53 ਸਾਲ ਮਗਰੋਂ ਲਕਸ਼ੈ ਨੇ ਭਾਰਤ ਦੀ ਝੋਲੀ ਪਾਇਆ ਸੋਨਾ

53 ਸਾਲ ਮਗਰੋਂ ਲਕਸ਼ੈ ਨੇ ਭਾਰਤ ਦੀ ਝੋਲੀ ਪਾਇਆ ਸੋਨਾ

ਨਵੀਂ ਦਿੱਲੀ, ਭਾਰਤ ਦੇ ਉਭਰ ਰਹੇ ਸ਼ਟਲਰ ਲਕਸ਼ੈ ਸੇਨ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਚੱਲ ਰਹੀ ਏਸ਼ਿਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ ਭਾਰਤ ਦੀ 53 ਸਾਲ ਦੀ ਉਡੀਕ ਖ਼ਤਮ ਕਰ ਦਿੱਤੀ। ਛੇਵਾਂ ਦਰਜਾ ਪ੍ਰਾਪਤ ਲਕਸ਼ੈ ਨੇ ਚੋਟੀ ਦਾ ਦਰਜਾ ਪ੍ਰਾਪਤ ਥਾਈਲੈਂਡ ਦੇ ਕੁੰਲਾਵੁਤ ਵਿਤਿਦਸਰਨ ਨੂੰ ਖ਼ਿਤਾਬੀ ਮੁਕਾਬਲੇ ਵਿੱਚ 21-19, 21-18 ਨਾਲ ਮਾਤ ਦੇ ਕੇ ਇਤਿਹਾਸ ਸਿਰਜ ਦਿੱਤਾ। ਲਕਸ਼ੈ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਇੰਡੋਨੇਸ਼ੀਆ ਦੇ ਚੌਥਾ ਦਰਜਾ ਪ੍ਰਾਪਤ ਖਿਡਾਰੀ ਇਖ਼ਸਾਨ…

VIA PUNJAB
ਅੱਗੇ ਪੜ੍ਹੋ

ਸੁਨੀਲ ਛੇਤਰੀ ਨੇ ਜਿੱਤਿਆ ਸਰਵੋਤਮ ਖਿਡਾਰੀ ਦਾ ਐਵਾਰਡ

ਸੁਨੀਲ ਛੇਤਰੀ ਨੇ ਜਿੱਤਿਆ ਸਰਵੋਤਮ ਖਿਡਾਰੀ ਦਾ ਐਵਾਰਡ

ਮੁੰਬਈ, ਕਪਤਾਨ ਸੁਨੀਲ ਛੇਤਰੀ ਨੂੰ ਅੱਜ 2017 ਲਈ ਭਾਰਤੀ ਫੁਟਬਾਲ ਸੰਘ ਦਾ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਏਆਈਐਫਐਫ ਨੇ ਅੱਜ ਇੱਥੇ ਮੀਟਿੰਗ ਵਿੱਚ ਉਸ ਦੀ ਚੋਣ ਕੀਤੀ। ਛੇਤਰੀ ਹਾਲ ਹੀ ਵਿੱਚ ਬਾਇਚੁੰਗ ਭੂਟੀਆ ਮਗਰੋਂ 100 ਕੌਮਾਂਤਰੀ ਮੈਚ ਖੇਡਣ ਵਾਲਾ ਦੂਜਾ ਭਾਰਤੀ ਫੁਟਬਾਲਰ ਬਣਿਆ ਸੀ। ਉਹ ਭਾਰਤ ਅਤੇ ਬੰਗਲੌਰ ਐਫਸੀ (ਫੁਟਬਾਲ ਕਲੱਬ) ਦਾ ਸਟਾਰ ਸਟਰਾਈਕਰ ਹੈ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਕਮਲਾ ਦੇਵੀ 2017 ਦੀ ਸਾਲ ਦੀ ਸਰਵੋਤਮ ਮਹਿਲਾ ਖਿਡਾਰਨ ਬਣੀ। ਨੌਜਵਾਨ ਅਨਿਰੁੱਧ ਥਾਪਾ…

VIA PUNJAB
ਅੱਗੇ ਪੜ੍ਹੋ

ਭਾਰਤ ਅੰਡਰ-19 ਟੀਮ ਨੇ ਸ਼੍ਰੀਲੰਕਾ ਨੂੰ ਪਾਰੀ ਤੇ 21 ਦੌੜਾਂ ਨਾਲ ਹਰਾਇਆ

ਭਾਰਤ ਅੰਡਰ-19 ਟੀਮ ਨੇ ਸ਼੍ਰੀਲੰਕਾ ਨੂੰ ਪਾਰੀ ਤੇ 21 ਦੌੜਾਂ ਨਾਲ ਹਰਾਇਆ

ਕੋਲੰਬੋ – ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਅੱਜ ਇੱਥੇ ਆਲਰਾਊਂਡਰ ਪ੍ਰਦਰਸ਼ਨ ਕਰਦਿਆਂ ਪਹਿਲੇ ਯੂਥ ਟੈਸਟ ‘ਚ ਸ਼੍ਰੀਲੰਕਾਈ ਟੀਮ ਨੂੰ ਪਾਰੀ ਤੇ 21 ਦੌੜਾਂ ਨਾਲ ਹਰਾ ਦਿੱਤਾ। ਵਿਕਟਕੀਪਰ ਬੱਲੇਬਾਜ਼ ਨਿਸ਼ਾਨ ਮਦੁਸ਼ਕਾ (103 ਦੌੜਾਂ) ਦਾ ਸ਼ਾਨਦਾਰ ਸੈਂਕੜਾ ਤੇ ਨੁਵਾਨੀਡੂ ਫਰਨਾਂਡੋ ਦੀ 78 ਦੌੜਾਂ ਦੀ ਪਾਰੀ ਵੀ ਕੰਮ ਨਾ ਆ ਸਕੀ ਕਿਉਂਕਿ ਭਾਰਤ ਨੇ ਮੈਚ ਦੇ ਚੌਥੇ ਤੇ ਆਖਰੀ ਦਿਨ ਸ਼੍ਰੀਲੰਕਾ ਨੂੰ ਦੂਜੀ ਪਾਰੀ ਵਿਚ 324 ਦੌੜਾਂ ‘ਤੇ ਸਮੇਟ ਦਿੱਤਾ, ਜਿਸ ਨਾਲ ਉਹ ਮਹਿਮਾਨ ਟੀਮ ਦੀ ਪਹਿਲੀ…

VIA PUNJAB
ਅੱਗੇ ਪੜ੍ਹੋ

ਟੈਸਟ ਸੀਰੀਜ਼ ਲਈ ਬਿਹਤਰ ਤਿਆਰੀ ਨਹੀਂ

ਟੈਸਟ ਸੀਰੀਜ਼ ਲਈ ਬਿਹਤਰ ਤਿਆਰੀ ਨਹੀਂ

ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਭਾਰਤ ਨੂੰ ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਲਈ ਬਿਹਤਰ ਤਿਆਰੀ ਦੀ ਲੋੜ ਸੀ, ਉਹ ਉਸ ਨੂੰ ਅਜੇ ਤਕ ਨਹੀਂ ਮਿਲ ਸਕੀ ਹੈ। ਵਨ ਡੇ ਸੀਰੀਜ਼ ਵਿਚ ਹਾਰ, ਖਿਡਾਰੀਆਂ ਖਾਸ ਤੌਰ ‘ਤੇ ਤੇਜ਼ ਗੇਂਦਬਾਜ਼ਾਂ ਦੀਆਂ ਸੱਟਾਂ ਤੇ ਬੱਲੇਬਾਜ਼ਾਂ ਦੇ ਸੰਘਰਸ਼ ਨੇ ਟੀਮ ਇੰਡੀਆ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਭਾਰਤ ਨੇ ਇੰਗਲੈਂਡ ਦੌਰੇ ‘ਤੇ ਆਉਣ ਤੋਂ ਬਾਅਦ ਆਇਰਲੈਂਡ ਤੋਂ 2 ਟੀ-20 ਮੈਚਾਂ ਦੀ…

VIA PUNJAB
ਅੱਗੇ ਪੜ੍ਹੋ

ਏਸ਼ਿਆਈ ਕੁਸ਼ਤੀਆਂ ਵਿੱਚ ਭਾਰਤ ਨੂੰ ਚਾਰ ਤਗ਼ਮੇ

ਏਸ਼ਿਆਈ ਕੁਸ਼ਤੀਆਂ ਵਿੱਚ ਭਾਰਤ ਨੂੰ ਚਾਰ ਤਗ਼ਮੇ

ਨਵੀਂ ਦਿੱਲੀ – ਵਿਸ਼ਾਲ ਕਾਲੀਕਰਮਨ, ਸਚਿਨ ਗਿਰੀ ਅਤੇ ਨਵੀਨ ਜੂਨੀਅਰ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਪੋ-ਆਪਣੇ ਮੁਕਾਬਲੇ ਹਾਰ ਗਏ, ਜਿਸ ਕਾਰਨ ਉਨ੍ਹਾਂ ਨੂੰ ਚਾਂਦੀ ਦੇ ਤਗ਼ਮਿਆਂ ਨਾਲ ਸਬਰ ਕਰਨਾ ਪਿਆ। ਫਰੀਸਟਾਈਲ ਬਾਊਟ ਦੇ ਸ਼ੁਰੂਆਤੀ ਦਿਨ ਪੰਜ ਵਿੱਚੋਂ ਚਾਰ ਭਾਰਤੀ ਪਹਿਲਵਾਨ ਤਗ਼ਮੇ ਜਿੱਤਣ ਵਿੱਚ ਕਾਮਯਾਬ ਰਹੇ। ਕਰਨ ਨੇ 65 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਅੱਜ ਅਖਾੜੇ ਵਿੱਚ ਉਤਰਿਆ ਪੰਜਵਾਂ ਭਾਰਤੀ ਹੁਸੈਨ ਨਾਸਿਰ ਤਗ਼ਮੇ ਦੀ ਦੌੜ ਤੱਕ ਨਹੀਂ ਪਹੁੰਚ ਸਕਿਆ। ਨਵੀਨ (57 ਕਿਲੋ)…

VIA PUNJAB
ਅੱਗੇ ਪੜ੍ਹੋ

ਹਾਕੀ: ਭਾਰਤ ਨੇ ਨਿਊਜ਼ੀਲੈਂਡ ਨੂੰ 3-1 ਗੋਲਾਂ ਨਾਲ ਹਰਾਇਆ

ਹਾਕੀ: ਭਾਰਤ ਨੇ ਨਿਊਜ਼ੀਲੈਂਡ ਨੂੰ 3-1 ਗੋਲਾਂ ਨਾਲ ਹਰਾਇਆ

ਬੰਗਲੌਰ – ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਦੂਜੇ ਮੈਚ ਵਿੱਚ 3-1 ਗੋਲਾਂ ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਭਾਰਤ ਨੇ ਪਹਿਲੇ ਹੀ ਕੁਆਰਟਰ ਵਿੱਚ ਹਮਲਾਵਰ ਖੇਡ ਵਿਖਾਈ। ਸਟਰਾਈਕਰ ਐਸਵੀ ਸੁਨੀਲ ਨੇ ਪਹਿਲੇ ਮਿੰਟ ਵਿੱਚ ਹੀ ਗੋਲ ਕਰਨ ਦਾ ਯਤਨ ਕੀਤਾ, ਪਰ ਨਿਊਜ਼ੀਲੈਂਡ ਦੇ ਗੋਲਕੀਪਰ ਰਿਚਰਡ ਜਾਇਸ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ, ਪਰ…

VIA PUNJAB
ਅੱਗੇ ਪੜ੍ਹੋ

ਧੋਨੀ ਕਾਰਨ ਬਾਕੀ ਬੱਲੇਬਾਜ਼ਾਂ ‘ਤੇ ਹੁੰਦਾ ਹੈ ਦਬਾਅ: ਗੌਤਮ ਗੰਭੀਰ

ਧੋਨੀ ਕਾਰਨ ਬਾਕੀ ਬੱਲੇਬਾਜ਼ਾਂ ‘ਤੇ ਹੁੰਦਾ ਹੈ ਦਬਾਅ: ਗੌਤਮ ਗੰਭੀਰ

ਨਵੀਂ ਦਿੱਲੀ – ਹਾਲ ਹੀ ‘ਚ ਇੰਗਲੈਂਡ ‘ਚ ਖੇਡੀ ਗਈ ਵਨ ਡੇ ਸੀਰੀਜ਼ ‘ਚ ਆਪਣੀ ਹੌਲੀ ਬੱਲੇਬਾਜ਼ੀ ਦੇ ਚੱਲਦੇ ਆਲੋਚਕਾਂ ਦੇ ਨਿਸ਼ਾਨੇ ‘ਤੇ ਆਏ ਸਾਬਕਾ ਕਪਤਾਨ ਐੱਮ.ਐੱਸ.ਧੋਨੀ ‘ਤੇ ਹੁਣ ਗੌਤਮ ਗੰਭੀਰ ਨੇ ਜ਼ੋਰਦਾਰ ਹਮਲਾ ਕੀਤਾ ਹੈ। ਗੰਭੀਰ ਨੇ ਟੀਮ ਇੰਡੀਆ ‘ਚ ਧੋਨੀ ਦੀ ਮੌਜੂਦਗੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਧੋਨੀ ਦੀ ਵਜ੍ਹਾ ਨਾਲ ਟੀਮ ਦੇ ਬਾਕੀ ਬੱਲੇਬਾਜ਼ਾਂ ‘ਤੇ ਦਬਾਅ ਬਣ ਰਿਹਾ ਹੈ।ਕ੍ਰਿਕਟ ਵੈੱਲਸਾਈਟ ਕ੍ਰਿਕਬਜ ਅਨੁਸਾਰ ਗੰਭੀਰ ਦਾ ਕਹਿਣਾ ਹੈ,’ਧੋਨੀ ਨੇ ਆਪਣੀ ਪਿਛਲੀਆਂ ਦੋ…

VIA PUNJAB
ਅੱਗੇ ਪੜ੍ਹੋ

ਮਹਿਲਾ ਵਿਸ਼ਵ ਹਾਕੀ ਕੱਪ: ਭਾਰਤ ਦੀ ਇੰਗਲੈਂਡ ਨਾਲ ਟੱਕਰ ਅੱਜ

ਮਹਿਲਾ ਵਿਸ਼ਵ ਹਾਕੀ ਕੱਪ: ਭਾਰਤ ਦੀ ਇੰਗਲੈਂਡ ਨਾਲ ਟੱਕਰ ਅੱਜ

ਲੰਡਨ – ਅਨੁਭਵੀ ਫਾਰਵਰਡ ਰਾਣੀ ਦੀ ਅਗਵਾਈ ਵਿੱਚ ਭਾਰਤ ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਸ਼ਨਿਚਰਵਾਰ ਨੂੰ ਹੋਣ ਵਾਲੇ ਪਹਿਲੇ ਮੁਕਾਬਲੇ ਵਿੱਚ ਮੇਜ਼ਬਾਨ ਅਤੇ ਓਲੰਪਿਕ ਚੈਂਪੀਅਨ ਇੰਗਲੈਂਡ ਨਾਲ ਭਿੜੇਗਾ। ਇਸ ਆਲਮੀ ਟੂਰਨਾਮੈਂਟ ਦੇ 44 ਸਾਲ ਦੇ ਇਤਿਹਾਸ ਵਿੱਚ ਭਾਰਤ ਦਾ ਯਤਨ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦਾ ਹੋਵੇਗਾ। ਟੂਰਨਾਮੈਂਟ ਦੌਰਾਨ ਭਾਰਤ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਇੰਗਲੈਂਡ, ਸਤਵੇਂ ਨੰਬਰ ਦੀ ਅਮਰੀਕਾ ਅਤੇ 16ਵੀਂ ਰੈਂਕਿੰਗ ਦੀ ਆਇਰਲੈਂਡ ਨਾਲ ਗਰੁੱਪ ‘ਬੀ’ ਵਿੱਚ ਹੈ। ਭਾਰਤ ਵਿਸ਼ਵ ਦਰਜਾਬੰਦੀ ਵਿੱਚ ਦਸਵੇਂ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 244 ਦੌੜਾਂ ਨਾਲ ਹਰਾਇਆ

ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 244 ਦੌੜਾਂ ਨਾਲ ਹਰਾਇਆ

ਬੁਲਾਵਾਓ – ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਅੱਜ ਇੱਥੇ ਜ਼ਿੰਬਾਬਵੇ ਨੂੰ ਚੌਥੇ ਇੱਕ ਰੋਜ਼ਾ ਵਿੱਚ 244 ਦੌੜਾਂ ਨਾਲ ਹਰਾ ਕੇ ਲੜੀ ਵਿੱਚ 4-0 ਦੀ ਲੀਡ ਬਣਾ ਲਈ ਹੈ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਨੇ ਮੈਚ ਦੌਰਾਨ ਕਈ ਰਿਕਾਰਡ ਤੋੜੇ ਅਤੇ ਕਈ ਬਣਾਏ। ਜ਼ਮਾਨ 156 ਗੇਂਦਾਂ ਵਿੱਚ ਨਾਬਾਦ 210 ਦੌੜਾਂ ਦੀ ਪਾਰੀ ਖੇਡ ਕੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਦੋਹਰਾ ਸੈਂਕੜਾ ਮਾਰਨ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣਿਆ। ਜ਼ਮਾਨ…

VIA PUNJAB
ਅੱਗੇ ਪੜ੍ਹੋ

ਮਾਨਸੀ ਨੇ ਚਾਂਦੀ ਅਤੇ ਸਵਾਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਮਾਨਸੀ ਨੇ ਚਾਂਦੀ ਅਤੇ ਸਵਾਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ – ਭਾਰਤੀ ਪਹਿਲਵਾਨ ਮਾਨਸੀ ਨੇ ਅੱਜ ਇੱਥੇ ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ, ਜਦਕਿ ਸਵਾਤੀ ਸ਼ਿੰਦੇ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਮਾਨਸੀ ਨੂੰ ਫਾਈਨਲ ਵਿੱਚ ਜਾਪਾਨ ਦੀ ਏਕੀ ਹਲਾਈ ਤੋਂ ਹਾਰ ਝੱਲਣੀ ਪਈ। ਹਾਲਾਂਕਿ ਉਹ ਦੋ ਬਾਊਟ ਵਿੱਚ ਦਬਦਬਾ ਬਣਾ ਕੇ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਉਸ ਨੇ ਨਾਦੀਆ ਨਰੀਨ ਨੂੰ 10-0 ਅਤੇ ਝਾਨੇਰਕਾ ਅਸਾਨੋਵਾ ਨੂੰ 11-0 ਨਾਲ ਸ਼ਿਕਸਤ ਦਿੱਤੀ। ਉਹ ਜਾਪਾਨੀ ਪਹਿਲਵਾਨ ਦੇ ਖ਼ਿਲਾਫ਼ ਇਹ ਫਾਰਮ ਜਾਰੀ…

VIA PUNJAB
ਅੱਗੇ ਪੜ੍ਹੋ
1 198 199 200 201 202