ਅਭਿਆਸ ‘ਚ ਤਾਕਤ ਪਰਖੇਗੀ ਟੀਮ ਇੰਡੀਆ

ਅਭਿਆਸ ‘ਚ ਤਾਕਤ ਪਰਖੇਗੀ ਟੀਮ ਇੰਡੀਆ

ਚੇਮਸਫੋਰਡ – ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿਰੁੱਧ ਉਸਦੇ ਮੈਦਾਨ ‘ਤੇ 5 ਟੈਸਟਾਂ ਦੀ ਚੁਣੌਤੀਪੂਰਨ ਸੀਰੀਜ਼ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਪਰਖਣ ਉਤਰੇਗੀ, ਜਿੱਥੇ ਬੁੱਧਵਾਰ ਤੋਂ ਏਸੈਕਸ ਵਿਰੁੱਧ 4 ਦਿਨਾ ਅਭਿਆਸ ਮੈਚ ਵਿਚ ਉਸਦੀਆਂ ਨਜ਼ਰਾਂ ਆਪਣੇ ਆਖਰੀ-11 ਦੇ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ।ਭਾਰਤੀ ਟੀਮ ਨੇ ਇੰਗਲੈਂਡ ਵਿਰੁੱਧ ਚੰਗੀ ਸ਼ੁਰੂਆਤ ਕਰਦਿਆਂ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ ਪਰ ਵਨ ਡੇ ਸੀਰੀਜ਼ ਉਹ 1-2 ਨਾਲ ਸੀਰੀਜ਼ ਗੁਆ ਬੈਠੀ। ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਹਾਲਾਂਕਿ…

VIA PUNJAB
ਅੱਗੇ ਪੜ੍ਹੋ

ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਲਈ ਬੇਤਾਬ ਹੈ ਰੁਪਿੰਦਰਪਾਲ

ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਲਈ ਬੇਤਾਬ ਹੈ ਰੁਪਿੰਦਰਪਾਲ

ਨਵੀਂ ਦਿੱਲੀ – ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ ਸ਼ਾਨਦਾਰ ਵਾਪਸੀ ਤੋਂ ਉਤਸ਼ਾਹਿਤ ਡਰੈਗ ਫਿਲਕਰ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਭਾਰਤੀ ਟੀਮ ਏਸ਼ਿਆਈ ਖੇਡਾਂ ਵਿੱਚ ਇਸ ਲੈਅ ਨੂੰ ਕਾਇਮ ਰੱਖ ਕੇ ਸੋਨ ਤਗ਼ਮਾ ਜਿੱਤਣਾ ਚਾਹੇਗੀ। ਬੰਗਲੌਰ ਵਿੱਚ ਭਾਰਤ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਅਭਿਆਸ ਲੜੀ ਵਿੱਚ 3-0 ਦੀ ਲੀਡ ਦਰਜ ਕੀਤੀ ਸੀ। ਰੁਪਿੰਦਰਪਾਲ ਸਿੰਘ ਨੇ ਨਿਊਜ਼ੀਲੈਂਡ ਖ਼ਿਲਾਫ਼ ਸਭ ਤੋਂ ਵੱਧ ਚਾਰ ਗੋਲ ਦਾਗ਼ੇ ਸਨ। ਭਾਰਤੀ ਪੁਰਸ਼ ਟੀਮ ਅਗਸਤ ਤੋਂ ਜਕਾਰਤਾ…

VIA PUNJAB
ਅੱਗੇ ਪੜ੍ਹੋ

ਧੋਨੀ ਨੇ ਦਿੱਤਾ ਸਭ ਤੋਂ ਵੱਧ ਆਮਦਨ ਕਰ

ਧੋਨੀ ਨੇ ਦਿੱਤਾ ਸਭ ਤੋਂ ਵੱਧ ਆਮਦਨ ਕਰ

ਰਾਂਚੀ – ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਾਲ 2017-18 ਵਿੱਚ ਆਪਣੀ ਕਮਾਈ ’ਤੇ 12.17 ਕਰੋੜ ਰੁਪਏ ਦੇ ਟੈਕਸ ਦਾ ਭੁਗਤਾਨ ਕੀਤਾ ਹੈ। ਇਸ ਤਰ੍ਹਾਂ ਉਹ ਆਪਣੇ ਜੱਦੀ ਸੂਬੇ ਵਿੱਚ ਸਭ ਤੋਂ ਵੱਧ ਟੈਕਸ ਦੇਣ ਵਾਲਾ ਵਿਅਕਤੀ ਬਣ ਗਿਆ ਹੈ। ਆਰਥਿਕਤਾ ਦੇ ਝੰਬੇ ਝਾਰਖੰਡ ਵਿੱਚ ਰਾਂਚੀ ਦਾ ਰਹਿਣ ਵਾਲਾ ਅਨੁਭਵੀ ਵਿਕਟਕੀਪਰ ਬੱਲੇਬਾਜ਼ ਧੋਨੀ ਕਮਾਈ ਦੇ ਮਾਮਲੇ ਵਿੱਚ ਅੱਜ ਵੀ ਭਾਰਤ ਦੇ ਸੀਨੀਅਰ ਖਿਡਾਰੀਆਂ ਵਿੱਚ ਸ਼ਾਮਲ ਹੈ। ਕ੍ਰਿਕਟ ਦੇ ਨਾਲ ਇੱਕ ਰੋਜ਼ਾ ਅਤੇ ਟੀ-20…

VIA PUNJAB
ਅੱਗੇ ਪੜ੍ਹੋ

ਟੈਸਟ ਟੀਮ ‘ਚ ਚੁਣੇ ਜਾਣ ਨਾਲ ਮੇਰੇ ਕੋਚ ਦਾ ਸੁਪਨਾ ਹੋਇਆ ਪੂਰਾ: ਰਿਸ਼ਭ ਪੰਤ

ਟੈਸਟ ਟੀਮ ‘ਚ ਚੁਣੇ ਜਾਣ ਨਾਲ ਮੇਰੇ ਕੋਚ ਦਾ ਸੁਪਨਾ ਹੋਇਆ ਪੂਰਾ: ਰਿਸ਼ਭ ਪੰਤ

ਨਵੀਂ ਦਿੱਲੀ – ਇੰਗਲੈਂਡ ਦੇ ਨਾਲ ਹੋਣ ਵਾਲੀ ਮਹੱਤਵਪੂਰਨ ਟੈਸਟ ਸੀਰੀਜ਼ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਚੋਣ ਹੋਈ ਹੈ। ਪੰਤ ਦੇ ਟੈਲੇਂਟ ਦੀ ਦਾਦ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਵੀ ਦੇ ਚੁੱਕੇ ਹਨ। ਆਈ.ਪੀ.ਐੱਲ. ਅਤੇ ਇੰਡੀਆ ਏ ਦੇ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਪੰਤ ਨੂੰ ਟੈਸਟ ਟੀਮ ‘ਚ ਜਗ੍ਹਾ ਮਿਲੀ ਹੈ। ਬੀ.ਸੀ.ਸੀ.ਆਈ ਟੀ.ਵੀ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਇਹ ਸੁਪਨਾ ਪੂਰਾ ਹੋਣ ਦੀ ਤਰ੍ਹਾ ਹੈ। ਪੰਤ ਨੇ ਟੈਸਟ ਕ੍ਰਿਕਟ ਦੇ…

VIA PUNJAB
ਅੱਗੇ ਪੜ੍ਹੋ

ਓਜ਼ਿਲ ਵੱਲੋਂ ਜਰਮਨੀ ਫੁਟਬਾਲ ਟੀਮ ਛੱਡਣ ਦਾ ਫ਼ੈਸਲਾ

ਓਜ਼ਿਲ ਵੱਲੋਂ ਜਰਮਨੀ ਫੁਟਬਾਲ ਟੀਮ ਛੱਡਣ ਦਾ ਫ਼ੈਸਲਾ

ਬਰਲਿਨ – ਤੁਰਕੀ ਦੇ ਰਾਸ਼ਟਰਪਤੀ ਰਾਈਸਿਪ ਤਈਅਪ ਅਰਦੋਗਨ ਨਾਲ ਤਸਵੀਰ ਖਿਚਵਾਉਣ ਨੂੰ ਲੈ ਕੇ ਹੋ ਰਹੀ ਆਲੋਚਨਾ ਮਗਰੋਂ ਮੇਸੁਤ ਓਜ਼ਿਲ ਨੇ ਜਰਮਨੀ ਦੀ ਕੌਮੀ ਫੁਟਬਾਲ ਟੀਮ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਟਵਿੱਟਰ ’ਤੇ ਲਗਾਤਾਰ ਬਿਆਨ ਵਿੱਚ ਆਰਸੇਨਲ ਦੇ ਇਸ ਸਟਾਰ ਨੇ ਕੌਮਾਂਤਰੀ ਫੁਟਬਾਲ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਉਸ ਨੇ ਜਰਮਨ ਫੁਟਬਾਲ ਸੰਘ, ਉਸ ਦੇ ਪ੍ਰਧਾਨ, ਪ੍ਰਸ਼ੰਸਕਾਂ ਅਤੇ ਮੀਡੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਤੁਰਕੀ ਮੂਲ ਦੇ ਲੋਕਾਂ ਨੂੰ ਉਨ੍ਹਾਂ ਦੇ ਵਿਵਹਾਰ ਵਿੱਚ…

VIA PUNJAB
ਅੱਗੇ ਪੜ੍ਹੋ

ਟੈਨਿਸ: ਇਤਿਹਾਸ ਬਣਾਉਣ ਤੋਂ ਖੁੰਝਿਆ ਰਾਮਕੁਮਾਰ

ਟੈਨਿਸ: ਇਤਿਹਾਸ ਬਣਾਉਣ ਤੋਂ ਖੁੰਝਿਆ ਰਾਮਕੁਮਾਰ

ਨਵੀਂ ਦਿੱਲੀ – ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਆਪਣਾ ਪਹਿਲਾ ਏਟੀਪੀ ਵਿਸ਼ਵ ਟੂਰ ਖ਼ਿਤਾਬ ਜਿੱਤਣ ਅਤੇ ਇਤਿਹਾਸ ਸਿਰਜਣ ਤੋਂ ਖੁੰਝਣ ਤੋਂ ਬਾਅਦ ਵੀ ਨਿਰਾਸ਼ ਨਹੀਂ ਹੈ। ਰਾਮਕੁਮਾਰ ਸੱਤ ਸਾਲ ਵਿੱਚ ਏਟੀਪੀ ਵਿਸ਼ਵ ਟੂਰ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਹੈ। ਅਮਰੀਕਾ ਦੇ ਨਿਊਪੋਰਟ ਵਿੱਚ ਖੇਡੇ ਗਏ ਹਾਲ ਆਫ ਫੇਮ ਓਪਨ ਦੇ ਫਾਈਨਲ ਵਿੱਚ ਉਹ ਸਥਾਨਕ ਖਿਡਾਰੀ ਸਟੀਵਨ ਜੌਨਸਨ ਤੋਂ ਹਾਰ ਕੇ ਏਟੀਪੀ ਟੂਰ ਸਿੰਗਲ ਖ਼ਿਤਾਬ ਵਿੱਚ ਭਾਰਤ ਦੇ 20 ਸਾਲ ਦੇ ਸੋਕੇ ਨੂੰ ਖ਼ਤਮ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਨੇ 12 ਸਾਲ ਮਗਰੋਂ ਦੱਖਣੀ ਅਫਰੀਕਾ ਤੋਂ ਟੈਸਟ ਲੜੀ ਜਿੱਤੀ

ਸ੍ਰੀਲੰਕਾ ਨੇ 12 ਸਾਲ ਮਗਰੋਂ ਦੱਖਣੀ ਅਫਰੀਕਾ ਤੋਂ ਟੈਸਟ ਲੜੀ ਜਿੱਤੀ

ਕੋਲੰਬੋ – ਸ੍ਰੀਲੰਕਾਈ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 199 ਦੌੜਾਂ ਨਾਲ ਹਰਾ ਕੇ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਦਿਨ ਅੱਜ ਦੁਪਹਿਰ ਤੱਕ ਮੈਚ ਜਿੱਤ ਲਿਆ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਨੇ ਦੋ ਟੈਸਟ ਮੈਚਾਂ ਦੀ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ। ਸ੍ਰੀਲੰਕਾ ਦੀ 2006 ਮਗਰੋਂ ਇਸ ਮਹਿਮਾਨ ਟੀਮ ’ਤੇ ਪਹਿਲੀ ਜਿੱਤ ਹੈ। ਸ੍ਰੀਲੰਕਾ ਨੇ 12 ਸਾਲ ਪਹਿਲਾਂ ਦੱਖਣੀ ਅਫਰੀਕਾ ਨੂੰ ਟੈਸਟ ਲੜੀ ਵਿੱਚ 2-0 ਨਾਲ ਹਰਾਇਆ ਸੀ, ਜਿਸ ਮਗਰੋਂ ਉਸ ਨੇ ਪਹਿਲੀ…

VIA PUNJAB
ਅੱਗੇ ਪੜ੍ਹੋ

ਫੁੱਟਬਾਲ : ਭਾਰਤੀ ਅੰਡਰ-17 ਲੜਕਿਆਂ ਦੀ ਟੀਮ ਦੀ ਲਗਾਤਾਰ ਤੀਜੀ ਹਾਰ

ਫੁੱਟਬਾਲ : ਭਾਰਤੀ ਅੰਡਰ-17 ਲੜਕਿਆਂ ਦੀ ਟੀਮ ਦੀ ਲਗਾਤਾਰ ਤੀਜੀ ਹਾਰ

ਨਵੀਂ ਦਿੱਲੀ — ਭਾਰਤੀ ਅੰਡਰ-17 ਲੜਕਿਆਂ ਦੀ ਟੀਮ ਨੂੰ ਦੱਖਣੀ ਅਫਰੀਕਾ ਦੇ ਜੌਹਾਨਸਬਰਗ ‘ਚ ਚੱਲ ਰਹੇ ਬ੍ਰਿਕਸ ਅੰਡਰ-17 ਫੁੱਟਬਾਲ ਟੂਰਨਾਮੈਂਟ ‘ਚ ਚੀਨ ਨਾਲ ਨਜ਼ਦੀਕੀ ਮੁਕਾਬਲੇ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਇਸ ਤੋਂ ਪਹਿਲਾਂ ਮੇਜ਼ਬਾਨ ਦੱਖਣੀ ਅਫਰੀਕੀ ਟੀਮ ਤੋਂ 1-5 ਨਾਲ ਅਤੇ ਬ੍ਰਾਜ਼ੀਲ ਤੋਂ 0-5 ਨਾਲ ਹਾਰ ਗਈ ਸੀ। ਇਹ ਭਾਰਤ ਦੀ ਲਗਾਤਾਰ ਤੀਜੀ ਹਾਰ ਹੈ।

VIA PUNJAB
ਅੱਗੇ ਪੜ੍ਹੋ

ਕਾਫੀ ਮੁਸ਼ਕਲਾਂ ਤੋਂ ਬਾਅਦ ਮਨਿਕਾ ਸਮੇਤ 7 ਖਿਡਾਰੀਆਂ ਨੇ ਮੈਲਬੋਰਨ ਲਈ ਭਰੀ ਉਡਾਣ

ਕਾਫੀ ਮੁਸ਼ਕਲਾਂ ਤੋਂ ਬਾਅਦ ਮਨਿਕਾ ਸਮੇਤ 7 ਖਿਡਾਰੀਆਂ ਨੇ ਮੈਲਬੋਰਨ ਲਈ ਭਰੀ ਉਡਾਣ

ਨਵੀਂ ਦਿੱਲੀ : ਆਖਰ ਕਾਫੀ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਨੂੰ ਝਲਣ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨਿਕਾ ਬਤਰਾ, ਸ਼ਰਤ ਕਮਲ, ਮੌਮਾ ਦਾਸ ਸਮੇਤ 7 ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੂੰ ਮੈਲਬੋਰਨ ਜਾਣ ਦੇ ਲਈ ਏਅਰ ਇੰਡੀਆ ਤੋਂ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ। ਦਰਅਸਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਈ. ਟੀ. ਟੀ. ਐੱਫ. ਵਰਲਡ ਟੂਰ ਆਰੀਐਂਟਲ ਏਅਰਪੋਰਟ ਤੋਂ ਉਡਾਣ ਭਰਨੀ ਸੀ ਪਰ ਸਿਰਫ 10 ਖਿਡਾਰੀ ਹੀ ਉਡਾਣ ਭਰ ਸਕੇ। ਬਾਕੀ 7 ਖਿਡਾਰੀਆਂ ਨੂੰ ਏਅਰ…

VIA PUNJAB
ਅੱਗੇ ਪੜ੍ਹੋ

ਹਾਕੀ: ਭਾਰਤ ਨੇ ਨਿਊਜ਼ੀਲੈਂਡ ਤੋਂ ਮੈਚਾਂ ਦੀ ਲੜੀ 3-0 ਨਾਲ ਜਿੱਤੀ

ਹਾਕੀ: ਭਾਰਤ ਨੇ ਨਿਊਜ਼ੀਲੈਂਡ ਤੋਂ ਮੈਚਾਂ ਦੀ ਲੜੀ 3-0 ਨਾਲ ਜਿੱਤੀ

ਬੰਗਲੌਰ, ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਨਿਊਜ਼ੀਲੈਂਡ ਨੂੰ ਅੱਜ 4-0 ਗੋਲਾਂ ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 4-2 ਗੋਲਾਂ ਨਾਲ ਅਤੇ ਦੂਜੇ ਮੈਚ ਵਿੱਚ 3-1 ਗੋਲਾਂ ਨਾਲ ਹਰਾਇਆ ਸੀ। ਭਾਰਤ ਦੀ ਜਿੱਤ ਵਿੱਚ ਰੁਪਿੰਦਰਪਾਲ ਸਿੰਘ (ਅੱਠਵੇਂ ਮਿੰਟ), ਸੁਰਿੰਦਰ ਕੁਮਾਰ (15ਵੇਂ ਮਿੰਟ), ਮਨਦੀਪ ਸਿੰਘ (44ਵੇਂ ਮਿੰਟ) ਅਤੇ ਆਕਾਸ਼ਦੀਪ ਸਿੰਘ (60ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਇਸ ਤਰ੍ਹਾਂ ਵਿਸ਼ਵ ਦੀ ਨੌਵੇਂ…

VIA PUNJAB
ਅੱਗੇ ਪੜ੍ਹੋ
1 197 198 199 200 201 202