ਏਸ਼ੀਆ ਕ੍ਰਿਕਟ ਕੱਪ ਲਈ ਭਾਰਤੀ ਟੀਮ ਦੀ ਚੋਣ ਅੱਜ

ਏਸ਼ੀਆ ਕ੍ਰਿਕਟ ਕੱਪ ਲਈ ਭਾਰਤੀ ਟੀਮ ਦੀ ਚੋਣ ਅੱਜ

ਨਵੀਂ ਦਿੱਲੀ – ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਲਈ ਅੱਜ ਭਾਰਤੀ ਟੀਮ ਦੀ ਚੋਣ ਹੋਵੇਗੀ ਤਾਂ ਕਪਤਾਨ ਵਿਰਾਟ ਕੋਹਲੀ ਦੇ ਕਾਰਜ ਭਾਰ ਤੇ ਬੱਲੇਬਾਜ਼ੀ ਦੇ ਮੱਧਕ੍ਰਮ ‘ਤੇ ਧਿਆਨ ਕੇਂਦਰਤ ਰਹੇਗਾ। ਭਾਰਤੀ ਟੀਮ ਢਾਈ ਮਹੀਨੇ ਦੇ ਇੰਗਲੈਂਡ ਦੌਰੇ ਮਗਰੋਂ ਟੂਰਨਾਮੈਂਟ ਖੇਡੇਗੀ, ਜਿਸ ‘ਚ ਸਿਖਰਲੇ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਘੱਟ ਹੀ ਹੈ। ਭਾਰਤ ਦਾ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਟਾਕਰਾ ਦੋ ਤੇ ਫਾਈਨਲ ‘ਚ ਪਹੁੰਚਣ ਦੀ ਸਥਿਤੀ ‘ਚ 3 ਵਾਰ ਹੋ ਸਕਦਾ ਹੈ। ਕੋਹਲੀ ਲੱਕ…

VIA PUNJAB
ਅੱਗੇ ਪੜ੍ਹੋ

ਰੌਜਰ ਫੈਡਰਰ ਤੇ ਨੋਵਾਕ ਜੋਕੋਵਿਚ ਤੀਜੇ ਦੌਰ ਵਿੱਚ ਦਾਖ਼ਲ

ਰੌਜਰ ਫੈਡਰਰ ਤੇ ਨੋਵਾਕ ਜੋਕੋਵਿਚ ਤੀਜੇ ਦੌਰ ਵਿੱਚ ਦਾਖ਼ਲ

ਨਿਊਯਾਰਕ – ਵਿਸ਼ਵ ਦਾ ਨੰਬਰ ਦੋ ਖਿਡਾਰੀ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਅਤੇ ਦੋ ਵਾਰ ਦੇ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸਾਲ ਦੇ ਆਖਰੀ ਗਰੈਂਡ ਸਲੈਮ ਯੂਐਸ ਓਪਨ ਦੇ ਤੀਜੇ ਦੌਰ ਵਿੱਚ ਪੁੱਜਣ ਲਈ ਖਾਸਾ ਸੰਘਰਸ਼ ਕਰਨਾ। ਉਧਰ ਮਹਿਲਾ ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੈਰੋਲਾਈਨ ਵੋਜ਼ਨਿਆਕੀ ਦੂਜੇ ਹੀ ਦੌਰ ਵਿੱਚ ਉਲਟਫੇਰ ਦਾ ਸ਼ਿਕਾਰ ਹੋ ਗਈ। 37 ਸਾਲਾ ਫੈਡਰਰ ਨੇ ਫਰਾਂਸ ਦੇ ਬੇਨੋਇਟ ਪੀਅਰੇ ਨੂੰ ਲਗਾਤਾਰ ਸੈੱਟਾਂ ਵਿੱਚ 7-5, 6-4, 6-4 ਨਾਲ ਹਰਾਇਆ। 20…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਹਰਿੰਦਰ ਲਈ ਆਖਰੀ ਮੌਕਾ: ਹਾਕੀ ਇੰਡੀਆ

ਵਿਸ਼ਵ ਕੱਪ ਹਰਿੰਦਰ ਲਈ ਆਖਰੀ ਮੌਕਾ: ਹਾਕੀ ਇੰਡੀਆ

ਨਵੀਂ ਦਿੱਲੀ – ਭਾਰਤੀ ਪੁਰਸ਼ ਹਾਕੀ ਟੀਮ ਨੂੰ 18ਵੀਆਂ ਏਸ਼ਿਆਈ ਖੇਡਾਂ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਹੱਥੋਂ ਮਿਲੀ ਹੈਰਾਨੀਜਨਕ ਹਾਰ ਮਗਰੋਂ ਹਾਕੀ ਇੰਡੀਆ ਨੇ ਅੱਜ ਕਿਹਾ ਕਿ ਵਿਸ਼ਵ ਕੱਪ ਮੁੱਖ ਕੋਚ ਹਰਿੰਦਰ ਸਿੰਘ ਤੇ ਸਹਿਯੋਗੀ ਸਟਾਫ਼ ਲਈ ਖੁ਼ਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ ਹੋਵੇਗਾ। ਵਿਸ਼ਵ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਸਾਬਕਾ ਚੈਂਪੀਅਨ ਭਾਰਤ ਨੂੰ ਸੋਨ ਤਗ਼ਮੇ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਤੇ ਟੀਮ ਨੇ ਗਰੁੱਪ ਗੇੜ ਦੇ ਸਾਰੇ ਮੈਚਾਂ ਵਿੱਚ ਜਿੱਤ…

VIA PUNJAB
ਅੱਗੇ ਪੜ੍ਹੋ

ਪੁਜਾਰਾ ਦੇ ਨਾਬਾਦ ਸੈਂਕੜੇ ਨਾਲ ਭਾਰਤ ਨੂੰ 27 ਦੌੜਾਂ ਦੀ ਲੀਡ

ਪੁਜਾਰਾ ਦੇ ਨਾਬਾਦ ਸੈਂਕੜੇ ਨਾਲ ਭਾਰਤ ਨੂੰ 27 ਦੌੜਾਂ ਦੀ ਲੀਡ

ਸਾਊਥੈਂਪਟਨ – ਚੇਤੇਸ਼ਵਰ ਪੁਜਾਰਾ ਦੇ ਨਾਬਾਦ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇਥੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਇਕ ਸਿਰਾ ਸੰਭਾਲੀ ਰੱਖਿਆ। ਖ਼ਬਰ ਲਿਖੇ ਜਾਣ ਤਕ ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਭਾਰਤ ਨੂੰ ਸੰਕਟ ’ਚੋਂ ਉਭਾਰਦਿਆਂ ਮੇਜ਼ਬਾਨ ਟੀਮ ਖ਼ਿਲਾਫ਼ 27 ਦੌੜਾਂ ਦੀ ਲੀਡ ਦਿਵਾ ਦਿੱਤੀ। ਭਾਰਤ ਦੀ ਪਹਿਲੀ ਪਾਰੀ 84.5 ਓਵਰਾਂ ਵਿੱਚ 273 ਦੌੜਾਂ ’ਤੇ ਸਿਮਟ ਗਈ। ਪੁਜਾਰਾ ਨੇ ਨਾਬਾਦ 131 ਦੌੜਾਂ ਬਣਾਈਆਂ। ਬੀਤੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 250…

VIA PUNJAB
ਅੱਗੇ ਪੜ੍ਹੋ

ਸ਼ਾਨਦਾਰ ਫਾਰਮ ‘ਚ ਚੱਲ ਰਹੇ ਮੁਨੀਸ਼ ਪਾਂਡੇ ਭਾਰਤੀ ਵਨਡੇ ਟੀਮ ‘ਚ ਵਾਪਸੀ ਲਈ ਤਿਆਰ

ਸ਼ਾਨਦਾਰ ਫਾਰਮ ‘ਚ ਚੱਲ ਰਹੇ ਮੁਨੀਸ਼ ਪਾਂਡੇ ਭਾਰਤੀ ਵਨਡੇ ਟੀਮ ‘ਚ ਵਾਪਸੀ ਲਈ ਤਿਆਰ

ਨਵੀਂ ਦਿੱਲੀ – ਭਾਰਤ-ਬੀ ਵੱਲੋਂ ਖੇਡਦੇ ਹੋਏ ਤ੍ਰਿਕੋਣੀ ਸੀਰੀਜ਼ ‘ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਮਨੀਸ਼ ਪਾਂਡੇ ਦੀ ਭਾਰਤੀ ਵਨਡੇ ਟੀਮ ‘ਚ ਵਾਪਸੀ ਦੀ ਸੰਭਾਵਨਾ ਵੱਧ ਗਈ ਹੈ। ਜ਼ਿਕਰਯੋਗ ਹੈ ਕਿ 28 ਸਾਲਾ ਪਾਡੇ ਨੇ ਤ੍ਰਿਕੋਣੀ ਸੀਰੀਜ਼ ‘ਚ ਆਪਣੀਆਂ 4 ਪਾਰੀਆਂ ‘ਚ 306 ਸਕੋਰ ਬਣਾਏ । ਧਿਆਨ ਦੇਣ ਯੋਗ ਗੱਲ ਵੀ ਹੈ ਇਨ੍ਹਾਂ ਚਾਰ ਪਾਰੀਆਂ ਦੌਰਾਨ ਪਾਂਡੇ ਨੇ ਦੋ ਅਰਧ ਸੈਂਕੜਿਆਂ ‘ਤੋ ਇਲਾਵਾ ਇਕ ਸੈਂਕੜਾ ਵੀ ਲਗਾਇਆ। ਤ੍ਰਿਕੋਣੀ ਸੀਰੀਜ਼ ‘ਚ ਪਾਂਡੇ ਨੇ ਸਾਊਥ ਅਫਰੀਕਾ-ਏ ਖਿਲਾਫ 95…

VIA PUNJAB
ਅੱਗੇ ਪੜ੍ਹੋ

ਗ਼ਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਾਂ: ਕੋਚ

ਗ਼ਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਾਂ: ਕੋਚ

ਜਕਾਰਤਾ – ਭਾਰਤੀ ਹਾਕੀ ਟੀਮ ਨੂੰ ਏਸ਼ਿਆਡ ਹਾਕੀ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਹੱਥੋਂ ਮਿਲੀ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਝਾੜ ਪਾਈ ਹੈ। ਆਪਣੇ ਖ਼ਿਤਾਬ ਦੀ ਰਾਖੀ ਕਰਨ ’ਚ ਨਾਕਾਮ ਰਹੀ ਭਾਰਤੀ ਟੀਮ ਹੁਣ ਸ਼ਨਿੱਚਰਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ ਜਦੋਂਕਿ ਖ਼ਿਤਾਬੀ ਮੁਕਾਬਲਾ ਮਲੇਸ਼ੀਆ ਤੇ ਜਪਾਨ ਵਿਚਾਲੇ ਖੇਡਿਆ ਜਾਵੇਗਾ। ਹਰਿੰਦਰ ਨੇ ਮਲੇਸ਼ੀਆ ਸਿਰ ਜਿੱਤ ਦਾ ਸਿਹਰਾ ਬੰਨ੍ਹਦਿਆਂ ਕਿਹਾ ਕਿ ਅਸੀਂ ਬੇਹੱਦ ਖ਼ਰਾਬ ਗ਼ਲਤੀਆਂ ਕੀਤੀਆਂ ਜਿਸ ਦਾ ਖ਼ਮਿਆਜ਼ਾ ਭੁਗਤ ਰਹੇ…

VIA PUNJAB
ਅੱਗੇ ਪੜ੍ਹੋ

ਭਾਰਤੀ ਪੁਰਸ਼ ਹਾਕੀ ਟੀਮ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ

ਭਾਰਤੀ ਪੁਰਸ਼ ਹਾਕੀ ਟੀਮ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ

ਜਕਾਰਤਾ – ਮਲੇਸ਼ੀਆ ਨੇ ਅੱਜ ਇੱਥੇ ਪੁਰਸ਼ ਹਾਕੀ ਵਿੱਚ ਸਾਬਕਾ ਚੈਂਪੀਅਨ ਭਾਰਤ ਨੂੰ ਪੈਨਲਈ ਸ਼ੂਟਆਊਟ ਵਿੱਚ ਹਰਾ ਕੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ ਕਰ ਦਿੱਤਾ। ਇਸ ਹਾਰ ਨਾਲ ਭਾਰਤ ਨੇ ਟੋਕੀਓ ਓਲੰਪਿਕ 2020 ਵਿੱਚ ਸਿੱਧੇ ਦਾਖ਼ਲੇ ਦਾ ਮੌਕਾ ਵੀ ਗੁਆ ਲਿਆ। ਮਲੇਸ਼ਿਆਈ ਟੀਮ ਨੇ ਸਡਨ ਡੈੱਥ ਵਿੱਚ ਭਾਰਤ ਨੂੰ 7-6 ਨਾਲ ਹਰਾਇਆ। ਮਲੇਸ਼ਿਆਈ ਟੀਮ ਨੇ ਅੱਠ ਸਾਲ ਪਹਿਲਾਂ ਗੁਆਂਗਜ਼ੂ ਵਿੱਚ ਭਾਰਤ ਨੂੰ ਸੈਮੀ ਫਾਈਨਲ ਵਿੱਚ ਸ਼ਿਕਸਤ ਦਿੱਤੀ ਸੀ। ਭਾਰਤੀ ਖਿਡਾਰੀਆਂ ਨੇ…

VIA PUNJAB
ਅੱਗੇ ਪੜ੍ਹੋ

ਏਸ਼ੀਆਈ ਖੇਡਾਂ 2018 : ਮੌਮਾ ਦਾਸ ਰਾਊਂਡ-32 ਵਿੱਚੋਂ ਬਾਹਰ

ਏਸ਼ੀਆਈ ਖੇਡਾਂ 2018 : ਮੌਮਾ ਦਾਸ ਰਾਊਂਡ-32 ਵਿੱਚੋਂ ਬਾਹਰ

ਜਕਾਰਤਾ – ਭਾਰਤੀ ਖਿਡਾਰੀ ਮੌਸਾ ਦਾਸ ਇੱਥੇ ਏਸ਼ੀਆਈ ਖੇਡਾਂ 2018 ਵਿੱਚ ਅੱਜ ਟੇਬਲ ਟੈਨਿਸ ਮੁਕਾਬਲੇ ਵਿੱਚ ਮਹਿਲਾ ਸਿੰਗਲ ਦੇ ਰਾਊਂਡ-32 ਵਿੱਚ ਹਾਰ ਕੇ ਬਾਹਰ ਹੋ ਗਈ| ਮੌਮਾ ਚੀਨੀ ਤਾਈਪੈ ਦੀ ਖਿਡਾਰਨ ਜਿਊ ਚੇਨ ਦੇ ਹੱਥੋਂ ਇਕਤਰਫਾ ਮੁਕਾਬਲੇ ਵਿੱਚ 0-4 ਨਾਲ ਹਾਰ ਕੇ ਬਾਹਰ ਹੋ ਗਈ| ਚੇਨ ਨੇ ਮੌਮਾ ਨੂੰ ਲਗਾਤਾਰ ਗੇਮਾਂ ਵਿੱਚ 11-6, 11-5, 11-6, 11-6 ਨਾਲ ਹਰਾ ਕੇ 25 ਮਿੰਟਾਂ ਵਿੱਚ ਆਪਣਾ ਮੁਕਾਬਲਾ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ| ਮਹਿਲਾ ਸਿੰਗਲ ਦੇ…

VIA PUNJAB
ਅੱਗੇ ਪੜ੍ਹੋ

ਕਰਨ ਤੇ ਮੋਈਨ ਨੇ ਸੰਭਾਲੀ ਇੰਗਲੈਂਡ ਦੀ ਪਾਰੀ

ਕਰਨ ਤੇ ਮੋਈਨ ਨੇ ਸੰਭਾਲੀ ਇੰਗਲੈਂਡ ਦੀ ਪਾਰੀ

ਸਾਊਥੈਂਪਟਨ – ਹਰਫ਼ਨਮੌਲਾ ਮੋਈਨ ਅਲੀ ਤੇ ਸੈਮ ਕਰਨ ਵਿਚਾਲੇ ਸੱਤਵੇਂ ਵਿਕਟ ਲਈ 53 ਦੌੜਾਂ ਦੀ ਨਾਬਾਦ ਪਾਰੀ ਦੀ ਬਦੌਲਤ ਇੰਗਲੈਂਡ ਨੇ ਅੱਜ ਇਥੇ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਚਾਹ ਦੇ ਸਮੇਂ ਤਕ ਟੀਮ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਵੱਲੋਂ ਦਿੱਤੇ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਮੋਈਨ 30 ਤੇ ਕਰਨ 27 ਦੌੜਾਂ ਨਾਲ ਨਾਬਾਦ ਸਨ। ਇਸ ਤੋਂ ਪਹਿਲਾਂ ਮੁਹੰਮਦ ਸ਼ਮੀ ਦੇ ਦੋਹਰੇ ਝਟਕਿਆਂ ਮਗਰੌੀ ਇੰਗਲੈਂਡ ਦਾ ਸਕੋਰ ਇਕ ਵੇਲੇ ਛੇ ਵਿਕਟ ’ਤੇ 86 ਦੌੜਾਂ ਸੀ। ਦੂਜੇ ਸੈਸ਼ਨ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਹਾਕੀ ਟੀਮ 20 ਸਾਲ ਮਗਰੋਂ ਫਾਈਨਲ ’ਚ

ਭਾਰਤੀ ਮਹਿਲਾ ਹਾਕੀ ਟੀਮ 20 ਸਾਲ ਮਗਰੋਂ ਫਾਈਨਲ ’ਚ

ਜਕਾਰਤਾ – ਭਾਰਤੀ ਮਹਿਲਾ ਹਾਕੀ ਟੀਮ ਨੇ ਬਹੁਤ ਚੁਣੌਤੀਪੂਰਨ ਸੈਮੀ ਫਾਈਨਲ ਵਿੱਚ ਅੱਜ ਚੀਨ ਨੂੰ 1-0 ਗੋਲ ਨਾਲ ਹਰਾ ਕੇ 20 ਸਾਲ ਦੇ ਵਕਫ਼ੇ ਮਗਰੋਂ 18ਵੀਆਂ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤੀ ਟੀਮ ਹੁਣ 36 ਸਾਲ ਮਗਰੋਂ ਸੋਨ ਤਗ਼ਮਾ ਜਿੱਤਣ ਅਤੇ 2020 ਦੀ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਤੋਂ ਇੱਕ ਜਿੱਤ ਦੂਰ ਰਹਿ ਗਈ ਹੈ। ਭਾਰਤ ਨੇ ਆਖ਼ਰੀ ਵਾਰ 1982 ਦੌਰਾਨ ਨਵੀਂ ਦਿੱਲੀ ਏਸ਼ਿਆਡ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਭਾਰਤ ਦਾ…

VIA PUNJAB
ਅੱਗੇ ਪੜ੍ਹੋ
1 181 182 183 184 185 202