇਗਾ| ਇਸ ਨੂੰ ਦੇਖਦੇ ਹੋਏ ਹੁਣ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਇਕ ਬਿਆਨ ਦਿੱਤਾ ਹੈ| ਡੁਪਲੇਸਿਸ ਨੇ ਪੱਤਰਕਾਰਾਂ ਨੂੰ ਕਿਹਾ, ”ਕੋਈ ਵੀ ਟੀਮ ਆਪਣੇ ਕੈਲੰਡਰ ਸਾਲ ਵਿੱਚ ਇਹੋ ਕਹੇਗੀ ਕਿ ਭਾਰਤ ਦਾ ਦੌਰਾ ਕਿਸੇ ਵੀ ਟੀਮ ਲਈ ਸਭ…

VIA PUNJAB
ਅੱਗੇ ਪੜ੍ਹੋ

ਅੰਜੁਮ ਮੌਦਗਿਲ ਨੇ ਦੂਜਾ ਸੋਨ ਤਗ਼ਮਾ ਫੁੰਡਿਆ

ਅੰਜੁਮ ਮੌਦਗਿਲ ਨੇ ਦੂਜਾ ਸੋਨ ਤਗ਼ਮਾ ਫੁੰਡਿਆ

ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਅੰਜੁਮ ਮੌਦਗਿਲ ਨੇ ਅਰਜਨ ਬਾਬੁਤਾ ਨਾਲ ਮਿਲ ਕੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਅੱਜ ਸੋਨ ਤਗ਼ਮਾ ਜਿੱਤਿਆ, ਜੋ ਸਰਦਾਰ ਸੱਜਣ ਸਿੰਘ ਸੇਠੀ ਮੈਮੋਰੀਅਲ ਮਾਸਟਰਜ਼ ਨਿਸ਼ਾਨੇਬਾਜ਼ੀ ਟੂਰਨਾਮੈਂਟ ਵਿੱਚ ਉਸ ਦਾ ਦੂਜਾ ਸੋਨ ਤਗ਼ਮਾ ਹੈ।ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਵਿਸ਼ਵ ਵਿੱਚ ਅੱਠਵੇਂ ਨੰਬਰ ਦੀ ਨਿਸ਼ਾਨੇਬਾਜ਼ ਮੌਦਗਿਲ ਨੇ ਕੱਲ੍ਹ ਆਲਮੀ ਰਿਕਾਰਡ ਤੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਮੇਹੁਲੀ ਘੋਸ਼ ਨੂੰ 1.7 ਅੰਕ ਨਾਲ ਪਛਾੜ ਕੇ ਸੋਨ ਤਗ਼ਮਾ ਜਿੱਤਿਆ…

VIA PUNJAB
ਅੱਗੇ ਪੜ੍ਹੋ

ਹਿਮਾ ਦਾਸ ਬਣੀ ਯੂਨੀਸੇਫ ਦੀ ਪਹਿਲੀ ਯੂਥ ਅੰਬੈਸਡਰ

ਹਿਮਾ ਦਾਸ ਬਣੀ ਯੂਨੀਸੇਫ ਦੀ ਪਹਿਲੀ ਯੂਥ ਅੰਬੈਸਡਰ

ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਫਰਾਟਾ ਦੌੜਾਕ ਹਿਮਾ ਦਾਸ ਨੂੰ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਭਾਰਤ ਨੂੰ ਪਹਿਲਾ ਯੁਵਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਯੂਨੀਸੇਫ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਇਸ ਦਾ ਐਲਾਨ ਕੀਤਾ ਹੈ। ਯੂਨੀਸੇਫ ਨੇ ਲਿਖਿਆ, ”ਮਿਲੋ ਸਾਡੀ ਯੁਵਾ ਅੰਬੈਸਡਰ ਹਿਮਾ ਦਾਸ ਨਾਲ ਜੋ ਕਿ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਹੈ। ਵਿਸ਼ਵ ਬਾਲ ਦਿਵਸ ਸਮਾਰੋਹ ਦੇ ਮੌਕੇ ‘ਤੇ ਭਾਰਤ ‘ਚ ਸਾਡੀ ਪਹਿਲੀ ਯੁਵਾ ਅੰਬੈਸਡਰ।” ਆਪਣੇ ਪਿੰਡ ‘ਚ ਧੀਂਗ ਅਕਸਪ੍ਰੈਸ ਦੇ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਪਟਨਾ ਦੀ ਤਾਮਿਲ ਤੇ ਰੋਮਾਂਚਕ ਜਿੱਤ

ਪ੍ਰੋ ਕਬੱਡੀ ਪਟਨਾ ਦੀ ਤਾਮਿਲ ਤੇ ਰੋਮਾਂਚਕ ਜਿੱਤ

3 ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਤਾਮਿਲ ਤਲਾਈਵਾਸ ਨੂੰ ਸੋਮਵਾਰ ਇਕ ਅੰਕ ਦੇ ਫਰਕ ਨਾਲ 24-23 ਨਾਲ ਹਰਾ ਦਿੱਤਾ। ਪਟਨਾ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ ਤੇ ਉਸਦੇ 11 ਅੰਕ ਹੋ ਗਏ ਹਨ ਜਦਕਿ ਤਾਮਿਲ ਟੀਮ ਦੀ ਤਿੰਨ ਮੈਚਾਂ ਵਿਚੋਂ ਇਹ ਦੂਜੀ ਹਾਰ ਹੈ ਤੇ ਉਸਦੇ 7 ਅੰਕ ਹਨ।

VIA PUNJAB
ਅੱਗੇ ਪੜ੍ਹੋ

ਰੋਨਾਲਡੋ ਦੇ ਨਾ ਖੇਡਣ ਤੋਂ ਕੋਰਿਆਈ ਪ੍ਰਸ਼ੰਸਕ ਨਿਰਾਸ਼

ਰੋਨਾਲਡੋ ਦੇ ਨਾ ਖੇਡਣ ਤੋਂ ਕੋਰਿਆਈ ਪ੍ਰਸ਼ੰਸਕ ਨਿਰਾਸ਼

ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਮੈਦਾਨ ’ਤੇ ਨਾ ਉਤਰਨ ਤੋਂ ਨਿਰਾਸ਼ ਦੱਖਣੀ ਕੋਰੀਆ ਦੇ ਲਗਪਗ 2000 ਫੁਟਬਾਲ ਪ੍ਰਸ਼ੰਸਕ ਪ੍ਰਬੰਧਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੇ ਹਨ।ਬੀਤੇ ਹਫ਼ਤੇ ਇੱਥੋਂ ਦੇ ਕੇ-ਲੀਗ ਦੀ ਟੀਮ ਦਾ ਸਾਹਮਣਾ ਯੁਵੈਂਟਸ ਨਾਲ ਸੀ, ਪਰ ਰੋਨਾਲਡੋ ਇੱਕ ਸੈਕਿੰਡ ਲਈ ਵੀ ਮੈਦਾਨ ’ਤੇ ਨਹੀਂ ਉਤਰਿਆ। ਮੈਦਾਨ ਵਿੱਚ ਮੌਜੂਦ ਕਰੀਬ 65,000 ਦਰਸ਼ਕ ਵਾਰ-ਵਾਰ ਉਸ ਦਾ ਨਾਮ ਪੁਕਾਰ ਰਹੇ ਸਨ, ਪਰ ਰੋਨਾਲਡੋ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ। ਕਈ ਪ੍ਰਸ਼ੰਸਕ ਨਿਰਾਸ਼…

VIA PUNJAB
ਅੱਗੇ ਪੜ੍ਹੋ

ਚਕਰ ਪਿੰਡ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆ ਵਿਖੇ ਪ੍ਰੈਜ਼ੀਡੈਂਟ ਕੱਪ ਵਿੱਚ ਸੋਨੇ ਦਾ ਤਮਗਾ ਜਿੱਤਿਆ

ਚਕਰ ਪਿੰਡ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆ ਵਿਖੇ ਪ੍ਰੈਜ਼ੀਡੈਂਟ ਕੱਪ ਵਿੱਚ ਸੋਨੇ ਦਾ ਤਮਗਾ ਜਿੱਤਿਆ

ਖੇਡ ਮੰਤਰੀ ਰਾਣਾ ਸੋਢੀ ਨੇ ਸਿਮਰਨਜੀਤ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿੱਤੀ ਮੁਬਾਰਕਬਾਦ ਚੰਡੀਗੜ – ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿਖੇ ਸੰਪੰਨ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ। ਭਾਰਤ ਦੇ ਮੁੱਕੇਬਾਜ਼ੀ ਦਲ ਨੇ ਇਸ ਟੂਰਨਾਮੈਂਟ ਵਿੱਚ ਕੁੱਲ ਸੱਤ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ ਜਿਨਾਂ ਵਿੱਚੋਂ ਚਾਰ ਮਹਿਲਾ ਮੁੱਕੇਬਾਜ਼ ਹਨ। ਪੰਜਾਬ ਦੀ ਸਿਮਰਨਜੀਤ ਕੌਰ ਤੋਂ…

VIA PUNJAB
ਅੱਗੇ ਪੜ੍ਹੋ

ਬੈਂਗਲੁਰੂ ਬੁਲਸ ਨੇ ਯੂ ਮੁੰਬਾ ਨੂੰ 30-26 ਨਾਲ ਹਰਾਇਆ

ਬੈਂਗਲੁਰੂ ਬੁਲਸ ਨੇ ਯੂ ਮੁੰਬਾ ਨੂੰ 30-26 ਨਾਲ ਹਰਾਇਆ

ਬੈਂਗਲੁਰੂ ਬੁਲਸ ਨੇ ਪੇਸ਼ੇਵਰ ਕਬੱਡੀ ਲੀਗ ਦੇ 7ਵੇਂ ਸੈਸ਼ਨ ‘ਚ ਐਤਵਾਰ ਇੱਥੇ ਯੂ ਮੁੰਬਾ ਨੂੰ ਰੋਮਾਂਚਕ ਮੁਕਾਬਲੇ ‘ਚ 30-26 ਨਾਲ ਹਰਾਇਆ। ਘਰੇਲੂ ਪੜਾਅ ‘ਚ ਇਹ ਯੂ ਮੁੰਬਾ ਦੀ ਪਹਿਲੀ ਹਾਰ ਹੈ। ਬੈਂਗਲੁਰੂ ਬੁਲਸ ਵਲੋਂ ਪਵਨ ਸਹਿਰਾਵਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਅੰਕ ਹਾਸਲ ਕੀਤੇ।

VIA PUNJAB
ਅੱਗੇ ਪੜ੍ਹੋ
1 80 81 82 83 84 202