ਚੌਥੇ ਸਨਅਤੀ ਇਨਕਲਾਬ ਲਈ ਕੰਮ ਕਰੇ ਆਈਆਈਟੀ: ਰਾਸ਼ਟਰਪਤੀ

ਚੌਥੇ ਸਨਅਤੀ ਇਨਕਲਾਬ ਲਈ ਕੰਮ ਕਰੇ ਆਈਆਈਟੀ: ਰਾਸ਼ਟਰਪਤੀ

ਹੈਦਰਾਬਾਦ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਆਈਆਈਟੀ ਹੈਦਰਾਬਾਦ ਚੌਥੇ ਸਨਅਤੀ ਇਨਕਲਾਬ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰੇ ਕਿਉਂਕਿ ਇਹੀ ਇਨਕਲਾਬ ‘21ਵੀਂ ਸਦੀ ਦੀ ਪਟਕਥਾ ਲਿਖੇਗਾ।’ ਰਾਸ਼ਟਰਪਤੀ ਇਥੋਂ ਨੇੜੇ ਕਾਂਡੀ ਵਿਖੇ ਆਈਆਈਟੀ ਹੈਦਰਾਬਾਦ ਦੀ ਸੱਤਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸੰਸਥਾ ਨੂੰ ਅਪੀਲ ਕੀਤੀ ਕਿ ਉਹ ਬੰਦ ਪਏ ਦਰਵਾਜ਼ਿਆਂ ਨੂੰ ਖੋਲ੍ਹਦਿਆਂ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਹੱਲਾਸ਼ੇਰੀ ਦੇਣ। ਰਾਸ਼ਟਰਪਤੀ ਨੇ ਕਿਹਾ ਕਿ ਮੁਲਕ ਆਈਆਈਟੀ-ਐੱਚ ਦੀ ਸਫ਼ਲਤਾ ਨੂੰ ਨਾ…

VIA PUNJAB
ਅੱਗੇ ਪੜ੍ਹੋ

ਜਦੋਂ ਰੁਜ਼ਗਾਰ ਹੀ ਨਹੀਂ ਤਾਂ ਕੋਟੇ ਦਾ ਕੀ ਫਾਇਦਾ: ਗਡਕਰੀ

ਜਦੋਂ ਰੁਜ਼ਗਾਰ ਹੀ ਨਹੀਂ ਤਾਂ ਕੋਟੇ ਦਾ ਕੀ ਫਾਇਦਾ: ਗਡਕਰੀ

ਔਰੰਗਾਬਾਦ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਖਵਾਂਕਰਨ ਰੁਜ਼ਗਾਰ ਦੀ ਗਾਰੰਟੀ ਨਹੀਂ ਦਿੰਦਾ ਕਿਉਂਕਿ ਰੁਜ਼ਗਾਰ ਹੀ ਨਹੀਂ ਹੈ। ਮਰਾਠਾ ਲੋਕਾਂ ਵੱਲੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਮੁਜ਼ਾਹਰੇ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ, ‘‘ ਚਲੋ ਮੰਨ ਲੈਂਦੇ ਹਾਂ ਕਿ ਰਾਖਵਾਂਕਰਨ ਦੇ ਦਿੱਤਾ ਗਿਆ। ਪਰ ਰੁਜ਼ਗਾਰ ਨਹੀਂ ਹੈ। ਆਈਟੀ ਕਾਰਨ ਬੈਂਕਾਂ ਵਿੱਚ ਨੌਕਰੀਆਂ ਘੱਟ ਗਈਆਂ ਹਨ। ਸਰਕਾਰੀ ਭਰਤੀ ਬੰਦ ਹੋ ਗਈ…

VIA PUNJAB
ਅੱਗੇ ਪੜ੍ਹੋ

ਮੁਜ਼ੱਫ਼ਰਪੁਰ ਜਿਨਸੀ ਸ਼ੋਸ਼ਣ ਮਾਮਲੇ ਵਿੱਚ 14 ਅਧਿਕਾਰੀ ਮੁਅੱਤਲ

ਮੁਜ਼ੱਫ਼ਰਪੁਰ ਜਿਨਸੀ ਸ਼ੋਸ਼ਣ ਮਾਮਲੇ ਵਿੱਚ 14 ਅਧਿਕਾਰੀ ਮੁਅੱਤਲ

ਪਟਨਾ – ਮੁਜ਼ੱਫ਼ਰਪੁਰ ਜ਼ਿਲ੍ਹੇ ਦੇ ਬਾਲਿਕਾ ਗ੍ਰਹਿ ਵਿੱਚ 34 ਨਾਬਾਲਗ ਕੁੜੀਆਂ ਨਾਲ ਜਬਰ ਜਨਾਹ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਬਣਾਏ ਦਬਾਅ ਦੇ ਚਲਦਿਆਂ ਬਿਹਾਰ ਸਰਕਾਰ ਨੇ ਅੱਜ ਰਾਜ ਦੇ ਬਾਲ ਸੁਰੱਖਿਆ ਯੂਨਿਟ ਦੇ 14 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ’ਤੇ ਡਿਊਟੀ ਦੌਰਾਨ ‘ਅਣਗਹਿਲੀ ਤੇ ਕੁਤਾਹੀ’ ਦਾ ਦੋਸ਼ ਲਾਇਆ ਗਿਆ ਹੈ। ਇਸ ਦੌਰਾਨ ਸੱਤਾਧਾਰੀ ਜੇਡੀਯੂ ਨੇ ਅੱਜ ਦੁਹਰਾਇਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਅਸਤੀਫ਼ਾ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਬਰਵਾਲਾ ਦੀ ਕਪਾਅ ਮੰਡੀ ਵਿੱਚ ਆਯੋਜਿਤ ਕਪਾਅ-ਕਿਸਾਨ ਧੰਨਵਾਦ ਰੈਲੀ ਵਿੱਚ ਕਈ ਐਲਾਨ ਕੀਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਬਰਵਾਲਾ ਦੀ ਕਪਾਅ ਮੰਡੀ ਵਿੱਚ ਆਯੋਜਿਤ ਕਪਾਅ-ਕਿਸਾਨ ਧੰਨਵਾਦ ਰੈਲੀ ਵਿੱਚ ਕਈ ਐਲਾਨ ਕੀਤੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਪਾਅ ਬੀਜਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ 3433 ਰੁਪਏ ਪ੍ਰਤੀ ਕੁਇੰਟਲ ਦੀ ਲਾਗਤ ਦੇ ਮੁਕਾਬਲੇ ਹੁਣ ਉਨ੍ਹਾਂ ਨੂੰ ਘੱਟ ਤੋਂ ਘੱਟ 5150 ਰੁਪਏ ਦਾ ਪ੍ਰਤੀ ਕੁਇੰਟਲ ਭਾਅ ਜਰੂਰ ਮਿਲੇਗਾ׀ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖਰੀਫ ਫਸਲਾਂ ਦਾ ਸਮਰਥਨ ਮੁੱਲ ਲਾਗਤ ਤੋ ਡੇਢਗੁਣਾ ਕਰ ਕੇ ਉਸ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਵਧਾਇਆ ਹੈ ਜਿਸ ਦੇ ਤਹਿਤ 2022 ਤੱਕ ਕਿਸਾਨਾਂ ਦੀ ਕਮਾਈ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਰੱਖਿਆ ਸਮੂਦਾਇਕ ਭਵਨ ਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ

ਹਰਿਆਣਾ ਦੇ ਮੁੱਖ ਮੰਤਰੀ ਨੇ ਰੱਖਿਆ ਸਮੂਦਾਇਕ ਭਵਨ ਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਬਰਵਾਲਾ ਵਿਚ 9 ਏਕੜ ਥਾਂ ’ਤੇ ਬਨਣ ਵਾਲੇ ਖੇਡ ਸਟੇਡੀਅਮ ਤੇ ਸਵਾ ਤਿੰਨ ਏਕੜ ਥਾਂ ’ਤੇ ਬਣਨ ਵਾਲੇ ਸਮੂਦਾਇਕ ਭਵਨ ਦਾ ਨੀਂਹ ਪੱਥਰ ਰੱਖਦੇ ਹੋਏ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ׀ ਮੁੱਖ ਮੰਤਰੀ ਨੇ ਕਿਹਾ ਕਿ ਬਰਵਾਲਾ ਵਿਚ ਸਰਹੇੜਾ ਰੋਡ ’ਤੇ ਵਾਰਡ ਨੰਬਰ 2 ਵਿਚ 305 ਲੱਖ ਰੁਪਏ ਦੀ ਲਾਗਤ ਨਾਲ ਸਮੂਦਾਇਕ ਭਵਨ ਬਣੇਗਾ ਜਿਸ ਦਾ ਨਿਰਮਾਣ ਅਗਲੇ 9 ਮਹੀਨੇ ਵਿਚ ਪੂਰਾ ਕਰਾਇਆ ਜਾਵੇਗਾ׀ ਇਸ ਵਿਚ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਗਰੁੱਪ ਨੇ ਮਨਾਇਆ ਤੀਜ਼ ਦਾ ਤਿਉਹਾਰ

ਆਰੀਅਨਜ਼ ਗਰੁੱਪ ਨੇ ਮਨਾਇਆ ਤੀਜ਼ ਦਾ ਤਿਉਹਾਰ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਕੈਂਪਸ ਵਿਖੇ ਤੀਜ਼ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ। ਇਸ ਮੌਕੇ ਤੇ ਔਰਤ ਸਟਾਫ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂਰੰਗ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੋਕੇ ਤੇ ਸਾਰੀਆਂ ਲੜਕਿਆਂ ਨੇ ਰਵਾਇਤੀ ਪਹਿਰਾਵਾ ਪਹਿਨੀਆਂ ਹੋਇਆ ਸੀ । ਸੰਗੀਤ ਅਤੇ ਨਾਚ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਹੋਇਆ। ਲੜਕੀਆਂ ਨੇ ਸੋਹਣੇ ਰੰਗਾਂਰੰਗ ਲੋਕ ਗੀਤ ਗਾ ਕੇ ਮਾਹੌਲ ਨੂੰ ਸੁਰੀਲਾ ਬਣਾਇਆ। ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਰਮਨ ਰਾਣੀ…

VIA PUNJAB
ਅੱਗੇ ਪੜ੍ਹੋ

ਦੋ ਮਹੀਨਿਆਂ ‘ਚ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ: ਸਾਧੂ ਸਿੰਘ ਧਰਮਸੋਤ

ਦੋ ਮਹੀਨਿਆਂ ‘ਚ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ: ਸਾਧੂ ਸਿੰਘ ਧਰਮਸੋਤ

‘ਘਰ-ਘਰ ਹਰਿਆਲੀ ਮੁਹਿੰਮ’ ਤਹਿਤ ਬੂਟੇ ਵੰਡਣ ਦੀ ਪ੍ਰਕਿਰਿਆ ਜਾਰੀ ਚੰਡੀਗੜ – ਪੰਜਾਬ ਸਰਕਾਰ ਵਲੋਂ 5 ਜੂਨ ਨੂੰ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਦੋ ਮਹੀਨਿਆਂ ਦੇ ਸਮੇਂ ਦੌਰਾਨ ਲੋਕਾਂ ਨੂੰ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ‘ਘਰ-ਘਰ ਹਰਿਆਲੀ’ ਮੁਹਿੰਮ ਅਤੇ ‘ਆਈ ਹਰਿਆਲੀ ਐਪ’ ਤਹਿਤ ਵੱਖ-ਵੱਖ ਕੈਂਪਾਂ, ਪ੍ਰੋਗਰਾਮਾਂ ਅਤੇ ਨਰਸਰੀਆਂ ਰਾਹੀਂ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਤਾਸ਼ਕੰਦ – ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਜ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਾਕਤ ਮੀਰਜ਼ਿਓਜੇਵ ਨਾਲ ਮੁਲਾਕਾਤ ਕੀਤੀ।ਉਨ੍ਹਾਂ ਸਾਰੇ ਖੇਤਰਾਂ ‘ਚ ਦੋ-ਪਖੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ।ਜਿਸ ਵਿਚ ਵਪਾਰ ਤੇ ਅਰਥਵਿਵਸਥਾ, ਰਖਿਆ ਤੇ ਸੁਰਖਿਆ, ਸਿਹਤ ਦੇਖਭਾਲ, ਸੂਚਨਾ ਤਕਨੀਕ, ਖੇਤੀਬਾੜੀ ਤੇ ਪਸ਼ੂ ਪਾਲਣ, ਸੈਰ-ਸਪਾਟਾ ਤੇ ਸੰਸਕ੍ਰਿਤੀ ਵਰਗੇ ਖੇਤਰਾਂ ’ਚ ਸਾਰਥਕ ’ਤੇ ਚਰਚਾ ਕੀਤੀ ਗਈ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਸਥਿਤ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਮਾਰਕ ’ਤੇ ਵੀ…

VIA PUNJAB
ਅੱਗੇ ਪੜ੍ਹੋ

ਇਨਸਾਫ ਦੀ ਲਹਿਰ ਪੰਜਾਬ ਵੱਲੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਮੋਰੰਡਮ

ਇਨਸਾਫ ਦੀ ਲਹਿਰ ਪੰਜਾਬ ਵੱਲੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਮੋਰੰਡਮ

ਬਠਿੰਡਾ – ਪਰਲਜ ਪੀੜਤਾਂ ਦੇ ਮੁਦੇ ਨੂੰ ਲੈ ਕੇ ਇੰਨਸਾਫ ਦੀ ਲਹਿਰ ਪੰਜਾਬ ਵਲੋਂ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮਿਲਕੇ ਮੈਮੋਰੰਡਮ ਦਿੱਤਾ ਗਿਆ ਤੇ ਨਾਲ ਉਲਾਮਾ ਵੀ ਦਿੱਤਾ ਗਿਆ ਕਿ ਤੁਸੀ ਸਾਡੇ ਹਲਕੇ ਦੇ ਮੈਬਰ ਪਾਰਲੀਮੈਂਟ ਵੀ ਹੋ ਤੇ ਕੇਂਦਰ ਸਰਕਾਰ ਵਿਚ ਭਾਈਵਾਲ ਤੇ ਮੰਤਰੀ ਵੀ ਹੋ। ਜਦੋਂ ਦੂਜੀਆਂ ਪਾਰਟੀਆਂ ਦੇ ਐਮ ਪੀ ਲੋਕਾਂ ਦਾ ਦਰਦ ਲੋਕ ਸਭਾ ਵਿਚ ਰਖ ਸਕਦੇ ਹਨ ਫਿਰ ਤੁਸੀਂ ਕਿਉਂ ਨਹੀ ਰਖ ਸਕਦੇ। ਤੇ ਨਾਲ ਇਹ ਵੀ ਕਿਹਾ…

VIA PUNJAB
ਅੱਗੇ ਪੜ੍ਹੋ

ਪੀ.ਟੀ.ਆਈ. ਕਲ ਇਮਰਾਨ ਖਾਨ ਨੂੰ ਪੀ.ਐਮ. ਅਹੁਦੇ ਦਾ ਉਮੀਦਵਾਰ ਐਲਾਨੇਗੀ

ਪੀ.ਟੀ.ਆਈ. ਕਲ ਇਮਰਾਨ ਖਾਨ ਨੂੰ ਪੀ.ਐਮ. ਅਹੁਦੇ ਦਾ ਉਮੀਦਵਾਰ ਐਲਾਨੇਗੀ

ਇਸਲਾਮਾਬਾਦ – ਮੀਡੀਆ ਰਿਪੋਰਟਾਂ ਮੁਤਾਬਕ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਅਹੁਦੇ ਲਈ ਇਮਰਾਨ ਖਾਨ ਨੂੰ ਪਾਰਟੀ ਦਾ ਉਮੀਦਵਾਰ ਕਲ ਐਲਾਨੇਗੀ।ਇਕ ਸਮਾਚਾਰ ਏਜੰਸੀ ਵਿਚ ਪੀ.ਟੀ.ਆਈ. ਦੇ ਬੁਲਾਰੇ ਫਵਾਦ ਚੌਧਰੀ ਦੇ ਹਵਾਲੇ ਨਾਲ ਕਿਹਾ ਗਿਆ,‘‘ਕਲ ਇਸਲਾਮਾਬਾਦ ਦੇ ਇਕ ਹੋਟਲ ਵਿਚ ਪਾਰਟੀ ਦੇ ਸੰਸਦੀ ਦਲ ਦੀ ਬੈਠਕ ਹੋਵੇਗੀ।

VIA PUNJAB
ਅੱਗੇ ਪੜ੍ਹੋ
1 1,223 1,224 1,225 1,226 1,227 1,271