ਹਰਿਆਣਾ ਦੇ ਮੁੱਖ ਮੰਤਰੀ ਨੇ ਦੋ ਸਰਕਾਰੀ ਕਾਲਜਾਂ ਦੇ ਨਾਂਅ ਬਦਲਣ ਨੂੰ ਪ੍ਰਵਾਨਗੀ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਦੋ ਸਰਕਾਰੀ ਕਾਲਜਾਂ ਦੇ ਨਾਂਅ ਬਦਲਣ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਰਕਾਰੀ ਕੰਨਿਆ ਕਾਲਜ, ਖੇੜੀ ਚੋਪਟਾ, ਹਿਸਾਰ ਨੂੰ ਸਹਿ-ਸਿਖਿਆ ਕਾਲਜ ਬਨਾਉਣ ਦੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ׀ ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਰਕਾਰੀ ਮਹਿਲਾ ਕਾਲਜ, ਕੁਰੂਕਸ਼ੇਤਰ ਦਾ ਨਾਂਅ ਬਦਲ ਕੇ ਸਰਕਾਰੀ ਮਹਿਲਾ ਕਾਲਜ, ਪਲਵਲ ਜਿਲ੍ਹਾ ਕੁਰੂਕਸ਼ੇਤਰ ਕਰਨ ਦੀ ਵੀ ਮੰਜੂਰੀ ਪ੍ਰਦਾਨ ਕੀਤੀ ਹੈ׀ ਉਚੇਰੀ ਸਿਖਿਆ ਡਾਇਰੈਕਟੋਰੇਟ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਰਕਾਰੀ ਮਹਿਲਾ ਕਾਲਜ, ਕੁਰੂਕਸ਼ੇਤਰ ਦਾ ਨਾਂਅ ਬਦਲ ਕੇ…

VIA PUNJAB
ਅੱਗੇ ਪੜ੍ਹੋ

ਇਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਗਰੁੱਪ ਪੰਜਾਬ ਪਹੁੰਚਿਆ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦਾ ਸ਼ਾਨਦਾਰ ਸਵਾਗਤ

ਇਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਗਰੁੱਪ ਪੰਜਾਬ ਪਹੁੰਚਿਆ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦਾ ਸ਼ਾਨਦਾਰ ਸਵਾਗਤ

16 ਅਗਸਤ ਤੱਕ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਵਾਲੀਆਂ ਥਾਵਾਂ ਦਾ ਕਰਨਗੇ ਦੌਰਾ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਪ੍ਰੋਗਰਾਮ ‘ਆਪਣੀਆਂ ਜੜਾਂ ਨਾਲ ਜੁੜੋ’ ਤਹਿਤ ਇੰਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਬੈਚ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਜਿੱਥੇ ਉਨਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਹ ਗਰੁੱਪ 7 ਤੋਂ 16 ਅਗਸਤ ਤੱਕ ਸੂਬੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰੇਗਾ। ਅੱਜ ਇੱਥੇ ਇਹ ਪ੍ਰਗਟਾਵਾ ਕਰਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ

ਰਜ਼ੀਆ ਸੁਲਤਾਨਾ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਫੌਰੀ ਤੌਰ ਤੇ ਹੱਲ ਕਰਨ ਦਾ ਭਰੋਸਾ

ਰਜ਼ੀਆ ਸੁਲਤਾਨਾ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਫੌਰੀ ਤੌਰ ਤੇ ਹੱਲ ਕਰਨ ਦਾ ਭਰੋਸਾ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਵੱਲੋਂ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਨਾਲ ਉੱਚ ਪੱਧਰੀ ਮੀਟਿੰਗਾਂ ਚੰਡੀਗੜ੍ਹ – ਸ੍ਰੀਮਤੀ ਰਜ਼ੀਆ ਸੁਲਤਾਨਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਵੱਲੋਂ ਅੱਜ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਨਾਲ ਉੱਚ-ਪੱਧਰੀ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਫੌਰੀ ਤੌਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਜੱਥੇਬੰਦੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਜਲ ਸਪਲਾਈ ਤੇ ਸੈਨੀਟੇਸ਼ਨ (ਮ:) ਇੰਪਲਾਈਜ਼ ਯੂਨੀਅਨ ਪੰਜਾਬ, ਜਲ ਸਪਲਾਈ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ’ਚ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਸਮੇਂ ਕਕਾਰ ਉਤਾਰਨ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ

ਰਾਜਸਥਾਨ ’ਚ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਸਮੇਂ ਕਕਾਰ ਉਤਾਰਨ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ

ਅੰਮ੍ਰਿਤਸਰ – ਰਾਜਸਥਾਨ ਦੇ ਹਨੂੰਮਾਨਗੜ੍ਹ ’ਚ ਇਕ ਸਕੂਲ ਵੱਲੋਂ ਆਰ.ਏ.ਐੱਸ. (ਰਾਜਸਥਾਨ ਐਡਮਨਿਸਟ੍ਰੇਟਵ ਸਰਵਿਸ) ਦੀ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਦੇ ਕਕਾਰ ਉਤਾਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਰਾਜਸਥਾਨ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰ.ਏ.ਐੱਸ. ਦੀ ਪ੍ਰੀਖਿਆ ਦੌਰਾਨ ਹਨੂੰਮਾਨਗੜ੍ਹ ’ਚ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ…

VIA PUNJAB
ਅੱਗੇ ਪੜ੍ਹੋ

ਡਾ. ਰੂਪ ਸਿੰਘ ਰਚਿਤ ਪੁਸਤਕ ‘ਝੂਲਤੇ ਨਿਸ਼ਾਨ ਰਹੇਂ…’ ਦਾ ਰਿਲੀਜ਼ ਸਮਾਰੋਹ ਭਲਕੇ 8 ਅਗਸਤ ਨੂੰ

ਡਾ. ਰੂਪ ਸਿੰਘ ਰਚਿਤ ਪੁਸਤਕ ‘ਝੂਲਤੇ ਨਿਸ਼ਾਨ ਰਹੇਂ…’ ਦਾ ਰਿਲੀਜ਼ ਸਮਾਰੋਹ ਭਲਕੇ 8 ਅਗਸਤ ਨੂੰ

ਅੰਮ੍ਰਿਤਸਰ – ਪ੍ਰਸਿੱਧ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਨਵ-ਪ੍ਰਕਾਸ਼ਤ ਪੁਸਤਕ ‘ਝੂਲਤੇ ਨਿਸ਼ਾਨ ਰਹੇਂ…’ ਭਲਕੇ 8 ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ। ਇਹ ਪੁਸਤਕ ਅੰਮ੍ਰਿਤਸਰ ਦੇ ਪ੍ਰਮੁੱਖ ਪਬਲੀਸ਼ਰ ‘ਸਿੰਘ ਬ੍ਰਦਰਜ਼’ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਇਸ ਵਿਚ ਵੱਖ-ਵੱਖ ਵਿਸ਼ਿਆਂ ’ਤੇ ਲਿਖੇ ਗਏ ਸਿੱਖ ਧਰਮ ਨਾਲ ਸਬੰਧਤ ਲੇਖ ਸ਼ਾਮਲ ਹਨ। ਮੁੱਖ ਲੇਖ ਗੁਰਦੁਆਰਾ ਸਾਹਿਬਾਨ ’ਚ ਝੂਲਦੇ ਨਿਸ਼ਾਨ ਸਾਹਿਬ ਦੇ ਸੰਕਲਪ, ਸੰਦਰਭ ਅਤੇ ਇਸ ਦੇ ਇਤਿਹਾਸ…

VIA PUNJAB
ਅੱਗੇ ਪੜ੍ਹੋ

ਰਾਜ ਸਭਾ ’ਚ ਉਪ ਚੇਅਰਮੈਨ ਦੀ ਚੋਣ ਭਲਕੇ

ਰਾਜ ਸਭਾ ’ਚ ਉਪ ਚੇਅਰਮੈਨ ਦੀ ਚੋਣ ਭਲਕੇ

ਨਵੀਂ ਦਿੱਲੀ – ਰਾਜ ਸਭਾ ‘ਚ ਉਪ ਚੇਅਰਮੈਨ ਦੀ ਚੋਣ ਦਾ ਐਲਾਨ ਕਰ ਦਿਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਅਜ ਸਦਨ ਨੂੰ ਦਸਿਆ ਕਿ 9 ਅਗਸਤ ਨੂੰ ਸਵੇਰੇ 11 ਵਜੇ ਉਪ ਚੇਅਰਮੈਨ ਦੇ ਅਹੁਦੇ ਲਈ ਚੋਣ ਹੋਵੇਗੀ। ਇਸ ਤਰ੍ਹਾਂ ਮਾਨਸੂਨ ਸੈਸ਼ਨ ਸਮਾਪਤ ਹੋਣ ਤੋਂ ਇਕ ਦਿਨ ਪਹਿਲਾਂ ਰਾਜ ਸਭਾ ਦੇ ਉਪ ਚੇਅਰਮੈਨ ਨੂੰ ਚੁਣਿਆ ਜਾਵੇਗਾ। ਉਚ ਸਦਨ ਵਿਚ ਭਾਜਪਾ ਕੋਲ ਬਹੁਮਤ ਨਾ ਹੋਣ ਦੇ ਬਾਵਜੂਦ ਭਾਜਪਾ ਵਿਰੋਧੀ ਧਿਰ ਨੂੰ ਵਾਕ ਓਵਰ…

VIA PUNJAB
ਅੱਗੇ ਪੜ੍ਹੋ

ਨਹੀਂ ਰਹੇ ਕਰੁਣਾਨਿਧੀ

ਨਹੀਂ ਰਹੇ ਕਰੁਣਾਨਿਧੀ

ਚੇਨਈ – ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ. ਕਰੁਣਾਨਿਧੀ ਦਾ ਅੱਜ 11 ਦਿਨਾਂ ਬਾਅਦ ਕਾਵੇਰੀ ਹਸਪਤਾਲ ਵਿਖੇ ਸ਼ਾਮ 6:10 ਵਜੇ ਦਿਹਾਂਤ ਹੋ ਗਿਆ। 3 ਜੂਨ 1924 ਨੂੰ ਜੰਮੇ ਐਮ. ਕਰੁਣਾਨਿਧੀ ਨੇ 14 ਸਾਲ ਦੀ ਉਮਰ ’ਚ ਹੀ ਸਿਆਸਤ ’ਚ ਪੈਰ ਜਮਾਉਣੇ ਸ਼ੁਰੂ ਕਰ ਦਿਤੇ ਸਨ।ਉਹ ਸਿਆਸਤ ਦੇ ਨਾਲ-ਨਾਲ ਤਾਮਿਲ ਨਾਟਕਕਾਰ ਅਤੇ ਲੇਖਕ ਵੀ ਰਹੇ ਸਨ।ਉਹ ਤਾਮਿਲਨਾਡੂ ਦੇ ਤੀਜੇ ਮੁਖ ਮੰਤਰੀ ਸਨ।ਉਹ ਤਾਮਿਲਨਾਡੂ ਦੇ 5 ਵਾਰ ਮੁੱਖ ਮਤੰਰੀ ਬਣੇ। 33 ਸਾਲਾ ਦੀ ਉਮਰ ’ਚ ਉਹ ਪਹਿਲੀ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਪੁਸਤਕ ‘ਝੂਲਤੇ ਨਿਸ਼ਾਨ ਰਹੇਂ’ ਦੀ ਘੁੰਡ ਚੁਕਾਈ ਭਲ੍ਹਕੇ 8 ਅਗਸਤ ਨੂੰ

ਦਰਜਨਾਂ ਕਿਤਾਬਾਂ ਲਿਖ ਚੁੱਕੇ ਨੇ ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਸਿੱਖ ਚਿੰਤਕ’ ਐਵਾਰਡ ਜੇਤੂ ਡਾ. ਰੂਪ ਸਿੰਘ  ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 7 ਅਗਸਤ  ਪ੍ਰਸਿੱਧ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਨਵ-ਪ੍ਰਕਾਸ਼ਤ ਪੁਸਤਕ ‘ਝੂਲਤੇ ਨਿਸ਼ਾਨ ਰਹੇਂ…’ ਭਲਕੇ 8 ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ। ਇਹ ਪੁਸਤਕ ਅੰਮ੍ਰਿਤਸਰ ਦੇ ਪ੍ਰਮੁੱਖ ਪਬਲੀਸ਼ਰ ‘ਸਿੰਘ ਬ੍ਰਦਰਜ਼’ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਇਸ ਵਿਚ ਵੱਖ-ਵੱਖ ਵਿਸ਼ਿਆਂ ’ਤੇ ਲਿਖੇ ਗਏ…

VIA PUNJAB
ਅੱਗੇ ਪੜ੍ਹੋ

ਸਾਨ ਫ੍ਰਾਂਸਿਸਕੋ ਬ੍ਰਿਜ ‘ਤੇ ਗੋਲੀਬਾਰੀ, 1 ਦੀ ਮੌਤ ਤੇ ਦੋ ਜ਼ਖਮੀ

ਸਾਨ ਫ੍ਰਾਂਸਿਸਕੋ ਬ੍ਰਿਜ ‘ਤੇ ਗੋਲੀਬਾਰੀ, 1 ਦੀ ਮੌਤ ਤੇ ਦੋ ਜ਼ਖਮੀ

ਸਾਨ ਫ੍ਰਾਂਸਿਸਕੋ – ਸਾਨ ਫ੍ਰਾਂਸਿਸਕੋ-ਓਕਲੈਂਡ ਬੇਅ ਬ੍ਰਿਜ ‘ਤੇ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਕਾਰਨ ਕਈ ਵਾਹਨਾਂ ਦੀ ਆਪਸ ‘ਚ ਟੱਕਰ ਵੀ ਹੋ ਗਈ ਤੇ ਪੂਰੀ ਸੜਕ ਨੂੰ ਕੁਝ ਘੰਟਿਆਂ ਲਈ ਬੰਦ ਰੱਖਿਆ ਗਿਆ ਹੈ। ਇਹ ਜਾਣਕਾਰੀ ਸਾਨ ਫ੍ਰਾਂਸਿਸਕੋ ਦੇ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਫਸਰ ਬੈਰਟ ਡੀਆਜ਼ ਨੇ ਕਿਹਾ ਕਿ ਕੁਝ ਲੋਕ ਇਕ ਐੱਸ.ਯੂ.ਵੀ. ‘ਚ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਈਰਾਨ ‘ਤੇ ਲਾਏ ਨਵੇਂ ਬੈਨ, ਭਾਰਤ ‘ਤੇ ਵੀ ਪਵੇਗਾ ਅਸਰ

ਟਰੰਪ ਨੇ ਈਰਾਨ ‘ਤੇ ਲਾਏ ਨਵੇਂ ਬੈਨ, ਭਾਰਤ ‘ਤੇ ਵੀ ਪਵੇਗਾ ਅਸਰ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਮਾਣੂ ਕਰਾਰ ਨੂੰ ਲੈ ਕੇ ਈਰਾਨ ‘ਤੇ ਨਵੇਂ ਸਿਰੇ ਤੋਂ ਬੈਨ ਲਾਏ ਹਨ। ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ 2015 ‘ਚ ਹੋਏ ਪਰਮਾਣੂ ਸਮਝੌਤੇ ਤੋਂ ਹਟਣ ਤੋਂ ਬਾਅਦ ਫਿਰ ਤੋਂ ਬੈਨ ਲਾਏ ਜਾ ਰਹੇ ਹਨ। ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਹੋਏ ਇਸ ਸਮਝੌਤੇ ਨੂੰ ਫਿਜੂਲ ਕਰਾਰ ਦਿੰਦੇ ਹੋਏ ਉਸ ਨੂੰ ਤੋੜ ਦਿੱਤਾ ਸੀ। ਟਰੰਪ ਵਲੋਂ ਲਾਏ ਗਏ ਬੈਨ ਕਾਰਨ ਈਰਾਨ ਦੇ ਆਟੋਮੋਬਾਈਲ…

VIA PUNJAB
ਅੱਗੇ ਪੜ੍ਹੋ
1 1,219 1,220 1,221 1,222 1,223 1,271