- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਥੇਦਾਰ ਬ੍ਰਹਮਪੁਰਾ ਨੇ ‘ਕਰਤਾਰਪੁਰ ਲਾਂਘਾਂ ਖੁਲਵਾਉਣ ਲਈ ਵਡਾਲਾ ਤੇ ‘ਸਿੱਧੂ ਦੀ ਕੀਤੀ ਸਿਫ਼ਤ
ਚੰਡੀਗੜ੍ਹ – ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਪ੍ਰਾਜੈਕਟ ਰਾਹੀਂ ਭਾਰਤ ‘ਚ ਵਸਦੇ ਸਿੱਖ ਸ਼ਰਧਾਲੂਆਂ ਨੂੰ ਆਪਣੇ ਵਿਛੜੇ ਹੋਏ ਗੁਰਧਾਮਾਂ, ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਦਰਸ਼ਨ ਕਰਨ ਲਈ ਹੁਣ ਵੀਜੇ਼ ਦੀ ਲੋੜ ਨਹੀਂ ਪਵੇਗੀ। ਇਸ ਲੲੇ ਗੲੇ ਫੈਸਲੇ ਨਾਲ ਸਮੂਚੀ ਸਿੱਖ ਕੌਮ ਨੇ ਦਿਲ ਤੋਂ ਧੰਨਵਾਦ ਕੀਤਾ ਜਿਸ ਨਾਲ ਪੂਰੀ ਦੁਨੀਆ ਵਿਚ ਹਿੰਦ-ਪਾਕ ਦਾ ਸਨੇਹਾ ਅਾਪਸੀ ਭਾਈਚਾਰੇ, ਅਮਨ-ਸ਼ਾਂਤੀ ਅਤੇ ਪਿਆਰ ਵਜੋਂ ਵਿਕਸਿਤ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਦੇਸ਼ ਦੀ ਹੋੲੀ ਵੰਡ ਮਗਰੋਂ ਵਿਛੜੇ ਧਰਮ ਸਥਾਨਾਂ ਨੂੰ ਵੀ ਵੰਡ ਦਿੱਤਾ ਗਿਆ ਸੀ ਅਤੇ ਲੰਮੇ ਸਮੇਂ ਤੋਂ ਸਿੱਖਾਂ ਵਲੋਂ ਵਿਛੜੇ ਧਰਮ ਸਥਾਨਾਂ ਦੇ ਦਰਸ਼ਨ ਲਈ ਰੋਜ਼ਾਨਾ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਜਿਸਨੂੰ ਅਕਾਲਪੁਰਖ਼ ਦੀ ਬਖਸ਼ਿਸ਼ ਸਦਕਾ ਬੂਰ ਪਿਆ ਹੈ ਜੋ ਸਿੱਖਾਂ ਲਈ ਵੱਡੀ ਖੁਸ਼ਕਿਸਮਤੀ ਹੈ।ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਨ ਖਾਤਰ ਪਿਛਲੇ ਲੰਮੇ ਸਮੇਂ ਤੋਂ ਹਰ ਤਰ੍ਹਾਂ ਲੲੀ ਯਤਨ ਕੀਤੇ ਜਾ ਰਹੇ ਸਨ ਜਿਨ੍ਹਾਂ ਵਿੱਚ ਖਾਸਤੌਰ ਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਵਲੋਂ ਦਰਸ਼ਨ ਅਭਿਲਾਖੀ ਨਾਮ ਦੀ ਸੰਸਥਾ ਅਤੇ ਕੲੀ ਸਿੱਖ ਸੰਗਤਾਂ ਨਾਲ ਪਹੁੰਚ ਕੀਤੀ ਅਤੇ ਲਾਂਘਾਂ ਖੁਲਵਾਉਣ ਲਈ ਦੋਹਾਂ ਸਰਕਾਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਜਥੇਦਾਰ ਵਡਾਲਾ ਵਲੋਂ ਹਰ ਮਹੀਨੇ ਡੇਰਾ ਬਾਬਾ ਨਾਨਕ ਦੇ ਬਾਰਡਰ ਵਿਖੇ ਸਿੱਖ ਸੰਗਤਾਂ ਨਾਲ ਦਰਸ਼ਨ ਦੀਦਾਰੇ ਕਰਨ ਲਈ ਅਰਦਾਸਾਂ ਵੀ ਕੀਤੀਆਂ ਗਈਆਂ ਸਨ ਜਿਸ ਕਾਰਨ ਵਾਹਿਗੁਰੂ ਵਲੋਂ ਅੱਜ ਇਹ ਅਰਦਾਸ ਅਰਜ਼ੋਈ ਪ੍ਰਵਾਨ ਕੀਤੀ ਗ ੀ। ੳਨ੍ਹਾਂ ਅੱਗੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਬਹੁਤ ਹੀ ਇਮਾਨਦਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਲਾਂਘਾਂ ਖੁਲਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਜਿਨ੍ਹਾਂ ਦੀ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨਾਲ ਦੋਸਤੀ ਦੇ ਗੂੜ੍ਹੇ ਸੰਬੰਧ ਹਨ ਜਿਸ ਕਾਰਨ ਇਸ ਵਿੱਸ਼ੇ ਤੇ ਗੱਲਬਾਤ ਕੀਤੀ ਗਈ। ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਦੋਹਾਂ ਮੁਲਕਾਂ ਦੀ ਸਰਕਾਰਾਂ ਦੀ ਇਹਨਾਂ ਮੁਦਿਆਂ ਤੇ ਸਹਿਮਤੀ ਚਾਹੀਦੀ ਹੈ ਪਰੰਤੂ ਇਸ ਲਾਂਘੇ ਤੇ ਗੱਲਬਾਤ ਨਵਜੋਤ ਸਿੰਘ ਸਿੱਧੂ ਦੇ ਕੀਤੇ ਯਤਨਾਂ ਸਦਕਾ ਹੀ ਇਹ ਕਰਤਾਰਪੁਰ ਲਾਂਘਾਂ ਮੁਮਕਿਨ ਹੋ ਪਾਇਆ ਹੈ।


