ਰੁਪਿੰਦਰਪਾਲ ਦੀ ਭਾਰਤੀ ਹਾਕੀ ਟੀਮ ਵਿੱਚ ਵਾਪਸੀ

ਰੁਪਿੰਦਰਪਾਲ ਦੀ ਭਾਰਤੀ ਹਾਕੀ ਟੀਮ ਵਿੱਚ ਵਾਪਸੀ

ਨਵੀਂ ਦਿੱਲੀ – ਅਨੁਭਵੀ ਡਰੈਗ ਫਿਲਕਰ ਰੁਪਿੰਦਰਪਾਲ ਸਿੰਘ ਨੇ ਦਸ ਮਈ ਤੋਂ ਸ਼ੁਰੂ ਹੋ ਰਹੇ ਆਸਟਰੇਲੀਆ ਦੌਰੇ ਲਈ ਅੱਜ ਚੁਣੀ ਗਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ, ਜਦੋਂਕਿ ਜਸਕਰਨ ਸਿੰਘ ਇਸ ਵਿੱਚ ਇਕਲੌਤਾ ਨਵਾਂ ਖਿਡਾਰੀ ਹੈ। ਰੁਪਿੰਦਰ ਜ਼ਖ਼ਮੀ ਹੋਣ ਕਾਰਨ ਲੰਮੇ ਸਮੇਂ ਤੋਂ ਟੀਮ ਵਿੱਚੋਂ ਬਾਹਰ ਸੀ।ਉਸ ਨੇ ਬੀਤੇ ਸਾਲ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਆਖ਼ਰੀ ਵਾਰ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਹਾਕੀ ਇੰਡੀਆ ਵੱਲੋਂ ਐਲਾਨੀ 18 ਮੈਂਬਰੀ ਟੀਮ ਦੀ ਅਗਵਾਈ ਮਨਪ੍ਰੀਤ ਸਿੰਘ ਨੂੰ…

VIA PUNJAB
ਅੱਗੇ ਪੜ੍ਹੋ

ਰੋਹਿਤ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ

ਰੋਹਿਤ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ

ਕੋਲਕਾਤਾ – ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਆਊਟ ਹੋਣ ਮਗਰੋਂ ਗੁੱਸੇ ਵਿੱਚ ਵਿਕਟਾਂ ’ਤੇ ਬੱਲਾ ਮਾਰਨ ਕਾਰਨ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਰੋਹਿਤ ਨੂੰ ਈਡਨ ਗਾਰਡਨਜ਼ ਵਿੱਚ ਐਤਵਾਰ ਰਾਤ ਨੂੰ ਖੇਡੇ ਗਏ ਮੈਚ ਦੌਰਾਨ ਜਦੋਂ ਐਲਬੀਡਬਲਯੂ ਆਊਟ ਕੀਤਾ ਗਿਆ ਤਾਂ ਉਸ ਨੇ ਗੁੱਸੇ ’ਚ ਬੱਲਾ ਵਿਕਟਾਂ ’ਤੇ ਮਾਰ ਦਿੱਤਾ, ਜੋ ਆਈਪੀਐਲ ਲੀਗ ਦੇ ਜ਼ਾਬਤੇ ਦੀ ਉਲੰਘਣਾ ਹੈ। ਮੁੰਬਈ ਇੰਡੀਅਨਜ਼ ਨੇ ਇਹ ਮੈਚ…

VIA PUNJAB
ਅੱਗੇ ਪੜ੍ਹੋ

ਸਨਰਾਈਜ਼ਰਜ਼ ਵੱਲੋਂ ਵਾਰਨਰ ਨੂੰ ਜਿੱਤ ਨਾਲ ਵਿਦਾਇਗੀ

ਸਨਰਾਈਜ਼ਰਜ਼ ਵੱਲੋਂ ਵਾਰਨਰ ਨੂੰ ਜਿੱਤ ਨਾਲ ਵਿਦਾਇਗੀ

ਹੈਦਰਾਬਾਦ – ਮੇਜ਼ਬਾਨ ਹੈਦਰਾਬਾਦ ਸਨਰਾਈਜ਼ਰਜ਼ ਦੀ ਟੀਮ ਨੇ ਅੱਜ ਇਥੇ ਆਈਪੀਐਲ ਦੇ 48ਵੇਂ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ 45 ਦੌੜਾਂ ਨਾਲ ਹਰਾ ਕੇ ਆਪਣੇ ਕਪਤਾਨ ਡੇਵਿਡ ਵਾਰਨਰ ਨੂੰ ਵਿਦਾਇਗੀ ਦਿੱਤੀ। ਅਗਾਮੀ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵਾਰਨਰ ਨੇ ਵਾਪਸ ਆਸਟਰੇਲੀਆ ਪਰਤਣ ਦਾ ਫੈਸਲਾ ਲਿਆ ਹੈ। ਸਨਰਾਈਜ਼ਰਜ਼ ਵੱਲੋਂ ਜਿੱਤ ਲਈ ਦਿੱਤੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਹੀ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ਤੇ ਬੰਗਲੌਰ ਵਿਚਾਲੇ ਟੱਕਰ ਅੱਜ

ਰਾਜਸਥਾਨ ਤੇ ਬੰਗਲੌਰ ਵਿਚਾਲੇ ਟੱਕਰ ਅੱਜ

ਬੰਗਲੌਰ – ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਰੌਇਲ ਚੈਲੰਜਰਜ਼ ਬੰਗਲੌਰ ਦੀ ਟੀਮ ਆਈਪੀਐਲ ਦੇ ਬਾਕੀ ਬਚੇ ਦੋ ਮੈਚਾਂ ਵਿੱਚ ਹੁਣ ਦੂਜੀਆਂ ਟੀਮਾਂ ਦੀ ਖੇਡ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਲਈ ਉਸ ਦਾ ਪਹਿਲਾ ਨਿਸ਼ਾਨਾ ਰਾਜਸਥਾਨ ਰੌਇਲਜ਼ ਦੀ ਟੀਮ ਹੋਵੇਗੀ, ਜਿਸ ਨਾਲ ਉਸ ਨੇ ਇੱਥੇ ਮੰਗਲਵਾਰ ਨੂੰ ਭਿੜਨਾ ਹੈ। ਦੂਜੇ ਪਾਸੇ ਰਾਜਸਥਾਨ ਇਸ ਮੈਚ ਵਿੱਚ ਵੱਡੀ ਜਿੱਤ ਦਰਜ ਕਰਕੇ ਪਲੇਅ-ਆਫ ਵਿੱਚ ਪਹੁੰਚਣ ਦੀ ਆਪਣੀ ਧੁੰਦਲੀ ਉਮੀਦ ਬਰਕਰਾਰ ਰੱਖਣੀ ਦੀ ਕੋਸ਼ਿਸ਼ ਕਰੇਗਾ। ਰਾਜਸਥਾਨ ਦੇ…

VIA PUNJAB
ਅੱਗੇ ਪੜ੍ਹੋ

ਦਿੱਲੀ ਕੈਪੀਟਲਜ਼ ਆਈਪੀਐਲ ਦੇ ਪਲੇਅ-ਆਫ ਵਿੱਚ

ਦਿੱਲੀ ਕੈਪੀਟਲਜ਼ ਆਈਪੀਐਲ ਦੇ ਪਲੇਅ-ਆਫ ਵਿੱਚ

ਦਿੱਲੀ ਕੈਪੀਟਲਜ਼ ਨੇ ਜਿੱਤ ਦੀ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਆਈਪੀਐਲ ਦੇ ਆਪਣੇ 12ਵੇਂ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੌਰ ਨੂੰ 16 ਦੌੜਾਂ ਨਾਲ ਹਰਾ ਕੇ ਪਲੇਅ-ਆਫ ਵਿੱਚ ਥਾਂ ਪੱਕੀ ਕਰ ਲਈ। ਇਸ ਜਿੱਤ ਨਾਲ ਦਿੱਲੀ ਦੇ 12 ਮੈਚਾਂ ਵਿੱਚ 16 ਅੰਕ ਹੋ ਗਏ ਹਨ, ਜਿਸ ਕਾਰਨ ਉਹ 2012 ਮਗਰੋਂ ਪਹਿਲੀ ਵਾਰ ਪਲੇਅ ਆਫ ਵਿੱਚ ਪਹੁੰਚਣ ਵਿੱਚ ਸਫਲ ਰਹੀ। ਸੂਚੀ ਵਿੱਚ ਦਿੱਲੀ ਬਿਹਤਰ ਨੈੱਟ ਰਨ ਰੇਟ ਦੀ ਬਦੌਲਤ ਚੇਨੱਈ ਸੁਪਰਕਿੰਗਜ਼ (16 ਅੰਕ)…

VIA PUNJAB
ਅੱਗੇ ਪੜ੍ਹੋ

ਏਸ਼ਿਆਈ ਕੁਸ਼ਤੀ ਹਰਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਏਸ਼ਿਆਈ ਕੁਸ਼ਤੀ ਹਰਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਗ੍ਰੀਕੋ ਰੋਮਨ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਗਿਆਨੇਂਦਰ ਦੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਨਾਲ ਭਾਰਤ ਨੇ ਅੱਜ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਨੂੰ 16 ਤਗ਼ਮਿਆਂ ਨਾਲ ਸਮਾਪਤ ਕੀਤਾ ਹੈ। ਟੂਰਨਾਮੈਂਟ ਦੇ ਆਖ਼ਰੀ ਦਿਨ ਹਰਪ੍ਰੀਤ ਨੇ 82 ਕਿਲੋ ਭਾਰ ਵਰਗ ਵਿੱਚ ਚਾਂਦੀ, ਜਦਕਿ ਗਿਆਨੇਂਦਰ ਨੇ 60 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਟੂਰਨਾਮੈਂਟ ਵਿੱਚ ਕੁੱਲ 16 ਤਗ਼ਮੇ ਹਾਸਲ ਕੀਤੇ। ਇਸ ਵਿੱਚ ਅੱਠ ਤਗ਼ਮੇ ਪੁਰਸ਼ ਫਰੀਸਟਾਈਲ ਪਹਿਲਵਾਨਾਂ (ਇੱਕ ਸੋਨਾ, ਤਿੰਨ ਚਾਂਦੀ ਅਤੇ…

VIA PUNJAB
ਅੱਗੇ ਪੜ੍ਹੋ

ਕੋਲਕਾਤਾ ਨੇ ਮੁੰਬਈ ਨੂੰ 34 ਦੌੜਾਂ ਨਾਲ ਹਰਾਇਆ

ਕੋਲਕਾਤਾ ਨੇ ਮੁੰਬਈ ਨੂੰ 34 ਦੌੜਾਂ ਨਾਲ ਹਰਾਇਆ

ਈਡਨ ਗਾਰਡਨ ਮੈਦਾਨ ਵਿੱਚ ਖੇਡੇ ਆਈਪੀਐੱਲ ਦੇ ਮੈਚ ਵਿੱਚ ਕੋਲਕਾਤਾ ਨੇ ਮੁੰਬਈ ਇੰਡੀਅਨਜ਼ ਨੂੰ 34 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਵੱਲੋਂ ਨਿਰਧਾਰਤ 233 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਮੁੰਬਈ ਦੀ ਟੀਮ ਵੀਹ ਓਵਰਾਂ ਵਿੱਚ ਸੱਤ ਵਿਕਟਾਂ ਉੱਤੇ 198 ਦੌੜਾਂ ਬਣਾ ਕੇ ਆਊਟ ਹੋ ਗਈ। ਆਂਦਰੇ ਰੱਸਲ ਨੇ 25 ਦੌੜਾਂ ਬਦਲੇ ਦੋ ਵਿਕਟਾਂ ਲੈ ਕੇ ਕੋਲਕਾਤਾ ਦੀ ਜਿੱਤ ਯਕੀਨੀ ਬਣਾਈ।ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ਾਂ ਸ਼ੁਭਮਨ ਗਿੱਲ ਅਤੇ ਕ੍ਰਿਸ ਲਿਨ…

VIA PUNJAB
ਅੱਗੇ ਪੜ੍ਹੋ

ਤੇਂਦੁਲਕਰ ਦੇ ਨਾਂ ਤੇ ਹੋਵੇਗਾ MIG ਕਲੱਬ ਦਾ ਪਵੇਲੀਅਨ

ਤੇਂਦੁਲਕਰ ਦੇ ਨਾਂ ਤੇ ਹੋਵੇਗਾ MIG ਕਲੱਬ ਦਾ ਪਵੇਲੀਅਨ

ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ‘ਤੇ ਦੋ ਮਈ ਨੂੰ ਇੱਥੇ ਬਾਂਦਰਾ ਸਥਿਤ ਐੱਮ.ਆਈ.ਜੀ. ਕਲੱਬ ਦੇ ਪਵੇਲੀਅਨ ਦਾ ਨਾਂ ਰਖਿਆ ਜਾਵੇਗਾ। ਆਪਣੇ ਦੋ ਦਹਾਕੇ ਲੰਬੇ ਕੌਮਾਂਤਰੀ ਕਰੀਅਰ ਦੇ ਦੌਰਾਨ ਤੇਂਦਲੁਕਰ ਅਕਸਰ ਇਸ ਕਲੱਬ ‘ਚ ਅਭਿਆਸ ਕਰਦੇ ਸਨ। ਕਲੱਬ ਦੇ ਕ੍ਰਿਕਟ ਸਕੱਤਰ ਅਮਿਤ ਦਾਨੀ ਨੇ ਪੱਤਰਕਾਰਾਂ ਨੂੰ ਕਿਹਾ, ”ਤੇਂਦੁਲਕਰ ਦੇ ਨਾਂ ‘ਤੇ ਬਣੇ ਪਵੇਲੀਅਨ ਦਾ ਉਦਘਾਟਨ ਦੋ ਮਈ ਨੂੰ ਕੀਤਾ ਜਾਵੇਗਾ।” ਉਨ੍ਹਾਂ ਦੱਸਿਆ ਕਿ ਤੇਂਦੁਲਕਰ ਦੇ ਪੁੱਤਰ ਅਤੇ ਉਭਰਦੇ ਕ੍ਰਿਕਟਰ ਅਰਜੁਨ ਤੇਂਦੁਲਕਰ ਵੀ ਇਸੇ ਕਲੱਬ ਵੱਲੋਂ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ਰੌਇਲਜ਼ ਨੇ 7 ਵਿਕਟਾਂ ਨਾਲ ਮੈਚ ਜਿੱਤਿਆ

ਰਾਜਸਥਾਨ ਰੌਇਲਜ਼ ਨੇ 7 ਵਿਕਟਾਂ ਨਾਲ ਮੈਚ ਜਿੱਤਿਆ

ਜੈਪੁਰ – ਆਈਪੀਐੱਲ ਦੇ ਖੇਡੇ ਗਏ ਮੈਚ ਵਿੱਚ ਰਾਜਸਥਾਨ ਰੌਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਟੀਮ ਨੇ 19.1 ਓਵਰਾਂ ਵਿੱਚ 161 ਦੌੜਾਂ ਦੇ ਟੀਚੇ ਨੂੰ ਤਿੰਨ ਵਿਕਟਾਂ ਗਵਾ ਕੇ ਪੂਰਾ ਕਰ ਲਿਆ। ਰੌਇਲਜ਼ ਵੱਲੋਂ ਸੰਜੂ ਸੈਮਸਨ ਨੇ ਨਾਬਾਦ 48 ਦੌੜਾਂ ਤੇ ਲੀਵਿੰਗ ਸਟੋਨ ਨੇ 44 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਮਨੀਸ਼ ਪਾਂਡੇ ਦੇ ਅਰਧ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰੌਇਲਜ਼ ਖ਼ਿਲਾਫ਼ ਅੱਠ ਵਿਕਟਾਂ ’ਤੇ 160…

VIA PUNJAB
ਅੱਗੇ ਪੜ੍ਹੋ

ਮੁੰਬਈ ਇੰਡੀਅਨਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ 46 ਦੌੜਾਂ ਨਾਲ ਹਰਾਇਆ

ਮੁੰਬਈ ਇੰਡੀਅਨਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ 46 ਦੌੜਾਂ ਨਾਲ ਹਰਾਇਆ

ਚੇਨੱਈ – ਮੁੰਬਈ ਇੰਡੀਅਨਜ਼ ਨੇ ਇੱਥੇ ਚੇਨੱਈ ਸੁਪਰ ਕਿੰਗਜ਼ ਨੂੰ ਅੱਜ ਆਈਪਐਲ ਦੇ ਮੈਚ ਵਿੱਚ 46 ਦੌੜਾਂ ਦੇ ਨਾਲ ਹਰਾ ਦਿੱਤਾ। ਮਹਿੰਦਰ ਸਿੰਘ ਧੋਨੀ ਤੋਂ ਬਿਨਾਂ ਖੇਡ ਰਹੀ ਚੇਨੱਈ 17.4 ਓਵਰਾਂ ਵਿੱਚ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 109 ਦੌੜਾਂ ਬਣਾ ਕੇ ਆਉੂਟ ਹੋ ਗਈ। ਚੇਨੱਈ ਵੱਲੋਂ ਮੁਰਲੀ ਵਿਜੈ ਨੇ 38 ਦੌੜਾਂ ਦਾ ਯੋਗਦਾਨ ਦਿੱਤਾ ਜਦੋਂ ਕਿ ਮੁੰਬਈ ਵੱਲੋਂ ਲਾਸ਼ਿਤ ਮਾਲਿੰਗਾ ਨੇ ਚਾਰ ਵਿਕਟਾਂ ਲਈਆਂ। ਰੋਹਿਤ ਸ਼ਰਮਾ ਦੇ ਨੀਮ ਸੈਂਕੜੇ ਦੀ ਬਦੌਲਤ ਮੁੰਬਈ…

VIA PUNJAB
ਅੱਗੇ ਪੜ੍ਹੋ
1 110 111 112 113 114 202