ਪ੍ਰੋ ਕਬੱਡੀ ਲੀਗ ਤੇਲੁਗੂ ਟਾਈਟਨਸ ਤੇ ਯੂ ਮੁੰਬਾ ਨੇ ਕੀਤੀ ਜਿੱਤ ਹਾਸਲ

ਪ੍ਰੋ ਕਬੱਡੀ ਲੀਗ ਤੇਲੁਗੂ ਟਾਈਟਨਸ ਤੇ ਯੂ ਮੁੰਬਾ ਨੇ ਕੀਤੀ ਜਿੱਤ ਹਾਸਲ

ਮੁੰਬਈ – ਤੇਲੁਗੂ ਟਾਈਟਨਸ ਨੇ ਪ੍ਰੋ ਕਬੱਡੀ ਲੀਗ ‘ਚ ਮੰਗਲਵਾਰ ਨੂੰ ਇੱਥੇ ਪੁਣੇਰੀ ਪਲਟਨ ਨੂੰ 28-25 ਨਾਲ ਹਰਾਇਆ। ਤੇਲੁਗੂ ਟਾਈਟਨਸ ਵਲੋਂ ਰਾਹੁਲ ਚੌਧਰੀ ਨੇ 8, ਨੀਲੇਸ਼ ਸਾਲੁੰਕੇ ਨੇ 6 ਤੇ ਕ੍ਰਿਸ਼ਣ ਮਦਾਨੇ ਨੇ 4 ਅੰਕ ਹਾਸਲ ਕੀਤੇ। ਹਾਫ ਸਮੇਂ ਤਕ ਟਾਈਟਨਸ ਦੀ ਟੀਮ 17-11 ਨਾਲ ਅੱਗੇ ਸੀ। ਪੁਣੇ ਨੇ ਆਖਰੀ ਸਮੇਂ ‘ਚ ਵਧੀਆ ਕੋਸ਼ਿਸ਼ ਕੀਤੀ ਪਰ ਇਹ ਜਿੱਤ ਦੇ ਲਈ ਲੋੜੀਦਾ ਨਹੀਂ ਸੀ। ਦਿਨ ਦੇ ਦੂਜੇ ਮੈਚ ‘ਚ ਯੂ ਮੁੰਬਾ ਨੇ ਯੂ. ਪੀ. ਯੋਧਾ ਨੂੰ…

VIA PUNJAB
ਅੱਗੇ ਪੜ੍ਹੋ

ਬੈਡਮਿੰਟਨ ਕਸ਼ਿਅਪ ਦਾ ਹਾਂਗਕਾਂਗ ਓਪਨ ਵਿੱਚ ਜੇਤੂ ਆਗਾਜ਼

ਬੈਡਮਿੰਟਨ ਕਸ਼ਿਅਪ ਦਾ ਹਾਂਗਕਾਂਗ ਓਪਨ ਵਿੱਚ ਜੇਤੂ ਆਗਾਜ਼

ਕੋਵਲੂਨ – ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਿਅਪ ਨੇ ਹਾਂਗਕਾਂਗ ਵਿਸ਼ਵ ਟੂਰ ਸੁਪਰ-500 ਟੂਰਨਾਮੈਂਟ ਵਿੱਚ ਅੱਜ ਇੱਥੇ ਆਪਣੀ ਮੁਹਿੰਮ ਦੀ ਚੰਗੀ ਸ਼ੁਰੂਆਤ ਕਰਦਿਆਂ ਕੁਆਲੀਫਾਈਂਗ ਰਾਊਂਡ ਵਿੱਚ ਚੀਨੀ ਤਾਇਪੈ ਦੇ ਸੂ ਜੇਨ ਹਾਓ ਨੂੰ ਹਰਾਇਆ। ਪਿਛਲੇ ਕੁੱਝ ਸਾਲਾਂ ਵਿੱਚ ਸੱਟਾਂ ਤੋਂ ਪ੍ਰੇਸ਼ਾਨ ਰਹੇ ਕਸ਼ਿਅਪ ਨੇ ਹਾਓ ਨੂੰ ਇੱਕ ਘੰਟੇ ਅਤੇ ਤਿੰਨ ਮਿੰਟ ਚੱਲੇ ਮੁਕਾਬਲੇ ਵਿੱਚ 21-7, 12-21, 21-18 ਨਾਲ ਹਰਾਇਆ। ਮੁੱਖ ਡਰਾਅ ਵਿੱਚ ਥਾਂ ਬਣਾਉਣ ਲਈ ਹੁਣ ਕਸ਼ਿਅਪ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ਨੇ ਜ਼ਿੰਬਾਬਵੇ ’ਤੇ ਸ਼ਿਕੰਜਾ ਕਸਿਆ

ਬੰਗਲਾਦੇਸ਼ ਨੇ ਜ਼ਿੰਬਾਬਵੇ ’ਤੇ ਸ਼ਿਕੰਜਾ ਕਸਿਆ

ਢਾਕਾ – ਖੱਬੇ ਹੱਥ ਦੇ ਫ਼ਿਰਕੀ ਗੇਂਦਬਾਜ਼ ਤਾਇਜੁਲ ਇਸਲਾਮ ਨੇ ਅੱਜ ਲਗਾਤਾਰ ਤੀਜੀ ਪਾਰੀ ਵਿੱਚ ਪੰਜ ਸ਼ਿਕਾਰ ਕੀਤੇ, ਜਿਸ ਦੀ ਬਦੌਲਤ ਬੰਗਲਾਦੇਸ਼ ਨੇ ਬਰੈਂਡਨ ਟੇਲਰ ਦੇ ਸੈਂਕੜੇ ਦੇ ਬਾਵਜੂਦ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਜ਼ਿੰਬਾਬਵੇ ਖ਼ਿਲਾਫ਼ ਆਪਣੀ ਸਥਿਤੀ ਮਜ਼ਬੂਤ ਰੱਖੀ। ਬੰਗਲਾਦੇਸ਼ ਨੇ ਪਹਿਲੀ ਪਾਰੀ ਸੱਤ ਵਿਕਟਾਂ ’ਤੇ 522 ਦੌੜਾਂ ਬਣਾ ਕੇ ਐਲਾਨੀ ਸੀ। ਇਸ ਦੇ ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 304 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੇਜ਼ਬਾਨ ਟੀਮ ਨੂੰ 218 ਦੌੜਾਂ ਦੀ…

VIA PUNJAB
ਅੱਗੇ ਪੜ੍ਹੋ

ਰੋਹਿਤ ਸ਼ਰਮਾ ਨੂੰ ਭਾਰਤ ‘ਏ’ ਕ੍ਰਿਕਟ ਟੀਮ ਤੋਂ ਆਰਾਮ

ਰੋਹਿਤ ਸ਼ਰਮਾ ਨੂੰ ਭਾਰਤ ‘ਏ’ ਕ੍ਰਿਕਟ ਟੀਮ ਤੋਂ ਆਰਾਮ

ਨਵੀਂ ਦਿੱਲੀ – ਭਾਰਤੀ ਟੈਸਟ ਟੀਮ ਵਿੱਚ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਉਸ ਦੇ ਹਾਲ ਦੇ ਰੁਝੇਵਿਆਂ ਨੂੰ ਵੇਖਦਿਆਂ ਭਾਰਤ ‘ਏ’ ਕ੍ਰਿਕਟ ਟੀਮ ਵੱਲੋਂ ਨਿਊਜ਼ੀਲੈਂਡ ‘ਏ’ ਖ਼ਿਲਾਫ਼ ਪਹਿਲੇ ਚਾਰ ਰੋਜ਼ਾ ਮੈਚ ਤੋਂ ਆਰਾਮ ਦਿੱਤਾ ਗਿਆ ਹੈ ਅਤੇ ਹੁਣ ਉਹ ਟੀ-20 ਨਾਲ ਹੀ ਆਸਟਰੇਲੀਆ ਦੌਰੇ ’ਤੇ ਰਵਾਨਾ ਹੋਵੇਗਾ। ਰੋਹਿਤ ਨੂੰ ਪਹਿਲਾਂ ਭਾਰਤ ‘ਏ’ ਟੀਮ ਲਈ ਚੁਣਿਆ ਗਿਆ ਸੀ, ਜੋ ਅਜਿੰਕਿਆ ਰਹਾਣੇ ਦੀ ਅਗਵਾਈ ਵਿੱਚ ਨਿਊਜ਼ੀਲੈਂਡ ‘ਏ’ ਖ਼ਿਲਾਫ਼ ਮਾਉਂਟ ਮਾਨਗੁਨਈ ਵਿੱਚ 16 ਨਵੰਬਰ ਤੋਂ ਪਹਿਲਾ ਚਾਰ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਐਮਬੀਏ ਦੇ ਵਿਦਿਆਰਥੀ ਇੰਟਰ ਜ਼ੋਨਲ ਆਈਕੇਜੀ-ਪੀਟੀਯੂ ਯੂਥ ਫੈਸਟੀਵਲ ਵਿੱਚ ਚਮਕੇ

ਆਰੀਅਨਜ਼ ਐਮਬੀਏ ਦੇ ਵਿਦਿਆਰਥੀ ਇੰਟਰ ਜ਼ੋਨਲ ਆਈਕੇਜੀ-ਪੀਟੀਯੂ ਯੂਥ ਫੈਸਟੀਵਲ ਵਿੱਚ ਚਮਕੇ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਐਮਬੀਏ ਦੇ ਵਿਦਿਆਰਥੀਆ ਨੇ ਆਈਕੇਜੀ-ਪੀਟੀਯੂ ਜਲੰਧਰ ਦੇ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਮਾਈਮ ਅਤੇ ਵਨ ਐਕਟ ਪਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ । ਪ੍ਰਤਿਯੋਗਿਤਾ, ਆਈਕੇਜੀ-ਪੀਟੀਯੂ ਜਲੰਧਰ ਦੇ ਲਗਭਗ 45 ਸੰਬੰਧਿਤ ਕਾਲੇਜਾਂ ਦੇ ਜੇਤੂਆਂ ਦੇ ਵਿਚਕਾਰ ਆਯੋਜਿਤ ਹੋਈ, ਜਿਹਨਾਂ ਨੇ ਪੰਜਾਬ ਦੇ ਵਿਭਿੰਨ ਕਾਲੇਜਿਸ ਵਿੱਚ ਆਯੋਜਿਤ ਦੱਖਣੀ, ਕੇਂਦਰੀ, ਪੰਛਮੀ, ਅਤੇ ਉੱਤਰੀ ਜ਼ੋਨ ਦੇ ਜ਼ੋਨਲ ਯੂਥ ਫੈਸਟੀਵਲ ਦੀ ਯੋਗਤਾ ਪ੍ਰਾਪਤ ਕੀਤੀ ਸੀ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ…

VIA PUNJAB
ਅੱਗੇ ਪੜ੍ਹੋ

‘ਭਾਰਤੀ ਸ਼ੇਰਾਂ’ ਨਾਲ ਮੁਕਾਬਲਾ ਤੋਂ ਪਹਿਲਾਂ ਸਹਿਮਿਆ ਫਿੰਚ

‘ਭਾਰਤੀ ਸ਼ੇਰਾਂ’ ਨਾਲ ਮੁਕਾਬਲਾ ਤੋਂ ਪਹਿਲਾਂ ਸਹਿਮਿਆ ਫਿੰਚ

ਹੋਬਾਰਟ – ਆਸਟਰੇਲੀਆ ਦੇ ਵਨ ਡੇ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਦੱਖਣੀ ਅਫਰੀਕਾ ਖਿਲਾਫ ਖਰਾਬ ਪ੍ਰਦਰਸ਼ਨ ਤੋਂ ਬਾਅਦ ਆਪਣੇ ਬੱਲੇਬਾਜ਼ਾਂ ਤੋਂ ਭਾਰਤ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਨ ਦੇ ਲਈ ਕਿਹਾ ਹੈ। ਆਸਟਰੇਲੀਆ ਦੇ ਵਨ ਡੇ ਬੱਲੇਬਾਜ਼ ਦੱਖਣੀ ਅਫਰੀਕਾ ਖਿਲਾਫ ਨਹੀਂ ਚੱਲ ਸਕੇ ਸਨ। ਉਸ ਨੇ 3 ਮੈਚਾਂ ਦੀ ਸੀਰੀਜ਼ 1-2 ਨਾਲ ਗੁਆਈ। ਫਿੰਚ ਨੇ ਜਨਵਰੀ ‘ਚ ਹੋਣ ਵਾਲੇ ਭਾਰਤ ਖਿਲਾਫ ਵਨ ਡੇ ਸੀਰੀਜ਼ ਦੇ ਸੰਬੰਧ…

VIA PUNJAB
ਅੱਗੇ ਪੜ੍ਹੋ

ਨਿਊਜ਼ੀਲੈਂਡ ‘ਚ ਖੇਡਣ ‘ਤੇ ਖਿਡਾਰੀਆਂ ਨੂੰ ਹੋਵੇਗਾ ਫਾਈਦਾ : ਦ੍ਰਾਵਿੜ

ਨਿਊਜ਼ੀਲੈਂਡ ‘ਚ ਖੇਡਣ ‘ਤੇ ਖਿਡਾਰੀਆਂ ਨੂੰ ਹੋਵੇਗਾ ਫਾਈਦਾ : ਦ੍ਰਾਵਿੜ

ਨਵੀਂ ਦਿੱਲੀ – ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਦੇ ਹਾਲਾਤ ਆਸਟਰੇਲੀਆ ਦੇ ਸਮਾਨ ਨਹੀਂ ਹੋਣਗੇ ਪਰ ਇਸ ਦੇ ਬਾਵਜੂਦ ਭਾਰਤ ‘ਏ’ ਟੀਮ ‘ਚ ਸ਼ਾਮਿਲ ਨਿਯਮਿਤ ਟੈਸਟ ਖਿਡਾਰੀਆਂ ਨੂੰ ਬਹੁਮੁੱਲ ਮੈਚ ਅਭਿਆਸ ਦਾ ਮੌਕਾ ਮਿਲੇਗਾ। ਭਾਰਤੀ ਟੈਸਟ ਉਪ ਕਪਤਾਨ ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਮੁਰਲੀ ਵਿਜੇ, ਪ੍ਰਿਥਵੀ ਸ਼ਾਹ, ਪ੍ਰਾਥਿਵ ਪਟੇਲ ਤੇ ਹਨੁਮਾ ਵਿਹਾਰੀ ਨਿਊਜ਼ੀਲੈਂਡ ਦੇ ਮਾਓਟ ਮਾਨਗਾਨੁਈ ‘ਚ 16 ਨਵੰਬਰ ਤੋਂ ਖੇਡੇ ਜਾਣ ਵਾਲੇ ਪਹਿਲੇ ਰਸਮੀ ਟੈਸਟ ‘ਚ ‘ਏ’ ਟੀਮ ਦਾ ਹਿੱਸਾ ਹਨ। ਇਨ੍ਹਾਂ 6…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ਨੇ ਸਖ਼ਤ ਟੱਕਰ ਦਿੱਤੀ: ਬਰੈਥਵੇਟ

ਵਿੰਡੀਜ਼ ਨੇ ਸਖ਼ਤ ਟੱਕਰ ਦਿੱਤੀ: ਬਰੈਥਵੇਟ

ਚੇਨੱਈ – ਵੈਸਟ ਇੰਡੀਜ਼ ਦੇ ਟੀ-20 ਕਪਤਾਨ ਕਾਰਲੋਸ ਬਰੈਥਵੇਟ ਨੇ ਮੰਨਿਆ ਕਿ 0-3 ਨਾਲ ਹਾਰਨਾ ‘ਨਮੋਸ਼ੀਜਨਕ’ ਹੈ ਅਤੇ ਨਾਲ ਹੀ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਲੜੀ ਵਿੱਚ ਉਸ ਦੀ ਟੀਮ ਨੇ ਜੋ ਜੁਝਾਰੂਪਣ ਵਿਖਾਇਆ, ਉਹ ਵੀ ਘੱਟ ਨਹੀਂ। ਭਾਰਤ ਨੇ ਐਤਵਾਰ ਨੂੰ ਇੱਥੇ ਆਖ਼ਰੀ ਟੀ-20 ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰ ਦਿੱਤਾ ਹੈ। ਬਰੈਥਵੇਟ ਨੇ ਮੈਚ ਮਗਰੋਂ ਮੀਡੀਆ ਨੂੰ ਕਿਹਾ, ‘‘ਮੇਰੇ ਕਹਿਣ…

VIA PUNJAB
ਅੱਗੇ ਪੜ੍ਹੋ

ਧਵਨ ਦਾ ਲੈਅ ’ਚ ਆਉਣਾ ਆਸਟਰੇਲਿਆਈ ਦੌਰੇ ਲਈ ਮਹੱਤਵਪੂਰਨ: ਰੋਹਿਤ

ਧਵਨ ਦਾ ਲੈਅ ’ਚ ਆਉਣਾ ਆਸਟਰੇਲਿਆਈ ਦੌਰੇ ਲਈ ਮਹੱਤਵਪੂਰਨ: ਰੋਹਿਤ

ਚੇਨੱਈ – ਭਾਰਤ ਦੇ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਆਸਟਰੇਲੀਆ ਦੌਰੇ ਤੋਂ ਪਹਿਲਾਂ ਸ਼ਿਖਰ ਧਵਨ ਦਾ ਲੈਅ ਵਿੱਚ ਆਉਣਾ ਕਾਫੀ ਮਹੱਤਵਪੂਰਨ ਹੈ। ਵੈਸਟ ਇੰਡੀਜ਼ ਖਿਲਾਫ਼ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਪੂਰੀ ਲੜੀ ਦੌਰਾਨ ਜੂਝਣ ਵਾਲੇ ਧਵਨ ਨੇ ਐਤਵਾਰ ਨੂੰ ਇੱਥੇ ਤੀਜੇ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ 62 ਗੇਂਦਾਂ ਵਿੱਚ 92 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ ਮਹਿਮਾਨ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ 3-0 ਨਾਲ ਹੂੰਝਾ ਫੇਰ ਦਿੱਤਾ। ਧਵਨ…

VIA PUNJAB
ਅੱਗੇ ਪੜ੍ਹੋ

ਬੈਡਮਿੰਟਨ: ਪੀਵੀ ਸਿੰਧੂ ਦੀਆਂ ਨਜ਼ਰਾਂ ਹਾਂਗਕਾਂਗ ਓਪਨ ਖ਼ਿਤਾਬ ’ਤੇ

ਬੈਡਮਿੰਟਨ: ਪੀਵੀ ਸਿੰਧੂ ਦੀਆਂ ਨਜ਼ਰਾਂ ਹਾਂਗਕਾਂਗ ਓਪਨ ਖ਼ਿਤਾਬ ’ਤੇ

ਕੋਵਲੂਨ – ਪੀਵੀ ਸਿੰਧੂ ਮੰਗਲਵਾਰ ਤੋਂ ਇੱਥੇ ਹਾਂਗਕਾਂਗ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਉਸ ਦੀਆਂ ਨਜ਼ਰਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਾਇਮ ਰੱਖਣ ’ਤੇ ਲੱਗੀਆਂ ਹੋਣਗੀਆਂ। ਪਿਛਲੇ ਸਾਲ ਸਿੰਧੂ ਨੂੰ ਫਾਈਨਲ ਵਿੱਚ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਤਾਇ ਜ਼ੂ ਯਿੰਗ ਖ਼ਿਲਾਫ਼ ਹਾਰ ਮਗਰੋਂ ਉਪ ਜੇਤੂ ਰਹਿਣਾ ਪਿਆ ਸੀ। ਇਸ ਭਾਰਤੀ ਖਿਡਾਰੀ ਨੂੰ ਸਖ਼ਤ ਰਵਾਇਤੀ ਵਿਰੋਧੀ ਦੀ ਮੌਜੂਦਗੀ ਵਿੱਚ ਇੱਕ ਵਾਰ ਪੋਡੀਅਮ ’ਤੇ ਥਾਂ ਬਣਾਉਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਮੌਜੂਦਾ…

VIA PUNJAB
ਅੱਗੇ ਪੜ੍ਹੋ
1 152 153 154 155 156 202